Tuesday, July 5, 2022

ਵਾਹਿਗੁਰੂ

spot_imgਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੀ ਤਾਂ.. .. .. : ਨਾਜ਼ਰ ਸਿੰਘ ਮਨਸ਼ਾਹੀਆ ਨੇ ਲਿਖ਼ੀ ਹਾਈਕਮਾਨ ਨੂੰ ਚਿੱਠੀ, ਵਿਰੋਧ ਤੋਂ ਤੰਗ ਮੂਸੇਵਾਲਾ ਨਵਜੋਤ ਸਿੱਧੂ ਨੂੰ ਮਿਲੇ

ਯੈੱਸ ਪੰਜਾਬ
ਮਾਨਸਾ, 14 ਜਨਵਰੀ, 2022:
ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਵਿੱਚ ‘ਚਾਵਾਂ ਅਤੇ ਮਲ੍ਹਾਰਾਂ’ ਨਾਲ ਸ਼ਾਮਲ ਕੀਤੇ ਗਏ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਹਲਕੇ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਦੌਰਾਨ ਅੱਜ ਮੂਸੇਵਾਲਾ ਵੱਲੋਂ ਸ: ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੇ ਜਾਣ ਦੀ ਖ਼ਬਰ ਹੈ। ਉੱਧਰ ਪਹਿਲਾਂ ਹੀ ਕਈ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਮੂਸੇਵਾਲਾ ਲਈ ਅੱਜ ਨਵੀਂ ਚੁਣੌਤੀ ਪੇਸ਼ ਕਰਦਿਆਂ ‘ਆਪ’ ਦੀ ਟਿਕਟ ’ਤੇ ਜਿੱਤੇ ਪਰ ਹੁਣ ਕਾਂਗਰਸ ਵਿੱਚ ਸ਼ਾਮਲ, ਸ: ਨਾਜ਼ਰ ਸਿੰਘ ਮਨਸ਼ਾਹੀਆ ਨੇ ਵੀ ਹਾਈਕਮਾਨ ਨੂੰ ਪੱਤਰ ਲਿਖ਼ ਕੇ ਮਾਨਸਾ ਹਲਕੇ ਦੀ ਟਿਕਟ ’ਤੇ ਦਾਅਵਾ ਠੋਕਿਆ ਹੈ।

ਉਨ੍ਹਾਂ ਦੇ ਧਿਆਨ ਵਿੱਚ ਇਹ ਲਿਆਂਦਾ ਗਿਆ ਕਿ ਮੂਸੇਵਾਲਾ ਨੂੂੰ ਤਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਤਾਂ ਸ: ਮਨਸ਼ਾਹੀਆ ਨੇ ਕਿਹਾ ਕਿ ਪ੍ਰਧਾਨ ਕਿਹੜਾ ਗ਼ਲਤੀ ਨਹੀਂ ਕਰ ਸਕਦਾ, ਜੇ ਕੋਈ ਗ਼ਲਤੀ ਹੋ ਗਈ ਹੈ ਤਾਂ ਠੀਕ ਕਰ ਲੈਣੀ ਚਾਹੀਦੀ ਹੈ।

ਭਾਵੇਂ ਇਹ ਸਮਝਿਆ ਜਾ ਰਿਹਾ ਹੈ ਕਿ ਸ: ਚੰਨੀ ਅਤੇ ਸ: ਸਿੱਧੂ ਦਾ ਥਾਪੜਾ ਹੋਣ ਕਾਰਨ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਕਾਂਗਰਸ ਟਿਕਟ ਮਿਲਣੀ ਲਗਪਗ ਤੈਅ ਹੈ, ਪਰ ਸਿੱਧੂ ਮੂਸੇਵਾਲਾ ਨੂੰ ਹਲਕੇ ਦੇ ਕਾਂਗਰਸੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗਾਗੋਵਾਲ ਪਰਿਵਾਰ ਅਤੇ ਚੁਸਪਿੰਦਰ ਚਾਹਲ ਵੱਲੋਂ ਖੁਲ੍ਹੇ ਆਮ ਸਿੱਧੂ ਮੂਸੇਵਾਲਾ ਲਈ ਚੁਣੌਤੀ ਖੜ੍ਹੀ ਕਰਨ ਅਤੇ ਚਾਹਲ ਦੇ ਹੱਕ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ: ਬਰਿੰਦਰ ਸਿੰਘ ਢਿੱਲੋਂ ਦੇ ਨਿੱਤਰਣ ਨਾਲ ਸਥਿਤੀ ਦਿਲਚਸਪ ਪਰ ਮੂਸੇਵਾਲਾ ਲਈ ਕਸੂਤੀ ਬਣ ਗਈ ਹੈ। ਯਾਦ ਰਹੇ ਕਿ ਚੁਸਪਿੰਦਰ ਚਾਹਲ ਵੱਲੋਂ ਹਲਕੇ ਵਿੱਚ ਕੀਤੀ ਰੈਲੀ ਦੌਰਾਨ ਸ: ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਸੀ ਕਿ ਉਹ ਕਿਸੇ ਨੂੰ ਨੌਜਵਾਨਾਂ ਦੇ ਹੱਕ ’ਤੇ ਡਾਕਾ ਨਹੀਂ ਮਾਰਣ ਦੇਣਗੇ।

ਹੁਣ ਮੂਸੇਵਾਲਾ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਕਰਦਿਆਂ ਸ: ਨਾਜ਼ਰ ਸਿੰਘ ਮਨਸ਼ਾਹੀਆ ਨੇ ਹਾਈਕਮਾਨ ਨੂੰ ਪੱਤਰ ਲਿਖ਼ ਕੇ ਵਿਵਾਦਤ ਗਾਇਕ ਦੀ ‘ਬੈਕਗਰਾਊਂਡ’ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਕੀ ਹੁਣ ਏ.ਕੇ. 47 ਅਤੇ ਹੋਰ ਮਾਰੂ ਹਥਿਆਰਾਂ ਨੂੰ ਆਪਣੇ ਗ਼ੀਤਾਂ ਰਾਹੀਂ ਪ੍ਰਮੋਟ ਕਰਨ ਵਾਲੇ ਆਗੂ ਕਾਂਗਰਸ ਦੇ ਉਮੀਦਵਾਰ ਹੋਣਗੇ?

ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ‘ਆਮ ਆਦਮੀ ਪਾਰਟੀ’ ਦੀ ਟਿਕਟ ’ਤੇ ਜਿੱਤੀ ਸੀਟ ਵੀ ਕਾਂਗਰਸ ਦੀ ਝੋਲੀ ਪਾ ਦਿੱਤੀ ਸੀ, ਇਸ ਕਰਕੇ ਉਹਨਾਂ ਦੇ ਦਾਅਵੇ ਨੂੰ ਖ਼ਾਰਿਜ ਨਹੀਂ ਕੀਤਾ ਜਾ ਸਕਦਾ।

ਉਹਨਾਂ ਇਹ ਵੀ ਕਿਹਾ ਕਿ ਜੇ ਕਾਂਗਰਸ ਪਾਰਟੀ ਨੇ ਉਨ੍ਹਾਂ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕਰਕੇ ਮੂਸੇਵਾਲਾ ਨੂੰ ਉਮੀਦਵਾਰ ਐਲਾਨਿਆ ਤਾਂ ਉਨ੍ਹਾਂ ਕੋਲ ਵੀ ਕਈ ਬਦਲ ਉਪਲਬਧ ਹਨ।

ਉਹਨਾਂ ਕਿਹਾ ਕਿ ਇਹ ਵਿਚਾਰਾਂ ਦੀ ਲੜਾਈ ਹੈ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਪਾਰਟੀ ਕੋਈ ਐਸਾ ਫ਼ੈਸਲਾ ਲੈਂਦੀ ਹੈ ਜਿਸ ਨਾਲ ਪਾਰਟੀ ਨੂੂੰ ਨੁਕਸਾਨ ਹੁੰਦਾ ਹੋਵੇ ਤਾਂ ਫ਼ਿਰ ਮਾਮਲਾ ਹਾਈਕਮਾਨ ਦੇ ਧਿਆਨ ਵਿੱਚ ਲਿਆਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਕੋਈ ਨੌਜਵਾਨਾਂ ਦੇ ਰੋਲ ਮਾਡਲ ਨਹੀਂ ਹਨ ਅਤੇ ਐਸੇ ਵਿਅਕਤੀ ਵਿਧਾਇਕ ਨਹੀਂ ਹੋਣੇ ਚਾਹੀਦੇ।

ਮੂਸੇਵਾਲਾ ਨੂੂੰ ਕਾਂਗਰਸ ਵਿੱਚ ਰੱਖ਼ਣ ਜਾਂ ਨਾ ਰੱਖਣ ਬਾਰੇ ਗੱਲ ਕਰਦਿਆਂ ਸ:ਮਨਸ਼ਾਹੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਪਾਰਟੀ ਵਿੱਚ ਰੱਖਣ ਨੂੰ ਉਤਸ਼ਾਹਿਤ ਤਾਂ ਨਹੀਂ ਕੀਤਾ ਜਾਣਾ ਚਾਹੀਦਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,927FansLike
113,895FollowersFollow

ENTERTAINMENT

National

GLOBAL

OPINION

Air travel booms but airlines in trouble – by Narvijay Yadav

During the Covid pandemic, air travel was not possible for a full 2 years, due to which the aviation industry came to a standstill...

Losing opportunities: Opposition needs to get its act together – by Deepika Bhan

A sleepy and disjointed opposition may be a boon for any ruling dispensation, but for a nation and a democracy, it is a downhill...

Politics by proxy is disturbing internal peace – by DC Pathak

The diminished opposition in the second term of Prime Minister Narendra Modi in office has stepped up its propaganda offensive against the regime and...

SPORTS

Health & Fitness

Insufficient sleep now a key factor for heart attacks

New York, July 3, 2022- Proper sleep is now considered an essential component for ideal heart and brain health, according to the American Heart Association (AHA). The Association, this week, added sleep duration to its cardiovascular health score -- known as Life's Essential 8 that consists of diet, physical activity, nicotine exposure, weight, cholesterol, blood sugar and blood pressure. Cardiovascular diseases...

Gadgets & Tech

error: Content is protected !!