Thursday, July 7, 2022

ਵਾਹਿਗੁਰੂ

spot_imgਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਆਈਆਂ ਸਨ ਸਿਫਾਰਿਸ਼ਾਂ; ਕੈਪਟਨ ਨੇ ਚੋਣਾਂ ਤਕ ਦਿਲ ਵਿੱਚ ਕਿਉਂ ਸਾਂਭੀ ਰੱਖੀ ਇਹ ਗੱਲ

ਯੈੱਸ ਪੰਜਾਬ
ਜਲੰਧਰ, 24 ਜਨਵਰੀ, 2022:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ’ਤੇ ਇਕ ਹੋਰ ਹੱਲਾ ਬੋਲਦਿਆਂ ਦਾਅਵਾ ਕੀਤਾ ਗਿਆ ਹੈ ਕਿ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਕੁਝ ਕਰੀਬੀਆਂ ਨੇ ‘ਲਾਬਿੰਗ’ ਕੀਤੀ ਸੀ।

ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਸਿੱਧੂ ਨਾਲ ਇਕ ਮੀਟਿੰਗ ਕਰਕੇ ਹੀ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ ਕਿ ਇਹ ਵਿਅਕਤੀ ਸਟੇਬਲ ਨਹੀਂ ਹੈ ਅਤੇ ਕਾਂਗਰਸ ਪਾਰਟੀ ਦਾ ਨੁਕਸਾਨ ਕਰੇਗਾ।

ਉਂਜ ਕੈਪਟਨ ਦੇ ਇਨ੍ਹਾਂ ਦਾਅਵਿਆਂ ਦੇ ਸਾਹਮਣੇ ਆਉੈਣ ਤੋਂ ਬਾਅਦ ਇਹ ਸਵਾਲ ਉਠਾਏ ਜਾ ਰਹੇ ਹਨ ਕਿ ਪਾਕਿਸਤਾਨ ਵਾਲੀਆਂ ਗੱਲਾਂ ਸਾਹਮਣੇ ਆਉਣ ’ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਸ: ਸਿੱਧੂ ਨੂੰ ਮੰਤਰੀਮੰਡਲ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕਿਉਂ ਲੈ ਲਿਆ ਅਤੇ ਜੇ ਇਸ ਤਰ੍ਹਾਂ ਦੀ ਗੱਲ ਸੀ ਤਾਂ ਇਹ ਗੱਲਾਂ ਉਹ ਹੁਣ ਚੋਣਾਂ ਲਾਗੇ ਹੀ ਕਿਉਂ ਸਾਹਮਣੇ ਲਿਆ ਰਹੇ ਹਨ ਜਦਕਿ ਉਨ੍ਹਾਂ ਦੇ ਅਤੇ ਸਿੱਧੂ ਦੇ ਰਿਸ਼ਤੇ ਤਾਂ ਪਿਛਲੇ ਢਾਈਆਂ ਸਾਲਾਂ ਤੋਂ ਬਹੁਤੇ ਹੀ ਖ਼ਰਾਬ ਚੱਲੇ ਆ ਰਹੇ ਹਨ।

ਉੱਧਰ ਸਿੱਧੂ ਨੇ ਇਸ ਮਸਲੇ ’ਤੇ ਅਜੇ ਚੁੱਪ ਵੱਟੀ ਹੋਈ ਹੈ ਅਤੇ ਅੱਜ ਚੰਡੀਗੜ੍ਹ ਵਿਖ਼ੇ ਆਪਣੇ ਪੱਤਰਕਾਰ ਸੰਮੇਲਨ ਦੌਰਾਨ ਇਸ ਸੰਬੰਧ ਵਿੱਚ ਲਏ ਗਏ ਸਵਾਲਾਂ ਦਾ ਉਨ੍ਹਾਂ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਹਾਲਾਂਕਿ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਸਿੱਧੂ ਦੇ ਪਾਕਿਸਤਾਨ ਪ੍ਰੇਮ ਦੇ ਆਧਾਰ ’ਤੇ ਉਸਤੇ ਫ਼ਿਰ ਨਿਸ਼ਾਨਾ ਸਾਧਦੇ ਨਜ਼ਰ ਆਏ।

ਕੈਪਟਨ ਦਾ ਦਾਅਵਾ

ਇਕ ਅਖ਼ਬਾਰ ਵੱਲੋਂ ਕੀਤੀ ਗਈ ਇੰਟਰਵਿਊ ਵਿੱਚ ਅਤੇ ਫ਼ਿਰ ਦਿੱਲੀ ਵਿੱਚ ਆਪਣੇ ਪੱਤਰਕਾਰ ਸੰਮੇਲਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਇਕ ਕਰੀਬੀ ਦੋਸਤ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਫ਼ੋਨ ’ਤੇ ਲਿਖ਼ਤੀ ਮੈਸੇਜ ਭੇਜਿਆ ਸੀ ਜਿਸ ਵਿੱਚ ਸਿੱਧੂ ਨੂੰ ਮੰਤਰੀਮੰਡਲ ਵਿੱਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸਿੱਧੂ ਨੂੰ ਮੰਤਰੀਮੰਡਲ ਵਿੱਚ ਸ਼ਾਮਲ ਕਰ ਲਿਆ ਜਾਵੇ ਅਤੇ ਜੇ ਉਹ ਕੋਈ ਗੜਬੜ ਕਰਦਾ ਹੈ, ਤਾਂ ਉਸਨੂੰ ਮੰਤਰੀਮੰਡਲ ਵਿੱਚੋਂ ਬਾਹਰ ਕਰ ਦਿੱਤਾ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਦੇ ਇਮਰਾਨ ਖ਼ਾਨ ਨੂੰ ਮਿਲੇ ਨਹੀਂ ਸਨ ਅਤੇ ਨਾ ਹੀ ਉਸਨੂੰ ਜ਼ਾਤੀ ਤੌਰ ’ਤੇ ਜਾਣਦੇ ਸਨ ਇਸ ਲਈ ਉਨ੍ਹਾਂ ਨੂੰ ਇਹ ਮੈਸੇਜ ਵੇਖ਼ ਕੇ ਝਟਕਾ ਲੱਗਾ ਸੀ ਕਿ ਕਿਸੇ ਆਗੂ ਨੂੰ ਮੰਤਰੀ ਬਣਵਾਉਣ ਲਈ ਬਾਹਰਲੇ ਮੁਲਕ ਦਾ ਪ੍ਰਧਾਨ ਮੰਤਰੀ ਅਤੇ ਉਸਦੀ ਕਰੀਬੀ ਕਿਵੇਂ ਦਬਾਅ ਬਣਾ ਰਹੇ ਹਨ।

ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਤੁਰੰਤ ਇਹ ਮੈਸੇਜ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਨੂੰ ਭੇਜ ਦਿੱਤਾ ਸੀ ਅਤੇ ਸੋਨੀਆ ਗਾਂਧੀ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ ਪਰ ਪ੍ਰਿਅੰਕਾ ਗਾਂਧੀ ਨੇ ਵਾਪਸੀ ਜਵਾਬ ਵਿੱਚ ਲਿਖ਼ਿਆ ਸੀ ਕਿ, ‘ਬੇਵਕੂਫ਼ ਆਦਮੀ ਹੈ ਜੋ ਇਸ ਤਰ੍ਹਾਂ ਦੇ ਮੈਸੇਜ ਕਰਵਾ ਰਿਹਾ ਹੈ।’

ਕੈਪਟਨ ਨੇ ਇਹ ਵੀ ਕਿਹਾ ਕਿ ਇਹ ਵੇਖ਼ ਕੇ ਉਨ੍ਹਾਂ ਦਾ ਸਿੱਧੂ ਦੇ ਪਾਕਿਸਤਾਨ ਪ੍ਰਤੀ ਪ੍ਰੇਮ ਸੰਬੰਧੀ ਸ਼ੱਕ ਹੋਰ ਮਜ਼ਬੂਤ ਹੋ ਗਿਆ ਸੀ।

ਸੋਨੀਆ ਨੂੰ ਦੱਸਿਆ ਸੀ ਸਟੇਬਲ ਨਹੀਂ ਹੈ ਸਿੱਧੂ

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ 2017 ਵਿੱਚ ਸਿੱਧੂ ਜਦ ਕਾਂਗਰਸ ਵਿੱਚ ਸ਼ਮੂਲੀਅਤ ਦਾ ਚਾਹਵਾਨ ਸੀ ਤਾਂ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਮੈਂ ਉਸ ਨਾਲ ਮੁਲਾਕਾਤ ਕਰਕੇ ਆਪਣੀ ਫ਼ੀਡਬੈਕ ਦੇਵਾਂ। ਉਨ੍ਹਾਂ ਕਿਹਾ ਕਿ ਜਦ ਦਿੱਲੀ ਵਿੱਚ ਇਕ ਹੋਟਲ ਅੰਦਰ ਉਨ੍ਹਾਂ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਤਾਂ ਸਿੱਧੂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ 6 ਘੰਟੇ ਰੋਜ ਸਾਧਨਾ ਕਰਦਾ ਹੈ ਅਤੇ ਤਿੰਨ ਘੰਟੇ ਰੋਜ ਰੱਬ ਨਾਲ ਗੱਲਬਾਤ ਕਰਦਾ ਹੈ।

ਜਦ ਮੈਂ ਪੁੱਛਿਆ ਕਿ ਇਹ ਕੀ ਗੱਲਾਂ ਹੁੰਦੀਆਂ ਹਨ ਤਾਂ ਸਿੱਧੂ ਨੇ ਦੱਸਿਆ ਸੀ ਕਿ ਗੱਲਾਂ ਕੁਝ ਐਸੀਆਂ ਹੀ ਹੁੰਦੀਆਂ ਸਨ ਕਿ ਪੰਜਾਬ ਵਿੱਚ ਇਸ ਵਾਰ ਫ਼ਸਲ ਕਿਸ ਤਰ੍ਹਾਂ ਦੀ ਹੋਵੇਗੀ, ਬਾਰਿਸ਼ ਕਿੰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਦੋਂ ਹੀ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ ਕਿ ਸਿੱਧੂ ਮਾਨਸਿਕ ਤੌਰ ’ਤੇ ਸਟੇਬਲ ਨਹੀਂ ਹੈ ਅਤੇ ਪਾਰਟੀ ਨੂੰ ਬਰਬਾਦ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਅੱਜ ਸਾਰੇ ਦੇਖ਼ ਰਹੇ ਹਨ ਕਿ ਉਸਨੇ ਕਾਂਗਰਸ ਦਾ ਕੀ ਹਾਲ ਕਰ ਦਿੱਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

21,041FansLike
113,900FollowersFollow

ENTERTAINMENT

National

GLOBAL

OPINION

Air travel booms but airlines in trouble – by Narvijay Yadav

During the Covid pandemic, air travel was not possible for a full 2 years, due to which the aviation industry came to a standstill...

Losing opportunities: Opposition needs to get its act together – by Deepika Bhan

A sleepy and disjointed opposition may be a boon for any ruling dispensation, but for a nation and a democracy, it is a downhill...

Politics by proxy is disturbing internal peace – by DC Pathak

The diminished opposition in the second term of Prime Minister Narendra Modi in office has stepped up its propaganda offensive against the regime and...

SPORTS

Health & Fitness

Niacinamide: One-stop solution for all your skincare woes

New Delhi, July 6, 2022- With climate change and increasing pollution, new skincare problems are emerging every day. Keeping a list of products essential for your skin can be a tedious task for anyone. How about having an ingredient that answers all your problems? Vitamin B3 often known as Niacinamide is the powerhouse skincare ingredient that is here to...

Gadgets & Tech

error: Content is protected !!