Saturday, November 27, 2021

ਵਾਹਿਗੁਰੂ

spot_img
yes punjab punjabi redirection

Lokan Da Channi

Channi 8

Bijli Bill

36000

Sada CM

Hunarmand

Mera Ghar

Kisan Karza

Markfed Sept to Nov

Innokids Green

ਸਿੱਖ ਬੁੱਧੀਜੀਵੀ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ: ਇੰਦਰ ਮੋਹਨ ਸਿੰਘ

- Advertisement -

ਯੈੱਸ ਪੰਜਾਬ
ਦਿੱਲੀ, 22 ਜੁਲਾਈ , 2021 –
ਕੋਵਿਡ ਮਹਾਮਾਰੀ ਦੇ ਚਲਦੇ ਬਾਰ-ਬਾਰ ਟਲ ਰਹੀਆਂ ਦਿੱਲੀ ਗੁਰੂਦੁਆਰਾ ਚੋਣਾਂ ਸਰਕਾਰ ਨੇ ਹੁਣ 22 ਅਗਸਤ 2021 ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਅਜ ਦਿੱਲੀ ਹਾਈ ਕੋਰਟ ‘ਚ ਹੋਈ ਸੁਣਵਾਈ ਦੋਰਾਨ ਦਿੱਲੀ ਸਰਕਾਰ ਨੇ ਇਕ ਹਲਫਨਾਮਾ ਦਿੱਤਾ ਹੈ ਜਿਸ ਮੁਤਾਬਿਕ ਆਉਣ ਵਾਲੇ 22 ਅਗਸਤ 2021 ਨੂੰ ਆਮ ਗੁਰੂਦੁਆਰਾ ਚੋਣਾਂ ਕਰਵਾਉਣ ਦਾ ਪ੍ਰੋਗਰਾਮ ਦਸਿਆ ਹੈ, ਜਦਕਿ 25 ਅਗਸਤ 2021 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।

ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰੂਦੁਆਰਾ ਐਕਟ ‘ਤੇ ਨਿਯਮਾਂ ਦੇ ਹਵਾਲੇ ਨਾਲ ਦਸਿਆ ਕਿ ਇਕ ਧਾਰਮਕ ਪਾਰਟੀ ਦੇ ਉਮੀਦਵਾਰ ਦੀ ਮੋਤ ਹੋਣ ਤੋਂ ਉਪਰੰਤ ਵਾਰਡ ਨੰ: 45- ਖੁਰੇਜੀ ਖਾਸ ਦੀ ਚੋਣ ਨੂੰ ਮੁਲਤਵੀ ਕਰ ਦਿਤਾ ਸੀ, ਇਸ ਲਈ ਇਸ ਵਾਰਡ ਲਈ ਨਵੇਂ ਨਾਮਜਦਗੀ ਪਤਰ ਲੈਣ ਲਈ 28 ਜੁਲਾਈ 2021 ਤਕ ਨੋਟੀਫਿਕੇਸ਼ਨ ਜਾਰੀ ਕਰਨਾ ਲਾਜਮੀ ਹੋਵੇਗਾ ਤਾਂਕਿ ਨਿਯਮਾਂ ਮੁਤਾਬਿਕ ਇਸ ਵਾਰਡ ਦੀ ਚੋਣ ਪ੍ਰਕਿਰਿਆਂ ਨੂੰ ਪੂਰਾ ਕੀਤਾ ਜਾ ਸਕੇ ‘ਤੇ ਦਿੱਲੀ ਦੇ ਸਾਰੇ 46 ਹਲਕਿਆਂ ਦੀਆਂ ਚੋਣਾਂ ਇਕ ਸਮੇਂ 22 ਅਗਸਤ ਨੂੰ ਕਰਵਾਈਆਂ ਜਾ ਸਕਣ ਜਦਕਿ ਬਾਕੀ 45 ਗੁਰੁਦੁਆਰਾ ਵਾਰਡਾਂ ਦੀ ਚੋਣਾਂ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਹੋਣ ਦੀ ਆਸ ਹੈ।

ਸ. ਇੰਦਰ ਮੋਹਨ ਸਿੰਘ ਨੇ ਮੋਜੂਦਾ ਦਿੱਲੀ ਗੁਰੂਦੁਆਰਾ ਕਮੇਟੀ ਦੇ ਪ੍ਰਬੰਧਕਾਂ ਦੀ ਕਾਰਗੁਜਾਰੀ ‘ਤੇ ਨਮੋਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਦਿੱਲੀ ਦੇ ਸਾਰੇ ਸਿੱਖ ਬੁਧੀਜੀਵੀ ਇਹਨਾਂ ਚੋਣਾਂ ‘ਚ ਸਰਗਰਮ ਭੁਮਿਕਾ ਨਿਭਾਉਣ ‘ਤੇ ਕੇਵਲ ਯੋਗ ਮੈਬਰਾਂ ਦੀ ਜਿਤ ਯਕੀਨੀ ਬਣਾਉਨ ਲਈ ਆਪਣਾ ਕੀਮਤੀ ਯੋਗਦਾਨ ਦੇਣ ਤਾਂਕਿ ਗੁਰੂਦੁਆਰਾ ਪ੍ਰਬੰਧ ਸੁਚੱਜੇ ‘ਤੇ ਪਾਰਦਰਸ਼ੀ ਢੰਗ ਨਾਲ ਚਲ ਸਕੇ ‘ਤੇ ਗੁਰੁ ਦੀ ਗੋਲਕ ਦੇ ਘਾਣ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਦਸਿਆ ਕਿ ਬੀਤੇ 31 ਮਾਰਚ 2021 ਤੋਂ ਲਾਗੂ ਚੋਣ ਜਾਬਤਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਾਰੀ ਰਹੇਗਾ।

ਦਸੱਣਯੋਗ ਹੈ ਕਿ ਦਿੱਲੀ ਗੁਰੁਦੁਆਰਾ ਕਮੇਟੀ ਦਾ ਕਾਰਜਕਾਲ ਬੀਤੇ 29 ਮਾਰਚ 2021 ਨੂੰ ਸਮਾਪਤ ਹੋਣ ਦੇ ਬਾਅਦ ਪਹਿਲਾਂ ਇਹ ਚੋਣਾਂ 25 ਅਪ੍ਰੈਲ 2021 ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ, ਪਰੰਤੂ ਕੋਵਿਡ-19 ਮਹਾਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਚੋਣਾਂ ਕੁੱਝ ਸਮੇਂ ਲਈ ਟਾਲ ਦਿੱਤੀਆਂ ਸਨ, ਹਾਲਾਂਕਿ ਮੁੱੜ੍ਹ ਇਹ ਚੋਣਾਂ ਜੁਲਾਈ 2021 ‘ਚ ਕਰਵਾਉਣ ਦੇ ਕਿਆਸ ਲਗਾਏ ਗਏ ਸਨ, ਪਰੰਤੂ ਅੰਤ ‘ਚ ਸਰਕਾਰ
ਵਲੋਂ ਇਹਨਾਂ ਚੋਣਾਂ ਦੀ ਤਾਰੀਖ 22 ਅਗਸਤ 2021 ਨੂੰ ਮੁਕਰਰ ਕਰਕੇ ਵੱਖ-ਵੱਖ ਧੜ੍ਹਿਆਂ ਵਲੋਂ ਕੀਤੀ ਜਾ ਰਹੀ ਕਿੰਤੂ-ਪ੍ਰਤੂ ‘ਤੇ ਠਲ ਪੈ ਗਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,964FollowersFollow

ENTERTAINMENT

National

GLOBAL

OPINION

Taliban Fighters

The ‘Good’, the ‘Bad’ and the ‘Deobandi’ Taliban – by Asad Mirza

While an effort to classify the Taliban into good and bad is rather easy, the underlying reasons to classify them as Deobandi becomes a...
Interest Rates

When you (and everyone else) expect interest rates to rise – by Suyash Choudhary

The last few weeks have been notable from a global rates environment standpoint, particularly in developed markets. Markets across many such geographies have brought...
Diwali Diya

Diwali resolution we need in Covid times for a breathable future – by Dr Rajat Arora

The much-awaited festival of lights stands at our threshold -- the harbinger of peace and prosperity. With the economy coming back on track after...

SPORTS

Health & Fitness

Sanjeev Kapoor Chef

Chef Sanjeev Kapoor’s vegetable recommendations for winter

New Delhi, Nov 26, 2021- Winters in India have always beckoned for that hot, steaming bowl of tomato and pepper rasam or the mellow, millet based Raab. Certain dishes like sarson ka saag, undhiyu, nimona pulao are winter specialites in the country. Seasonal food has always been an Indian speciality -- we switch our choice in fruits, vegetables, sometimes even...

Gadgets & Tech