ਸਿੱਖ ਨਸਲਕੁਸ਼ੀ ਦੇ ਸ਼ਿਕਾਰ ਪਿੰਡ ਹੌਦ ਚਿੱਲੜ ਦੇ ਖੰਡਰਾ ਵਿੱਚ 35 ਸਾਲਾ ਬਾਅਦ ਕੇਸਰੀ ਨਿਸ਼ਾਨ ਝੁਲਿਆ

ਅੰਮ੍ਰਿਤਸਰ, 16 ਨਵੰਬਰ 2019 –

ਜਲਿਆ ਵਾਲੇ ਬਾਗ ਵਾਗ ਸੰਭਾਲਾਗੇ—ਘੋਲੀਆ ਨਵੰਬਰ 1984 ਦੌਰਾਨ ਹਰਿਆਣਾ ਰਾਜ ਦੇ ਪਿੰਡ ਰਿਵਾੜੀ ਨਜਦੀਕ ਪਿੰਡ ਹੌਦ ਚਿੱਲੜ ਨੂੰ ਖੰਡਰਾ ਵਿੱਚ ਤਬਦੀਲ ਕਰਕੇ ਉਥੇ 32 ਸਿੱਖਾ ਨੂੰ ਜਿੰਦਾ ਜਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਵਿਖੇ ਅੱਜ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ, ਜਥੇਦਾਰ ਸਤੌਖ ਸਿੰਘ ਸਾਹਨੀ , ਸ੍ਰ ਗੁਰਜੀਤ ਸਿੰਘ ਪਟੌਦੀ, ਬਾਬਾ ਸਰਬਜੋਤ ਸਿੰਘ ਡਾਗੋ, ਭਾਈ ਬਲਕਰਨ ਸਿੰਘ ਢਿੱਲੋ ਦੇ ਸਰਗਰਮ ਸਹਿਯੋਗ ਨਾਲ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਹੀ ਵਿੱਚ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬ 35 ਸਾਲਾ ਬਾਅਦ ਦੁਬਾਰਾ ਝੁਲਾ ਦਿੱਤੇ ।

ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਖਾਲਸਾ ਪੰਥ ਦੇ ਸੂਰਬੀਰ ਯੋਧੇ ਭਾਈ ਦਰਸ਼ਨ ਸਿੰਘ ਘੋਲੀਆ ਨੇ 7 ਨਵੰਬਰ ਨੂੰ ਸੰਗਤਾ ਦੇ ਇਕੱਠ ਵਿੱਚ ਅਰਦਾਸ ਕੀਤੀ ਸੀ ਕਿ ਉਹਨਾ ਦੀ ਸੰਸਥਾ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਹੌਦ ਚਿੱਲੜ ਵਿਖੇ ਦੁਬਾਰਾ ਨਿਸ਼ਾਨ ਸਾਹਿਬ ਸਥਾਪਿਤ ਕਰੇਗੀ ਅੱਜ ਸਾਮ ਆਪਣੇ ਕੀਤੇ ਐਲਾਨ ਤੇ ਪਹਿਰਾ ਦਿੰਦਿਆ ਸ਼ਹੀਦੀ ਯਾਦਗਾਰ ਬਣਾਉਣ ਦੀ ਸ਼ੁਰੂਆਤ ਕਰਦਿਆ 51 ਫੁੱਟ ਉੱਚਾ ਕੇਸਰੀ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ ਇਸ ਮੌਕੇ ਭਾਈ ਘੋਲੀਆ ਸਮੇਤ ਪੰਜ ਸਿੰਘਾ ਭਾਈ ਗੁਰਜੀਤ ਸਿੰਘ ਪਟੌਦੀ , ਭਾਈ ਰਜਿੰਦਰ ਸਿੰਘ ਥਰਾਜ, ਨਿਰਭੈ ਸਿੰਘ, ਮਿਸਤਰੀ ਭਾਈ ਚੰਦ ਸਿੰਘ ਖਾਲਸਾ ਨੇ ਅਰਦਾਸ ਕਰਕੇ ਇਸ ਕਾਰਜ ਨੂੰ ਸਿਰੇ ਚਾੜਿਆ ਇਸ ਮੌਕੇ ਸ੍ਰ ਗਿਆਨ ਸਿੰਘ ਪੀੜਤ ਗੋਪਾਲ ਸਿੰਘ ਰਿਵਾੜੀ,ਚਿੱਲੜ ਦੇ ਸਰਪੰਚ ਬਲਰਾਮ , ਬੀਬੀ ਜੀਵਨੀ ਬਾਈ, ਬੀਬੀ ਈਸਰੀ ਦੇਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਕਸਾਲੀ ਅਕਾਲੀ ਆਗੂ ਸ੍ਰ ਪੀਰਮੁਹੰਮਦ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਦਿਆ ਭਾਈ ਦਰਸ਼ਨ ਸਿੰਘ ਘੋਲੀਆ ਦੀ ਘਾਲਣਾ ਬੇਹੱਦ ਸਲਾਘਾਯੋਗ ਉਪਰਾਲਾ ਹੈ ।

ਉਹਨਾਂ ਐਲਾਨ ਕੀਤਾ ਕਿ ਬਹੁਤ ਜਲਦੀ ਵਿਸ਼ੇਸ਼ ਸਮਾਗਮ ਕਰਕੇ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਤੇ ਉਹਨਾ ਦੇ ਸਾਥੀਆ ਦਾ ਸਨਮਾਨ ਕੀਤਾ ਜਾਵੇਗਾ ।

Share News / Article

Yes Punjab - TOP STORIES