32.1 C
Delhi
Tuesday, May 28, 2024
spot_img
spot_img
spot_img

ਸਿੱਖ ਜੱਥੇਬੰਦੀਆਂ ਵੱਲੋਂ ਦਾਦੂਵਾਲ ਦੀ ਅਗਵਾਈ ਵਿੱਚ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ

ਯੈੱਸ ਪੰਜਾਬ
ਅੰਮ੍ਰਿਤਸਰ, 30 ਅਪ੍ਰੈਲ, 2021:
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਅੱਜ ਸਚਖੰਡ ਸ੍ਰੀ ਦਰਬਾਰ ਸਾਹਿਬ ਪਲਾਜ਼ਾ ਅੰਮ੍ਰਿਤਸਰ ਸਾਹਿਬ ਵਿਖੇ ਬਰਗਾੜੀ ਬੇਅਦਬੀ ਕਾਂਡ ਦੋਸ਼ੀਆਂ ਦੀ ਗਿ੍ਫਤਾਰੀ ਮੰਗ ਰਹੇ ਸਿੱਖਾਂ ਉੱਪਰ ਬਾਦਲ ਦੀ ਪੁਲਿਸ ਵਲੋਂ ਗੋਲੀਆਂ ਮਾਰਕੇ ਸ਼ਹੀਦ ਕੀਤੇ ਸਿੰਘਾਂ ਦੇ ਮਾਮਲੇ ਬਹਿਬਲ ਕਲਾਂ ਤੇ ਕੋਟ ਕਪੂਰਾ ਦੀ ਜਾਂਚ ਕਰਨ ਵਾਲੀ ਸਿੱਟ ਦੇ ਅਫਸ਼ਰ ਕੁੰਵਰ ਵਿਜ਼ੇ ਪ੍ਰਤਾਪ ਸਿੰਘ ਦਾ ਸਿੱਖ ਪੰਥ ਅਤੇ ਸਮੂੰਹ ਧਰਮਾਂ ਦੇ ਇਨਸ਼ਾਫ ਪਸੰਦ ਲੋਕਾਂ ਵਲੋਂ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ।

ਇਸ ਸਮੇਂ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਸੰਤ ਮਹਾਂਪੁਰਸ਼ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਹਾਜ਼ਰ ਸਨ ।

ਜਥੇਦਾਰ ਦਾਦੂਵਾਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਧਾਰਮਿਕ ਆਗੂ ਭਾਈ ਮੋਹਕਮ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰਮੁਹੰਮਦ, ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਸਤਨਾਮ ਸਿੰਘ ਮਨਾਵਾਂ, ਡਾ ਮਨਜੀਤ ਸਿੰਘ ਭੋਮਾ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਮਾਨ ਸਿੰਘ ਗਰਚਾ, ਗੁਰਿੰਦਰ ਸਿੰਘ ਬਾਜਵਾ,ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਤੇਜਿੰਦਰ ਸਿੰਘ ਪੰਨੂ ਸ਼੍ਰੋਮਣੀ ਅਕਾਲੀ ਦਲ 1920, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਬਲਵੰਤ ਸਿੰਘ ਗੋਪਾਲਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾਂ ਵਾਲੇ, ਬਾਬਾ ਲਹਿਣਾ ਸਿੰਘ ਦਮਦਮੀ ਟਕਸਾਲ ਵਾਲੇ, ਬਾਬਾ ਜੀਵਨ ਸਿੰਘ ਚੁਨਾਗਰਾ ਵਾਲੇ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਬਾਬਾ ਭਗਵੰਤ ਸਿੰਘ ਢੀਂਡਸਾ ਵਾਲੇ, ਬਾਬਾ ਨਾਇਬ ਸਿੰਘ ਬਹਾਦਰਗੜ ਵਾਲੇ, ਬਾਬਾ ਸਤਨਾਮ ਸਿੰਘ 34 ਸਿੰਘ ਸ਼ਹੀਦਾਂ, ਬਾਬਾ ਦਰਸ਼ਨ ਸਿੰਘ ਟੌਹੜਾ, ਬਾਬਾ ਲਖਵੀਰ ਸਿੰਘ ਲਲੋਡੇ ਵਾਲੇ, ਬਾਬਾ ਗੁਰਦੇਵ ਸਿੰਘ ਕੋਟ ਕਰੋੜ ਵਾਲੇ, ਬਾਬਾ ਬਲਬੀਰ ਸਿੰਘ ਸੋਢੀ ਮਹਾਂਕਾਲ ਨਿਹੰਗ ਸਿੰਘ ਤਰਨਾ ਦਲ, ਬਾਬਾ ਬਲਜਿੰਦਰ ਸਿੰਘ ਚਰਨਘਾਟ ਨਾਨਕਸਰ ਵਾਲੇ,ਬਾਬਾ ਰਣਜੀਤ ਸਿੰਘ ਲੰਘੇਆਣਾ, ਬਾਬਾ ਗੁਰਮੀਤ ਸਿੰਘ ਹੰਸਾਲੀ ਲੰਗਰਾ ਵਾਲੇ, ਮੇਜਰ ਸਿੰਘ ਪੰਜ ਪਿਆਰਾ, ਬਲਬੀਰ ਸਿੰਘ ਅਰਦਾਸੀਆ, ਬਾਬਾ ਦਵਿੰਦਰ ਸਿੰਘ ਅੰਮ੍ਰਿਤਸਰ, ਜਸਵਿੰਦਰ ਸਿੰਘ ਸਾਹੋਕੇ, ਬਲਵਿੰਦਰ ਸਿੰਘ ਟਹਿਣਾ, ਸੁਖਰਾਜ਼ ਸਿੰਘ ਨਿਆਮੀਵਾਲਾ ਦਲਜੀਤ ਸਿੰਘ ਕਾਦੀਆਂ, ਹਿੰਦੂ ਸਮਾਜ ਵਲੋਂ ਸੁਖਦੇਵ ਰਾਜ ਸਾਥੀਆਂ ਸਮੇਤ ,ਮੁਸਲਮਾਨ ਸਮਾਜ ਵਲੋਂ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਸਾਥੀਆਂ ਸਮੇਤ, ਬਾਬਾ ਸਰਬਜੀਤ ਸਿੰਘ ਤਲਵੰਡੀ ਸਾਬੋ ਸਿਕੰਦਰ ਸਿੰਘ ਵਰਾਣਾ ਸ਼ਰਨਬੀਰ ਸਿੰਘ ਢਪੱਈਆਂ ਸਰਵਣ ਸਿੰਘ ਧੁੰਨ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION