ਸਿੱਖ ਆਗੂ ਨੇ ਮੋਦੀ, ਇਮਰਾਨ ਨੂੰ ਲਿਖ਼ੇ ਪੱਤਰ, ਕਰਤਾਰਪੁਰ ਲਾਂਘੇ ’ਤੇ ਝੰਡੇ ਲਹਿਰਾਉਣ ਦੀ ਲੋੜ ’ਤੇ ਸਵਾਲ ਉਠਾਏ

ਯੈੱਸ ਪੰਜਾਬ
ਪਟਿਆਲਾ, 31 ਅਕਤੂਬਰ, 2019:

ਸਿੱਖ ਆਗੂ, ਸਾਬਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ: ਬੀਰਦਵਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਦੋਹੀਂ ਪਾਸੀਂ ਭਾਰਤ ਅਤੇ ਪਾਕਿਸਤਾਨ ਦੇ ਕੌਮੀ ਝੰਡੇ ਲਹਿਰਾਏ ਜਾਣ ਦੀ ਲੋੜ ਅਤੇ ਤਰਕ ’ਤੇ ਸਵਾਲ ਉਠਾਏ ਹਨ।

ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਸ੍ਰੀ ਨਰਿੰਦਰ ਮੋਦੀ ਅਤੇ ਜਨਾਬ ਇਮਰਾਨ ਖ਼ਾਨ ਨੂੰ ਲਿਖ਼ੇ ਅੱਡ ਅੱਡ ਪੱਤਰਾਂ ਵਿਚ ਸ: ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਧਰਮ ਨਾਲ ਸੰਬੰਧਤ ਕਰਤਾਰਪੁਰ ਲਾਂਘੇ ’ਤੇ ਦੋਹਾਂ ਦੇਸ਼ਾਂ ਦੇ ਕੌਮੀ ਝੰਡੇ ਲਹਿਰਾਉਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਲਮੀ ਭਾਈਚਾਰੇ ਦੀ ਸੋਚ ਦੇ ਮੁਤਾਬਿਕ ਨਹੀਂ ਹੋਣਗੇ।

ਯੈੱਸ ਪੰਜਾਬ ਦੇ ਪਾਠਕ ਸ: ਬੀਰਦਵਿੰਦਰ ਸਿੰਘ ਵੱਲੋਂ ਦੋਹਾਂ ਪ੍ਰਧਾਨ ਮੰਤਰੀਆਂ ਨੂੰ ਲਿਖ਼ੀਆਂ ਚਿੱਠੀਆਂ ਹੇਠਾਂ ਦਿੱਤੇ Çਲੰਕ ਕਲਿੱਕ ਕਰਕੇ ਪੜ੍ਹ ਸਕਦੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲਿਖ਼ਿਆ ਪੱਤਰ ਪੜ੍ਹਣ ਲਈ ਕਲਿੱਕ ਕਰੋ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਨੂੰ ਲਿਖ਼ਿਆ ਪੱਤਰ ਪੜ੍ਹ ਲਈ ਕਲਿੱਕ ਕਰੋ

Share News / Article

YP Headlines

Loading...