ਸਿੱਖਾਂ ਦੀ ਸੁਰੱਖ਼ਿਆ ਯਕੀਨੀ ਬਣਾਓ: ਜੀ.ਕੇ. ਦੀ ਅਫ਼ਗਾਨਿਸਤਾਨ ਦੇ ਰਾਜਦੂਤ ਤੋਂ ਮੰਗ

ਨਵੀਂ ਦਿੱਲੀ, 25 ਮਾਰਚ, 2020 –

ਨਵੀਂ ਬਣੀ ਧਾਰਮਿਕ ਪਾਰਟੀ ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ) ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਭਾਰਤ ਵਿੱਚ ਅਫ਼ਗ਼ਾਨਿਸਤਾਨ ਦੇ ਕਾਰਜਕਾਰੀ ਸ਼੍ਫੀਰ ਤਾਹਿਰ ਕਾਦਰੀ ਨਾਲ ਬੁੱਧਵਾਰ ਨੂੰ ਕਾਬਲ ਦੇ ਸ਼ੋਰ ਬਾਜ਼ਾਰ ਵਿੱਚ ਗੁਰਦਵਾਰਾ ਗੁਰੂ ਹਰਿ ਰਾਇ ਸਾਹਿਬ ਉੱਤੇ ਹੋਏ ਫਿਦਾਈਨ ਹਮਲੇ ਵਿੱਚ ਮਾਰੇ ਗਏ ਸਿੱਖਾਂ ਨੂੰ ਲੈ ਕੇ ਫ਼ੋਨ ਉੱਤੇ ਗੱਲ ਕੀਤੀ।

ਜੀਕੇ ਨੇ ਹਮਲੇ ਦੀ ਨਿੰਦਿਆ ਕਰਦੇ ਹੋਏ ਸ਼੍ਫੀਰ ਤੋਂ ਜਿਨ੍ਹਾਂ ਮੁੱਦੀਆਂ ਉੱਤੇ ਸਵਾਲ ਪੁੱਛੇ: ਉਸ ਵਿੱਚ ਜ਼ਖ਼ਮੀਆਂ ਦੀ ਗਿਣਤੀ, ਹਮਲੇ ਦੀ ਜ਼ਿੰਮੇਵਾਰ ਜਥੇਬੰਦੀ, ਮੌਜੂਦਾ ਹਾਲਾਤ ਉੱਤੇ ਸਰਕਾਰ ਦੀ ਪਕੜ ਅਤੇ ਇਸ ਡਰ ਦੇ ਮਾਹੌਲ ਵਿੱਚ ਭਾਰਤ ਇਲਾਜ ਕਰਵਾਉਣ ਜਾਂ ਨਾਗਰਿਕਤਾ ਲੈਣ ਲਈ ਆਉਣ ਵਾਲੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਅਫ਼ਗ਼ਾਨ ਸਰਕਾਰ ਕੀ ਮਦਦ ਕਰ ਸਕਦੀ ਹੈ ?

ਇੱਥੇ ਦੱਸ ਦੇਈਏ ਕਿ ਕਾਬਲ ਦੇ ਗੁਰਦਵਾਰੇ ਉੱਤੇ ਅੱਜ ਤੜਕੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜੋ ਕਿ ਆਪਣੀ ਰੋਜ਼ਾਨਾ ਦੀ ਅਰਦਾਸ ਲਈ ਉੱਥੇ ਜੁਟੇ ਸਨ, ਜਿਸ ਵਿੱਚ ਕਈ ਸਿੱਖਾਂ ਨੇ ਆਪਣੀ ਜਾਨ ਗਵਾ ਦਿੱਤੀ ਅਤੇ ਕਈ ਜ਼ਖ਼ਮੀ ਵੀ ਹੋਏ ਹਨ।

ਜੀਕੇ ਨੇ ਸ਼੍ਫੀਰ ਨੂੰ ਕਿਹਾ ਕਿ ਦੁਨੀਆ ਭਰ ਦੇ ਸਿੱਖ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਆਪਣੇ ਭਰਾਵਾਂ ਦੇ ਬਾਰੇ ਗਹਿਰਾਈ ਨਾਲ ਚਿੰਤਤ ਹਨ, ਇਸ ਲਈ ਮੈਂ ਅਫ਼ਗ਼ਾਨਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਨ੍ਹਾਂ ਦੀ ਰੱਖਿਆ ਕਰੇ ਅਤੇ ਇਸ ਕ਼ਾਯਰਾਨਾ ਘਟਨਾ ਵਿੱਚ ਸ਼ਾਮਿਲ ਸਾਰੇ ਲੋਕਾਂ ਉੱਤੇ ਸਖ਼ਤ ਕਾਰਵਾਈ ਕਰੇ।

ਤਾਹਿਰ ਕਾਦਰੀ ਨੇ ਜੀਕੇ ਅਤੇ ਪੂਰੇ ਸਿੱਖ ਭਾਈਚਾਰੇ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਕਟ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਅਸ਼ਰਫ ਗ਼ਨੀ ਵਿਅਕਤੀਗਤ ਤੋਰ ‘ਤੇ ਹਾਲਤ ਦੀ ਨਿਗਰਾਨੀ ਕਰ ਰਹੇ ਹਨ। ਅੱਸੀ ਸਿੱਖਾਂ ਅਤੇ ਹਿੰਦੂਆਂ ਦੀ ਰੱਖਿਆ ਲਈ ਹਰ ਸਮਰੱਥਾਵਾਨ ਕਦਮ ਚੁਕਾਗੇੰ ।

ਰਾਸ਼ਟਰਪਤੀ ਨੇ ਪਹਿਲਾਂ ਵੀ ਸਿੱਖਾਂ ਅਤੇ ਹਿੰਦੂਆਂ ਦਾ ਸਮਰਥਨ ਕਰਨ ਲਈ ਵੱਖ-ਵੱਖ ਪਹਿਲ ਅਤੇ ਸੁਧਾਰ ਕੀਤੇ ਹਨ ਅਤੇ ਸਾਡੇ ਸੁਰੱਖਿਆ ਦਸਤੇ ਅਫ਼ਗ਼ਾਨਿਸਤਾਨ ਦੇ ਸਾਰੇ ਦੁਸ਼ਮਣਾਂ ਉੱਤੇ ਜਵਾਬੀ ਕਾਰਵਾਈ ਕਰਨਗੇ । ਹਮਲੇ ਵਾਲੇ ਖੇਤਰ ਨੂੰ ਅਫ਼ਗ਼ਾਨ ਸੁਰੱਖਿਆ ਬਲਾਂ ਵੱਲੋਂ ਹਮਲਾਵਰਾਂ ਤੋਂ ਆਜ਼ਾਦ ਕਰਾ ਦਿੱਤਾ ਗਿਆ ਹੈ, ਜ਼ਖ਼ਮੀਆਂ ਨੂੰ ਤਤਕਾਲ ਉਪਚਾਰ ਦੇਣ ਲਈ ਸਾਰਿਆ ਕੋਸ਼ਿਸ਼ਾਂ ਕੀਤੀਆਂ ਜਾ ਰਹਿਆਂ ਹਨ ਅਤੇ ਵਧੇਰੀ ਜਾਂਚ ਹੁਣੇ ਜਾਰੀ ਹੈ ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਕਿਹਾ ਕਿ ਘੱਟਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਉੱਤੇ, ਵਿਸ਼ੇਸ਼ ਰੂਪ ਤੋਂ ਕੋਰੋਨਾ ਮਹਾਂਮਾਰੀ ਦੇ ਸਮੇਂ, ਇਸ ਤਰਾਂ ਦੇ ਭਿਆਨਕ ਹਮਲੇ ਮਨੁੱਖ ਜਾਤੀ ਦੇ ਦੁਸ਼ਮਣਾਂ ਦੀ ਵਿਚਾਰਧਾਰਾ ਨੂੰ ਚਿਤਰਿਤ ਕਰਦੇ ਹਨ। ਜੀਕੇ ਨੇ ਰਾਜਦੂਤ ਵੱਲੋਂ ਸਾਰੇ ਜ਼ਖ਼ਮੀਆਂ ਨੂੰ ਪਹਿਲ ਦੇ ਆਧਾਰ ਉੱਤੇ ਭਾਰਤ ਭੇਜਣ ਦੀ ਬੇਨਤੀ ਕੀਤੀ। ਕਿਉਂਕਿ ਬਿਹਤਰ ਸਿਹਤ ਸੇਵਾਵਾਂ ਲਈ ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਦੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਆਪਣੀ ਰੁਚੀ ਵਿਅਕਤ ਕੀਤੀ ਹੈ।