Wednesday, March 3, 2021
Sarbat Sehat 40 5

Markfed Sohna New

Verka Ice Cream

Innocent Hearts INNOKIDS Banner

ਸਿੰਗਲਾ ਵੱਲੋਂ ਅਧਿਆਪਕ ਦਿਵਸ ਮੌਕੇ 74 ਅਧਿਆਪਕਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ

- Advertisement -

ਪਟਿਆਲਾ, 5 ਸਤੰਬਰ, 2020 –
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਅਧਿਆਪਕ ਦਿਵਸ ਮੌਕੇ ਰਾਜ ਦੇ 74 ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਵਿਖੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਹੋਏ ਸਮਾਗਮ ਦੌਰਾਨ ਵੈਬੀਨਾਰ ਰਾਹੀਂ ਰਾਜ ਭਰ ਦੇ ਪੁਰਸਕਾਰਾਂ ਲਈ ਚੁਣੇ ਗਏ ਮਾਣਮੱਤੇ 54 ਅਧਿਆਪਕਾਂ ਨੂੰ ਸਟੇਟ ਐਵਾਰਡ, 10 ਅਧਿਆਪਕਾਂ ਨੂੰ ਯੁਵਾ ਪੁਰਸਕਾਰ ਤੇ 10 ਸਕੂਲ ਮੁਖੀਆਂ/ਅਧਿਕਾਰੀਆਂ ਨੂੰ ਕੁਸ਼ਲ ਪ੍ਰਬੰਧਕ ਪੁਰਸਕਾਰ ਪ੍ਰਦਾਨ ਕੀਤੇ।

ਕੈਬਨਿਟ ਮੰਤਰੀ ਨੇ ਪਟਿਆਲਾ ਦੇ ਚਾਰ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਨਿਜੀ ਤੌਰ ‘ਤੇ ਸਨਮਾਨਤ ਕੀਤਾ ਜਦੋਂਕਿ ਬਾਕੀ ਦੇ 70 ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਦੇ ਬਾਕੀ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਖੇ ਸਨਮਾਨਤ ਕੀਤਾ ਗਿਆ। ਇਹ ਸਮਾਗਮ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਕਰਦਿਆਂ ਸਾਦੇ ਰੂਪ ‘ਚ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਦਫ਼ਤਰ ਵਿਖੇ ਕਰਵਾਇਆ ਗਿਆ।

ਇਸ ਮੌਕੇ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੇਸ਼ ਦੇ ਮਰਹੂਮ ਰਾਸ਼ਟਰਪਤੀ, ਵਿਦਵਾਨ, ਦਾਰਸ਼ਨਿਕ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ, ਜਿਨ੍ਹਾਂ ਦਾ ਜਨਮ ਅੱਜ ਦੇ ਦਿਨ 1888 ਨੂੰ ਹੋਇਆ ਸੀ, ਨੂੰ ਆਪਣੀ ਸ਼ਰਧਾ ਤੇ ਸਤਿਕਾਰ ਵੀ ਭੇਟ ਕੀਤਾ। ਸ੍ਰੀ ਸਿੰਗਲਾ ਨੇ ਆਪਣੇ ਸੰਬੋਧਨ ‘ਚ ਰਾਜ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਹ ਕੌਮ ਦੀ ਨਿਰਮਾਤਾ ਅਧਿਆਪਕ ਜਮਾਤ ਦਾ ਹਿੱਸਾ ਬਣੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਨੇ ਜੋ ਤਰੱਕੀ ਕੀਤੀ ਹੈ ਉਸ ਲਈ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਸਕੂਲਾਂ ‘ਚ ਸੋਲਰ ਸਿਸਟਮ ਲਗਾਉਣ ਲਈ 70 ਕਰੋੜ ਰੁਪਏ ਦਾ ਪ੍ਰੋਜੈਕਟ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਸ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰਾਜ ਦੇ 45 ਫੀਸਦੀ ਸਕੂਲ ਸਮਾਰਟ ਬਣ ਚੁੱਕੇ ਹਨ ਅਤੇ ਇੱਕ ਸਾਲ ਦੇ ਵਿੱਚ-ਵਿੱਚ ਰਾਜ ਦੇ ਸਾਰੇ ਸਕੂਲ ਸਮਾਰਟ ਸਕੂਲਾਂ ‘ਚ ਤਬਦੀਲ ਹੋ ਜਾਣਗੇ। ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਰਾਜ ਦੀ ਸਿੱਖਿਆ ਪ੍ਰਣਾਲੀ ‘ਚ ਸੁਧਾਰ ਲਿਆਉਣ ਲਈ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ।

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਬਾਕੀ ਅਮਲੇ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੀ ਉਸਾਰੀ ‘ਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ, ਜਿਸ ਲਈ ਉਹ ਅੱਜ ਅਧਿਆਪਕ ਦਿਵਸ ਮੌਕੇ ਨਿਜੀ ਤੌਰ ‘ਤੇ ਸਾਰੇ ਅਧਿਆਪਕਾਂ ਨੂੰ ਨਮਨ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜ ਅੰਦਰ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕ ਅਣਥੱਕ ਸੇਵਾਵਾਂ ਨਿਭਾ ਰਹੇ ਹਨ।

ਸ੍ਰੀ ਸਿੰਗਲਾ ਨੇ ਕਿਹਾ ਕਿ ਅਧਿਆਪਕਾਂ ਦੀ ਸਮਰਪਿਤ ਭਾਵਨਾ ਕਰਕੇ ਰਾਜ ਅੰਦਰ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲਿਆਂ ‘ਚ 15 ਫ਼ੀਸਦੀ ਇਜ਼ਾਫ਼ਾ ਹੋਇਆ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਦੇ ਸਕੂਲ ਕਿੰਨੀ ਤਰੱਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਕਿਸੇ ਵੀ ਰਾਜ ਦੇ ਸਰਕਾਰੀ ਸਕੂਲਾਂ ‘ਚ ਇੰਨ੍ਹੀ ਵੱਡੀ ਗਿਣਤੀ ‘ਚ ਕਦੇ ਵੀ ਦਾਖਲਾ ਨਹੀਂ ਵਧਿਆ। ਇਸ ਤੋ ਬਿਨ੍ਹਾਂ ਇਸ ਵਰ੍ਹੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੇ ਨਿਜੀ ਸਕੂਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਇਸ ਸਭ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਵਾਰ ਅਧਿਆਪਕਾਂ ਨੂੰ ਦਿੱਤੇ ਜਾਂਦੇ ਸਟੇਟ ਐਵਾਰਡਾਂ ‘ਚ ਵਾਧਾ ਕਰਦਿਆਂ ਯੁਵਾ ਅਧਿਆਪਕਾਂ, ਸਕੂਲ ਮੁਖੀਆਂ ਤੇ ਅਧਿਕਾਰੀਆਂ ਲਈ ਪੁਰਸਕਾਰ ਆਰੰਭ ਕੀਤੇ ਹਨ ਤਾਂ ਕਿ ਨੌਜਵਾਨ ਅਧਿਆਪਕਾਂ ਦੇ ਉਤਸ਼ਾਹ ਦਾ ਵੀ ਲਾਭ ਲਿਆ ਜਾਵੇ। ਉਨ੍ਹਾਂ ਕਿਹਾ ਕਿ ਤਜਰਬੇ ਦੀ ਬਜਾਇ ਕਾਬਲੀਅਤ ਨੂੰ ਮੁੱਖ ਰੱਖਕੇ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਹੋਏ ਸਮਾਗਮ ਦੌਰਾਨ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਜਿਲ੍ਹੇ ਦੇ ਤਿੰਨ ਅਧਿਆਪਕਾਂ ਸ੍ਰੀ ਦਿਨੇਸ਼ ਕੁਮਾਰ ਵਿਕਟੋਰੀਆ ਸਕੂਲ, ਸ. ਬੇਅੰਤ ਸਿੰਘ ਹਾਮਝੇੜੀ, ਸ੍ਰੀਮਤੀ ਮਨੀਸ਼ਾ ਫੀਲਖਾਨਾ ਸਕੂਲ ਤੇ ਬੀ.ਪੀ.ਈ.ਓ. ਨੀਰੂ ਬਾਲਾ ਭੁੱਨਰਹੇੜੀ ਨੂੰ ਮੌਕੇ ‘ਤੇ ਹੀ ਰਾਜ ਪੁੁਰਸਕਾਰ ਪ੍ਰਦਾਨ ਕੀਤੇ।

ਇਸ ਮੌਕੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਤੇ ਅਧਿਆਪਕਾਂ ਦੇ ਉੱਦਮ ਸਦਕਾ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਵੀ ਰਾਜ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਨਲਾਈਨ ਵਿੱਦਿਆ, ਮੁਫਤ ਕਿਤਾਬਾਂ ਤੇ ਦੁਪਹਿਰ ਦੇ ਖਾਣੇ ਲਈ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਰਾਜ ਦੇ ਅਧਿਆਪਕਾਂ ਸਕਦਾ ਸਰਕਾਰੀ ਸਕੂਲਾਂ ਦੀ ਸਿੱਖਿਆ ‘ਚ ਗੁਣਵੱਤਾ ਆਈ ਹੈ ਅਤੇ ਸਵੈਇੱਛਾ ਨਾਲ ਸਮਾਰਟ ਸਕੂਲ ਮੁਹਿੰਮ ਲਈ ਅਧਿਆਪਕ ਮੋਹਰੀ ਭੂਮਿਕਾ ਨਿਭਾ ਰਹੇ ਹਨ। ਜਿਸ ਸਦਕਾ ਸਕੂਲਾਂ ਦੇ ਲਗਾਤਾਰ ਦੂਸਰੇ ਸਾਲ ਨਤੀਜੇ ਨਿੱਜੀ ਸਕੂਲਾਂ ਤੋਂ ਵਧੀਆ ਰਹੇ ਹਨ। ਇਸ ਤੋਂ ਪਹਿਲਾਡੀ.ਜੀ.ਐਸ.ਸੀ.ਸ੍ਰੀ ਮੁਹੰਮਦ ਤਇਅਬ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡੀ.ਪੀ.ਆਈ. (ਐਲੀ.) ਸ੍ਰੀ ਲਲਿਤ ਕਿਸ਼ੋਰ ਘਈ ਨੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ ਡਿਪਟੀ ਡਾਇਰੈਕਟਰ (ਸਪੋਰਟਸ) ਸੁਨੀਲ ਭਾਰਦਵਾਜ, ਸਹਾਇਕ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਤੇ ਸੰਜੀਵ ਸ਼ਰਮਾ, ਜਿਲ੍ਹਾ ਸਿੱਖਿਆ ਅਫਸਰ (ਸੈ.) ਪਟਿਆਲਾ ਹਰਿੰਦਰ ਕੌਰ, ਡੀ.ਈ.ਓ. (ਐਲੀ.) ਇੰਜੀ. ਅਮਰਜੀਤ ਸਿੰਘ, ਡਿਪਟੀ ਡੀ.ਈ.ਓ. ਸੁਖਵਿੰਦਰ ਕੁਮਾਰ, ਮਧੂ ਬਰੂਆ ਤੇ ਮਾਨਵਿੰਦਰ ਕੌਰ ਭੁੱਲਰ ਸਮੇਤ ਵਿਭਾਗ ਦੀ ਤਕਨੀਕੀ ਟੀਮ ਹਾਜ਼ਰ ਸੀ।

ਸਟੇਟ ਐਵਾਰਡ ਲਈ ਚੁਣੇ ਗਏ ਅਧਿਆਪਕਾਂ ‘ਚ ਮੋਨਿਕਾ ਸੂਦ ਸ.ਸ.ਸ.ਸ. ਐਮ.ਐਸ.ਜੀ. ਰੋਡ, ਮੋਨਾ ਕੌਰ ਸ.ਸ.ਸ.ਸ. ਮਜੀਠਾ, ਰਣਜੀਤ ਸਿੰਘ ਸ.ਸ.ਸ.ਸ. ਬਾਲ ਕਲਾਂ, ਦਲਜਿੰਦਰ ਕੌਰ ਸ.ਸ.ਸ.ਸ. ਕੱਥੂ ਨੰਗਲ, (ਸਾਰੇ ਜਿਲ੍ਹਾ ਅੰਮ੍ਰਿਤਸਰ), ਰਾਕੇਸ਼ ਕੁਮਾਰ ਸ.ਸ.ਸ.ਸ. ਕੱਟੂ (ਜਿਲ੍ਹਾ ਬਰਨਾਲਾ), ਰਾਜਿੰਦਰ ਸਿੰਘ ਸ.ਪ.ਸ. ਕੋਠੇ ਇੰਦਰ ਸਿੰਘ (ਜਿਲ੍ਹਾ ਬਠਿੰਡਾ), ਹਰਿੰਦਰ ਕੌਰ ਸ.ਪ.ਸ. ਬਾੜਾ ਭਾਈਕਾ ਤੇ ਕੁਲਵੰਤ ਸਿੰਘ ਸ.ਪ.ਸ. ਲੰਭਵਾਲੀ (ਜਿਲ੍ਹਾ ਫਰੀਦਕੋਟ), ਚਮਕੌਰ ਸਿੰਘ ਸ.ਪ.ਸ. ਭਰਪੂਰਗੜ੍ਹ, ਸਰਬਜੀਤ ਸਿੰਘ ਸ.ਸ.ਸ.ਸ. ਸੰਗਤਪੁਰ ਸੋਢੀਆਂ ਤੇ ਡਾ. ਕੰਵਲਜੀਤ ਕੌਰ ਸ.ਸ.ਸ.ਸ. (ਲੜਕੇ) ਅਮਲੋਹ (ਜਿਲ੍ਹਾ ਫਤਿਹਗੜ੍ਹ ਸਾਹਿਬ), ਨੀਲਮ ਰਾਣੀ ਸ.ਸ.ਸ.ਸ. ਕਾਠਗੜ੍ਹ, ਮਮਤਾ ਸਚਦੇਵਾ ਸ.ਪ.ਸ. ਢਾਣੀ ਅਮਰਪੁਰਾ ਤੇ ਅਮਿਤ ਜੁਨੇਜਾ ਸ.ਸ.ਸ.ਸ. ਸਾਭੂਆਣਾ (ਸਾਰੇ ਫਾਜਿਲਕਾ), ਬਲਜਿੰਦਰ ਸਿੰਘ ਸ.ਪ.ਸ. ਅਤਲਾਂ ਕਲਾਂ, ਬਲਵਿੰਦਰ ਸਿੰਘ ਸ.ਸ.ਸ.ਸ. ਬੋਹਾ, ਸ਼ੁਸ਼ੀਲ ਕੁਮਾਰ ਸ.ਸ.ਸ.ਸ. (ਲੜਕੀਆਂ) ਮਾਨਸਾ (ਸਾਰੇ ਜਿਲ੍ਹਾ ਮਾਨਸਾ), ਸ਼ੰਕਰ ਕੁਮਾਰ ਸ.ਸ.ਸ.ਸ. ਗਿੱਦੜਬਾਹਾ, ਮਨਜੀਤ ਸਿੰਘ ਸ.ਸ.ਸ.ਸ. ਖੋਖਰ (ਸ੍ਰੀ ਮੁਕਤਸਰ ਸਾਹਿਬ), ਤੇਜਿੰਦਰ ਸਿੰਘ ਸ.ਸ.ਸ.ਸ. ਜਲਾਲਾਬਾਦ ਈਸਟ (ਸਾਰੇ ਜਿਲ੍ਹਾ ਮੋਗਾ), ਸੋਹਣ ਲਾਲ ਸ.ਪ.ਸ. ਪਪਿਆਲ (ਜਿਲ੍ਹਾ ਪਠਾਨਕੋਟ), ਬੇਅੰਤ ਸਿੰਘ ਸ.ਹ.ਸ. ਹਾਮਝੇੜੀ ਤੇ ਮੋਨੀਸ਼ਾ ਸ.ਸ.ਸ.ਸ. ਫੀਲਖਾਨਾ, ਦਿਨੇਸ਼ ਕੁਮਾਰ ਸ.ਸ.ਸ.ਸ. ਵਿਕਟੋਰੀਆ ਲੜਕੀਆਂ (ਜਿਲ੍ਹਾ ਪਟਿਆਲਾ), ਮਹਿਲ ਸਿੰਘ ਸ.ਪ.ਸ. ਭੰਗਰ ਤੇ ਜਗਤਾਰ ਸਿੰਘ ਸ.ਮ.ਸ. ਕਬਰ ਵੱਚਾ (ਸਾਰੇ ਜਿਲ੍ਹਾ ਫਿਰੋਜਪੁਰ), ਗੁਰਮੀਤ ਸਿੰਘ ਸ.ਸ.ਸ.ਸ. ਕਲਾਨੌਰ, ਸਤਿੰਦਰਜੀਤ ਕੌਰ ਸ.ਸ.ਸ.ਸ. (ਲੜਕੀਆਂ) ਕੈਂਪ ਬਟਾਲਾ, ਬਲਵਿੰਦਰ ਕੌਰ ਸ.ਸ.ਸ.ਸ. (ਲੜਕੀਆਂ) ਬਟਾਲਾ (ਸਾਰੇ ਜਿਲ੍ਹਾ ਗੁਰਦਾਸਪੁਰ), ਪਰਮਜੀਤ ਕੌਰ ਸ.ਪ.ਸ. ਸੁਸਾਨਾ, ਡਾ. ਜਸਵੰਤ ਰਾਏ ਸ.ਸ.ਸ.ਸ. ਨਸਰਾਲਾ (ਜਿਲ੍ਹਾ ਹੁਸ਼ਿਆਰਪੁਰ), ਅਮਨਪ੍ਰੀਤ ਕੌਰ ਸ.ਪ.ਸ. ਅਮਲਾਲਾ, ਕੁਲਜੀਤ ਕੌਰ ਸ.ਸ.ਸ.ਸ. (ਲੜਕੀਆਂ) ਕੁਰਾਲੀ ਤੇ ਸੰਧਿਆ ਸ਼ਰਮਾ ਸ.ਸ.ਸ.ਸ. ਗੋਬਿੰਦਗੜ੍ਹ (ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ), ਗੁਰਕ੍ਰਿਪਾਲ ਸਿੰਘ ਸ.ਐ.ਸ. (ਲੜਕੀਆਂ) ਕਾਈਰੌਨ ਤੇ ਗੁਰਮੀਤ ਸਿੰਘ ਸ.ਸ.ਸ.ਸ. ਪੰਡੋਰੀ ਗੋਲਾ (ਜਿਲ੍ਹਾ ਤਰਨਤਾਰਨ), ਦਿਲਬੀਰ ਕੌਰ ਸ.ਸ.ਸ.ਸ. ਰੰਧਾਵਾ ਮਸੰਦਾਂ, ਅਮਨਦੀਪ ਕੌਰ ਸ.ਪ.ਸ. ਸਿੰਧੜ, ਅਮਨਦੀਪ ਕੌਂਡਲ ਸ.ਸ.ਸ.ਸ. ਪੂਨੀਆਂ, ਬੂਟਾ ਰਾਮ ਸ.ਪ.ਸ. (ਲੜਕੀਆਂ) ਰੁੜਕਾਂ ਕਲਾਂ, ਨੀਲਮ ਬਾਲਾ ਸ.ਪ.ਸ. ਬਾਹਮਣੀਆਂ ਬਲਾਕ ਸ਼ਾਹਕੋਟ-1 (ਜਿਲ੍ਹਾ ਜਲੰਧਰ), ਜਤਿੰਦਰਪਾਲ ਸ਼ਰਮਾ ਸ.ਸ.ਸ.ਸ. ਸਿਆੜ, ਰਪਵਿੰਦਰ ਕੌਰ ਸ.ਸ.ਸ.ਸ. ਥਰੀਕੇ ਤੇ ਪਰਮਿੰਦਰ ਕੌਰ ਸ.ਪ.ਸ. ਜਰਗੜੀ (ਲੁਧਿਆਣਾ), ਕਵਿਤਾ ਸੱਭਰਵਾਲ ਸ.ਸ.ਸ.ਸ. ਰਾਹੋਂ (ਲੜਕੇ), ਪਰਮਾਨੰਦ ਸ.ਪ.ਸ. ਸਜਾਵਲਪੁਰ (ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ), ਤੇਜਿੰਦਰ ਕੌਰ ਸੋਹੀ ਸ.ਸ.ਸ.ਸ. (ਲੜਕੀਆਂ) ਮਾਲੇਰਕੋਟਲਾ, ਬਿਮਲਜੀਤ ਕੌਰ ਸ.ਪ.ਸ. ਲਿੱਧੜਾਂ, ਰਾਜੇਸ਼ ਕੁਮਾਰ ਦਾਨੀ ਸ.ਪ.ਸ. ਬੀਬੜੀ, ਜਸਵਿੰਦਰ ਕੌਰ ਸ.ਪ.ਸ. ਖੇੜੀ ਗਿੱਲਾਂ, ਸੁਖਵਿੰਦਰ ਸਿੰਘ ਸ.ਪ.ਸ. ਦੌਲਤਪੁਰ, ਪ੍ਰਿੰ. ਅਰਜੋਤ ਕੌਰ ਸ.ਸ.ਸ.ਸ. ਫੱਗੂਵਾਲਾ (ਜਿਲ੍ਹਾ ਸੰਗਰੂਰ), ਗੁਰਪ੍ਰੀਤ ਕੌਰ ਸ.ਪ.ਸ. ਪਾਸੀਵਾਲ (ਰੂਪਨਗਰ), ਗੁਰਵਿੰਦਰ ਕੌਰ ਸ.ਪ.ਸ. ਹਰਦਾਸਪੁਰ, (ਜਿਲ੍ਹਾ ਕਪੂਰਥਲਾ) ਸ਼ਾਮਲ ਹਨ।

ਯੰਗ ਟੀਚਰ ਐਵਾਰਡਜ਼ ਲਈ ਸ਼ਰਵਨ ਕੁਮਾਰ ਯਾਦਵ ਸ.ਸ.ਸ.ਸ. (ਲੜਕੇ) ਕਪੂਰਥਲਾ, ਪ੍ਰਿਤਪਾਲ ਸਿੰਘ ਸ.ਸ.ਸ.ਸ. ਰਾਜੋ ਕੇ ਉਸਪਾਰ ਗੱਟੀ ਰਾਜੋਕੇ (ਜਿਲ੍ਹਾ ਫਿਰੋਜਪੁਰ), ਰੁਪਿੰਦਰ ਸਿੰਘ ਸ.ਹ.ਸ. ਗੁਰਮ (ਜਿਲ੍ਹਾ ਬਰਨਾਲਾ), ਅਤੁਲ ਕੁਮਾਰ ਸ.ਹ.ਸ. ਸੂਰੇਵਾਲਾ, (ਸ੍ਰੀ ਮੁਕਤਸਰ ਸਾਹਿਬ), ਨਵਜੀਤ ਕੌਰ ਸ.ਸ.ਸ.ਸ. ਹੀਰਾਵਾਲੀ (ਰਮਸਾ) ਜਿਲ੍ਹਾ ਫਾਜਿਲਕਾ, ਮੋਨਿਕਾ ਸੋਨੀ ਸ.ਹ.ਸ. ਗੇਟ ਹਕੀਮਾਂ (ਸ੍ਰੀ ਅੰਮ੍ਰਿਸਤਰ), ਕੁਲਵਿੰਦਰ ਕੌਰ ਸ.ਪ.ਸ. ਤਲਵੰਡੀ ਨੌਬਹਾਰ, ਜਗਦੀਸ਼ ਸਿੰਘ ਸ.ਪ.ਸ. ਬਾਸੀਅਰਕ ਤੇ ਨਿਸ਼ਾ ਰਾਣੀ ਸ.ਪ.ਸ. ਹਰੀਪੁਰਾ, (ਜਿਲ੍ਹਾ ਸੰਗਰੂਰ) ਤੇ ਮਨਪ੍ਰੀਤ ਕੌਰ ਝੇਰਿਆਂ ਵਾਲੀ (ਜਿਲ੍ਹਾ ਮਾਨਸਾ) ਦੀ ਚੋਣ ਕੀਤੀ ਗਈ ਹੈ।

ਪ੍ਰਬੰਧਕੀ ਪੁਰਸਕਾਰਾਂ ਲਈ ਨੀਰੂ ਬਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੁਨਰਹੇੜੀ-2 (ਜਿਲ੍ਹਾ ਪਟਿਆਲਾ), ਰਵਿੰਦਰਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅੰਮ੍ਰਿਤਸਰ-4 ਹਰਮੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਮਪੁਰਾ ਫੂਲ (ਜਿਲ੍ਹਾ ਬਠਿੰਡਾ) ਮਨਜੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਸੂਹਾ, ਬੋਧ ਰਾਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ-2, ਰਾਜਿੰਦਰ ਕੌਰ ਡੀ.ਈ.ਓ. (ਐਲੀ.) ਲੁਧਿਆਣਾ, ਸ਼ਿਵਪਾਲ ਡਿਪਟੀ ਡੀ.ਈ.ਓ. (ਐਲੀ.) ਬਠਿੰਡਾ, ਕੰਵਰਪ੍ਰਦੀਪ ਸਿੰਘ ਕਾਹਲੋਂ ਪ੍ਰਿੰਸੀਪਲ ਡਾਈਟ ਅੰਮ੍ਰਿਤਸਰ, ਸਵਰਨਜੀਤ ਕੌਰ ਡੀ.ਈ.ਓ. (ਸੈ.) ਲੁਧਿਆਣਾ ਤੇ ਬ੍ਰਿਜਮੋਹਨ ਬੇਦੀ ਡਿਪਟੀ ਡੀ.ਈ.ਓ. (ਸੈ.) ਫਾਜਿਲਕਾ ਸ਼ਾਮਲ ਹਨ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -Bibi Jagir Kaur Guru Gobind Singh Prakash Purab Banner

Stay Connected

20,438FansLike
112,826FollowersFollow

ENTERTAINMENT

Bipasha Basu goes cycling in black bikini

Mumbai, March 2, 2021- Bollywood actress Bipasha Basu says she loves cycling. The actress has posted a video that sees her cycling in Maldives. In...

Alia Bhatt announces production house

Mumbai, March 1, 2021- Actress Alia Bhatt has launched her production house Eternal Sunshine Productions. She has posted her company's logo on social media along...

Bigg Boss 14 - The Latest

National

GLOBAL

OPINION

Bill Gates

Target Net Zero by 2050 – By Asad Mirza

In his new book on climate change and its adverse impact in the future, Bill Gates urges everyone to remember two things: Net Zero...
Farmers Protest againt Farm Laws in Delhi

All India Kisan Agitation against 3 Farm Laws & the deadlock – by KS Chawla

Almost three months have passed since the 41 kisan unions of the country have launched agitation against the three farm laws passed by the...
amarinder jakhar

Congress captures Urban Bodies in Punjab leaving others far behind – by KS Chawla

The Congress Government led by Amarinder Singh has captured the Local Bodies in the elections to the eight Municipal Corporations and 109 Municipal Councils...

SPORTS

Health & Fitness

Meditation

Meditation for happiness, peace goes up as one ages: Survey

New Delhi, March 1, 2021- What makes Indians meditate? According to a recent survey by meditation and mindfulness app ThinkRight.me, it is the pursuit of happiness, peace, and personal growth that keeps most Indians going in the meditatation sphere. Spanning 1,000 individuals between the age group of 18 to 60 years, across Mumbai, Delhi, Bengaluru, and Pune, the survey also cites...

Gadgets & Tech

error: Content is protected !!