ਸਿਹਤ ਸਹੂਲਤਾਂ ਵਿਚ ਪੰਜਾਬ ਨੂੰ ਜਲਦ ਬਣਾਵਾਂਗੇ ਦੇਸ਼ ਦਾ ਮੌਹਰੀ ਸੂਬਾ: ਬਲਬੀਰ ਸਿੰਘ ਸਿੱਧੂ

ਚੰਡੀਗੜ, 25 ਸਤੰਬਰ 2019 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ 45.89 ਪਰਿਵਾਰਾਂ ਨੂੰ ਮਿਆਰੀ ਤੇ ਮੁਫਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ‘ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਮਹਿਜ਼ ਇਕ ਮਹੀਨੇ ਦੌਰਾਨ 10,284 ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ 20 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼ੁਰੂ ਕੀਤੀ ਇਸ ਸਕੀਮ ਵਿਚ 21 ਸਤੰਬਰ ਸ਼ਾਮ ਤੱਕ 10,284 ਮਰੀਜ ਦਾਖਲ ਹੋਏ ਹਨ ਅਤੇ ਜਿਸ ਨਾਲ ਹੁਣ ਤੱਕ ਮਰੀਜ਼ਾਂ ਦਾ 12.5 ਕਰੋੜ ਰੁਪਏ ਦਾ ਵਿੱਤੀ ਲਾਭ ਮਿਲਿਆ ਹੈ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਕ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਇਲਾਜ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਕਰਵਾਇਆ ਜਾਂਦਾ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਲਾਭਪਾਤਰੀ ਇਸ ਸਕੀਮ ਵਿਚ ਆਪਣੀ ਨਾਂ ਬਾਰੇ ਪਤਾ ਕਰਨ ਅਤੇ ਹੋਰ ਜਾਣਕਾਰੀ ਲੈਣ ਲਈ ਵਿਭਾਗ ਦੀ ਵੈੱਬਸਾਈਟ www.shapunjab.com ਤੋਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਨਵਾਉਣ ਦੇ ਲਈ ਆਪਣੇ ਨਜਦੀਕ ਕਾਮਨ ਸਰਵਿਸ ਸੈਂਟਰ ( ਸੀ.ਐੱਸ.ਸੀ ) ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਨਜਦੀਕੀ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲ ਵਿੱਚ ਅਰੋਗਿਆ ਮਿੱਤਰ ਨਾਲ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਮਨ ਸਰਵਿਸ ਕੇਂਦਰਾਂ ਵਿਚ ਕੇਵਲ 30 ਰੁਪਏ ‘ਚ ਪ੍ਰਤੀ ਈ-ਕਾਰਡ ਜਾਰੀ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਵਿਅਕਤੀ ਤੁਹਾਡੇ ਕੋਲੋਂ ਜਿਆਦਾ ਰਕਮ ਲਈ ਗਈ ਹੈ ਤਾਂ ਇਸ ਸਬੰਧੀ ਸ਼ਿਕਾਇਤ ਸਬੰਧਤ ਇਲਾਕੇ ਦੇ ਸਿਵਲ ਸਰਜਨ ਜਾਂ 104 ਹੈਲਪ-ਲਾਈਨ ਨੰਬਰ ‘ਤੇ ਕੀਤੀ ਜਾ ਸਕਦੀ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਇਸ ਯੋਜਨਾ ਦੇ ਅਧੀਨ ਹੁਣ ਤੱਕ 28 ਲੱਖ ਤੋਂ ਵੱਧ ਲੋਕਾਂ ਦੇ ਈ- ਕਾਰਡ ਵੀ ਬਣ ਚੁੱਕੇ ਹਨ ਅਤੇ ਇਸ ਕੰਮ ਨੂੰ ਨੇਪੜੇ ਚਾੜਨ ਲਈ ਸਾਂਝੇ ਸੇਵਾ ਕੇਂਦਰਾਂ (ਸੀ.ਐੱਸ.ਸੀ.) ‘ਤੇ ਕਾਰਡ ਬਣਾਉਣ ਦਾ ਕੰਮ ਜ਼ੋਰ ਸ਼ੋਰ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਵਿਚ ਸਮਾਜਿਕ ਆਰਥਿਕ ਜਾਤ ਮਰਦਮਸ਼ੁਮਾਰੀ 2011 ਵਿੱਚ ਪੰਜੀਕ੍ਰਿਤ ਪਰਿਵਾਰਾਂ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨਾਂ, ਛੋਟੇ ਵਪਾਰੀਆਂ, ਉਸਾਰੀ ਮਜਦੂਰਾਂ, ਛੋਟੇ ਅਤੇ ਸਿਮਾਂਤ ਕਿਸਾਨਾਂ ਅਤੇ ਪੀਲੇ ਕਾਰਡ ਧਾਰਕ, ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਵੱਲੋ 45.89 ਲੱਖ ਪਰਿਵਾਰਾਂ (ਸੂਬੇ ਦੀ 75 ਫੀਸਦੀ ਆਬਾਦੀ) ਨੂੰ ਕਵਰ ਕੀਤਾ ਜਾ ਰਿਹਾ ਹੈ ਜਿੰਨ੍ਹਾਂ ਨੂੰ ਕੇ 5 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸੁਵਿਧਾ ਉਪਲਬੱਧ ਕਰਵਾਈ ਜਾਵੇਗੀ । ਇਹ ਸਕੀਮ ਸੂਬੇ ਦੇ 472 ਤੋਂ ਵੱਧ ਹਸਪਤਾਲਾਂ ਵਿਚ ਚੱਲ ਰਹੀ ਹੈ ਅਤੇ ਲਾਭਪਾਤਰੀਆਂ ਨੂੰ 1396 ਵੱਖ ਵੱਖ ਪੈਕੇਜਾਂ ਦੇ ਅਧੀਨ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ

ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਨੈਸ਼ਨਲ ਹੈਲਥ ਅਥਾਰਟੀ ਦੇ ਸਹਿਯੋਗ ਦੇ ਨਾਲ ਸਟੇਟ ਹੈਲਥ ਏਜੰਸੀ ਵਲੋ ਪੰਜੀਕ੍ਰਿਤ ਹਸਪਤਾਲਾ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਸਾਰੇ ਸੂਚੀਬੱਧ ਹਸਪਤਾਲਾਂ ਵਿਚ ਅਰੋਗਿਆ ਮਿੱਤਰ ਤਾਇਨਾਤ ਕੀਤੇ ਗਏ ਹਨ ਜੋ ਕੇ ਮਰੀਜਾਂ ਨੂੰ ਮੁਫ਼ਤ ਇਲਾਜ ਪ੍ਰਾਪਤ

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES