42.8 C
Delhi
Sunday, May 19, 2024
spot_img
spot_img

ਸਿਹਤ ਵਿਭਾਗ ਵਲੋਂ ਗੁਰਦਾਸਪੁਰ,ਪਟਿਆਲਾ ਤੇ ਫਿਰੋਜ਼ਪੁਰ ਵਿਖੇ ਤਿੰਨ ਜ਼ਿਲ੍ਹਾ ਅਰਲੀ ਇੰਟਰਵੈਂਸ਼ਨ ਸੈਂਟਰ ਸਥਾਪਤ ਕਰਨ ਨੂੰ ਪ੍ਰਵਾਨਗੀ

ਚੰਡੀਗੜ੍ਹ, 8 ਜਨਵਰੀ, 2020:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਪਟਿਆਲਾ, ਗੁਰਦਾਸਪੁਰ ਤੇ ਫਿਰੋਜ਼ਪੁਰ ਵਿਖੇ ਬੱਚਿਆਂ ਲਈ ਤਿੰਨ ਜ਼ਿਲ੍ਹਾ ਅਰਲੀ ਇੰਟਰਵੈਂਸ਼ਨ ਸੈਂਟਰ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਡੀ.ਈ.ਆਈ.ਸੀ (ਜ਼ਿਲ੍ਹਾ ਅਰਲੀ ਇੰਟਰਵੈਂਸ਼ਨ ਸੈਂਟਰ) ਦਾ ਉਦੇਸ਼ ਜਨਮ ਸਮੇਂ ਹੋਣ ਵਾਲੇ 4 ਡੀ-ਡਿਫੈਕਟਸ ਜਿਵੇਂ ਬਿਮਾਰੀਆਂ, ਘਾਟ ਅਤੇ ਵਿਕਾਸ ਵਿੱਚ ਦੇਰੀ ਹੋਣ ਬਾਰੇ ਜ਼ਰੂਰੀ ਜਾਣਕਾਰੀ ਦੇ ਨਾਲ ਨਾਲ ਇਲਾਜ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ।

ਇਨ੍ਹਾਂ ਵਿੱਚ 31 ਅਪੰਗਤਾ ਰੋਗ ਵੀ ਸ਼ਾਮਲ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਥੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਬਠਿੰਡਾ, ਹੁਸ਼ਿਆਰਪੁਰ, ਲੁਧਿਆਣਾ, ਰੋਪੜ ਅਤੇ ਤਰਨ-ਤਰਨ ਵਿਚ ਪੰਜ ਡੀ.ਈ.ਆਈ.ਸੀ. ਮੌਜੂਦ ਹਨ ਅਤੇ ਹਰੇਕ ਡੀ.ਈ.ਆਈ.ਸੀ. ਵਿੱਚ ਮੈਡੀਕਲ ਅਫਸਰ (ਐਮ.ਬੀ.ਬੀ.ਐੱਸ.), ਦੰਦਾਂ ਦਾ ਡਾਕਟਰ, ਅਰੰਭਕ ਇੰਟਰਵੈਂਸ਼ਨ ਵਾਲਾ ਵਿਸ਼ੇਸ਼ ਐਜੂਕੇਟਰ, ਫਿਜ਼ੀਓਥੈਰਾਪਿਸਟ, ਆਪਟੋਮੈਟ੍ਰਿਸਟ, ਸਮਾਜ ਸੇਵਕ, ਮਨੋਵਿਗਿਆਨੀ, ਲੈਬ ਟੈਕਨੀਸ਼ੀਅਨ, ਸਟਾਫ ਨਰਸ, ਡੀ.ਈ.ਆਈ.ਸੀ ਪ੍ਰਬੰਧਕਾਂ ਦੇ ਨਾਲ ਦੰਦਾਂ ਦੇ ਟੈਕਨੀਸ਼ੀਅਨ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਹੁਣ, ਗੁਰਦਾਸਪੁਰ, ਪਟਿਆਲਾ ਅਤੇ ਫਿਰੋਜ਼ਪੁਰ ਵਿਖੇ 3 ਨਵੇਂ ਡੀ.ਈ.ਆਈ.ਸੀ ਨੂੰ ਮਨਜ਼ੂਰੀ ਮਿਲ ਗਈ ਹੈ।

ਆਰ.ਬੀ.ਐਸ.ਕੇ ਅਧੀਨ ਸੂਚੀਬੱਧ 31 ਬਿਮਾਰੀਆਂ ਦੇ ਨਿਰੀਖਣ ਕੀਤੇ ਗਏ ਬੱਚਿਆਂ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੂੰ ਟਰਸ਼ਰੀ ਪੱਧਰ ‘ਤੇ ਸਰਜਰੀ ਸਮੇਤ ਮੁਫਤ ਇਲਾਜ ਮੁਹੱਈਆ ਕਰਵਾਏ ਜਾਣ ਬਾਰੇ ਬੋਲਦਿਆਂ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਦਿਲ ਦੀਆਂ ਜਮਾਂਦਰੂ ਬਿਮਾਰੀਆਂ (ਸੀ.ਐਚ.ਡੀ) ਅਤੇ ਇਸ ਸਾਲ 2.96 ਕਰੋੜ ਦੀ ਲਾਗਤ ਨਾਲ ਪੀ.ਜੀ.ਆਈ.ਐਮ.ਆਰ ਚੰਡੀਗੜ੍ਹ ਡੀ.ਐਮ.ਸੀ ਅਤੇ ਸੀ.ਐਮ.ਸੀ ਹਸਪਤਾਲ ਲੁਧਿਆਣਾ ਅਤੇ ਫੋਰਟਿਸ ਹਸਪਤਾਲ ਐਸ.ਏ.ਐੱਸ ਵਿਖੇ ਰਾਇਮੇਟਿਕ ਦਿਲ ਦੀ ਬਿਮਾਰੀ (ਆਰ.ਐਚ.ਡੀ) ਤੋਂ ਪੀੜਤ 316 ਬੱਚਿਆਂ ਦਾ ਮੁਫਤ ਇਲਾਜ ਕਰਨਾ ਸ਼ਾਮਲ ਹੈ।

ਉਨ੍ਹਾਂ ਅੱਗੇ ਕਿਹਾ ਕਿ “ਰਾਜ ਸਰਕਾਰ ਬਹੁਤ ਜਲਦ ਆਰ.ਐਚ.ਡੀ. / ਸੀ.ਐਚ.ਡੀ. ਦੇ ਮੁਫਤ ਇਲਾਜ ਲਈ ਹੋਰ ਹਸਪਤਾਲਾਂ ਦਾ ਪ੍ਰਬੰਧ ਵੀ ਕਰਨ ਜਾ ਰਹੀ ਹੈ ਤਾਂ ਜੋ ਪੀੜਤ ਬੱਚਿਆਂ ਨੂੰ ਆਸਾਨ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਮੰਤਰੀ ਨੇ ਅੱਗੇ ਦੱÎਸਿਆ ਕਿ ਇਸੇ ਤਰ੍ਹਾਂ ਪ੍ਰਾਇਮਰੀ ਇਮਿਊਨੋਡੈਫੀਸ਼ੈਂਸੀ ਡਿਜ਼ੀਜ਼ (ਪੀਆਈਡੀਡੀ) ਦੇ ਪੀੜਤ 15 ਬੱਚਿਆਂ ,ਥੈਲੇਸੀਮੀਆ ਦੇ ਪੀੜਤ 247 ਬੱਚਿਆਂ, ਨਿਉਰਲ ਟਿਊਬ ਡਿਫੈਕਟ 5 ਬੱਚੇ, ਜਮਾਂਦਰੂ ਮੋਤੀਆ ਵਾਲੇ 3 ਬੱਚੇ, ਸੰਵੇਦਨਸ਼ੀਲ ਵਿਗਾੜ ਵਾਲੇ 2 ਬੱਚੇ , ਨਜ਼ਰ ਦੀ ਕਮਜ਼ੋਰੀ ਵਾਲੇ 2 ਬੱਚੇ, ਸੁਣਨ ਵਿੱਚ ਸਮੱਸਿਆ ਵਾਲੇ 3 ਬੱਚੇ ਅਤੇ 1.45 ਕਰੋੜ ਦੀ ਐਸ.ਏ.ਐਮ/ਸਟੰਟਿੰਗ ਵਾਲੇ 10 ਬੱਚਿਆਂ ਨੇ ਦਾ ਇਲਾਜ ਕੀਤਾ । ਉਨ੍ਹਾਂ ਕਿਹਾ ਕਿ ਵਿੱਤੀ ਸਾਲ 2017-18 ਦੌਰਾਨ 6.35 ਕਰੋੜ ਦੀਆਂ ਮੁਫਤ ਇਲਾਜ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।

ਆਰ.ਬੀ.ਐਸ.ਕੇ ਅਧੀਨ ਸੂਚੀਬੱਧ 31 ਬਿਮਾਰੀਆਂ ਦੀ ਸੂਚੀ
ਜਮਾਂਦਰੂ ਬਿਮਾਰੀਆਂ

1. ਨਿਊਰਲ ਟਿਊਬ ਡਿਫੈਕਟ
2. ਡਾਊਨ ਸਿੰਡਰੋਮ
3. ਕਲੈਫਟ ਲਿੱਪ ਅਤੇ ਪੈਲਿਟ / ਕੇਵਲ ਕਲੈਫਟ ਪੈਲਿਟ
4. ਟੇਲੀਪਸ
5. ਹਿੱਪ ਦੇ ਵਿਕਾਸ ਸੰਬੰਧੀ ਡਿਸਪਲੈਸੀਆ
6. ਜਮਾਂਦਰੂ ਮੋਤੀਆ
7. ਜਮਾਂਦਰੂ ਬੋਲ਼ਾਪਨ
8. ਜਮਾਂਦਰੂ ਦਿਲ ਦੇ ਰੋਗ (ਸੀਐਚਡੀ)
9. ਅਚਨਚੇਤ ਰੀਟੀਨੋਪੈਥੀ

ਕਮੀ

10. ਅਨੀਮੀਆ (ਖਾਸ ਕਰਕੇ) ਗੰਭੀਰ ਅਨੀਮੀਆ
11. ਵਿਟਾਮਿਨ ਏ ਦੀ ਘਾਟ (ਬਿਟੋਟ ਸਪਾਟ)
12. ਵਿਟਾਮਿਨ ਡੀ ਦੀ ਘਾਟ (ਰਿਕੇਟਸ)
13. ਗੰਭੀਰ ਤੀਬਰ ਕੁਪੋਸ਼ਣ
14. ਗੋਇਟਰ ਬੱਚਿਆਂ ਦੀਆਂ ਬਿਮਾਰੀਆਂ

15. ਚਮੜੀ ਦੀ ਸਥਿਤੀ
16. ਓਟਾਈਟਸ ਮੀਡੀਆ
17. ਰਿਉਮੈਟਿਕ ਦਿਲ ਦੀ ਬਿਮਾਰੀ (ਆਰਐਚਡੀ)
18. ਪ੍ਰਤੀਕ੍ਰਿਆਸ਼ੀਲ ਏਅਰਵੇਅ ਬਿਮਾਰੀ
19. ਦੰਦਾਂ ਦੀਆਂ ਬਿਮਾਰੀਆਂ
20. ਪ੍ਰਤੀਕੂਲ ਵਿਕਾਰ ਵਿਕਾਸ ਸਬੰਧੀ ਦੇਰੀਆਂ ਤੇ ਅਪੰਗਤਾਵਾਂ

21. ਨਜ਼ਰ ਦੀ ਕਮਜ਼ੋਰੀ
22. ਸੁਣਨ ਦੀ ਕਮਜ਼ੋਰੀ
23. ਨਿਊਰੋ-ਮੋਟਰ ਕਮਜ਼ੋਰੀ
24. ਮੋਟਰ ਦੇਰੀ
25. ਬੋਧਿਕ ਦੇਰੀ
26. ਭਾਸ਼ਾ ਦੇਰੀ
27. ਵਿਵਹਾਰ ਵਿਕਾਰ 28. ਸਿੱਖਣ ਵਿੱਚ ਵਿਗਾੜ
29. ਧਿਆਨ ਵਿੱਚ ਘਾਟਾ ਹਾਈਪਰੈਕਟੀਵਿਟੀ ਵਿਗਾੜ
30 ਥੈਲੇਸੀਮੀਆ
31 ਪ੍ਰਾਇਮਰੀ ਇਮਿਊਨੋ ਡੈਫੀਸ਼ੈਂਸੀ ਡਿਸਆਰਡਰ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION