ਸਿਵਲ ਹਸਪਤਾਲ ਦਾ ਅਕਾਊਂਟੈਂਟ ਰਿਸ਼ਵਤ ਲੈਣ ਦੇ ਦੋਸ਼ ਵਿਚ ਰੰਗੇ ਹੱਥੀ ਗਿਰਫਤਾਰ

ਯੈੱਸ ਪੰਜਾਬ
ਫਾਜਿ਼ਲਕਾ, 30 ਅਪ੍ਰੈਲ, 2022 –
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਸ੍ਰੀ ਈਸ਼ਵਰ ਸਿੰਘ ਆਈ.ਪੀ.ਐਸ., ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਲਖਬੀਰ ਸਿੰਘ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੋਜ਼ ਵੱਲੋਂ ਦਿੱਤੀਆ ਹਦਾਇਤਾ ਅਨੁਸਾਰ ਸ੍ਰੀ ਗੁਰਿੰਦਰਜੀਤ ਸਿੰਘ ਉਪ ਕਪਤਾਨ ਪੁਲਿਸ ਦੀ ਅਗਵਾਈ ਵਿੱਚ ਵਿਜੀਲੈਂਸ ਬਿਊਰੋ, ਯੂਨਿਟ ਫਾਜਿ਼ਲਕਾ ਦੀ ਟੀਮ ਵੱਲੋ ਧਰਮਵੀਰ ਅਕਾਊਂਟੈਂਟ-ਕਮ-ਕੈਸ਼ੀਅਰ, ਸਿਵਲ ਹਸਪਤਾਲ ਫਾਜ਼ਿਲਕਾ ਨੂੰ ਮੁਦੱਈ ਮੁਕੱਦਮਾ ਰਵਿੰਦਰ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਰਾਦਵਾਲਾ ਭੋਮਗੜ ਜਿ਼਼ਲਾਂ ਫਾਜ਼ਿਲਕਾ ਪਾਸੋਂ 25,000/- ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਸਰਕਾਰੀ ਗਵਾਹ ਸ੍ਰੀ ਵਿਕਰਮ ਕੰਬੋਜ, ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ.ਸੀ.ਐਲ. ਉਪ ਮੰਡਲ ਲਾਧੂਕਾ ਅਤੇ ਸ੍ਰੀ ਜਗਜੀਤ ਸਿੰਘ ਜੇ.ਈ., ਦਫਤਰ ਉਪ ਮੰਡਲ ਅਫਸਰ (ਸ), ਪੰਜਾਬ ਮੰਡੀ ਬੋਰਡ ਫਾਜਿ਼ਲਕਾ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।

ਡੀਐਸਪੀ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਰਵਿੰਦਰ ਕੁਮਾਰ ਪਾਸ ਸਿਵਲ ਹਸਪਤਾਲ ਫਾਜਿ਼ਲਕਾ ਵਿਖੇ ਕੰਟੀਨ ਦਾ ਠੇਕਾ ਹੈ ਅਤੇ ਜਿਸ ਵੱਲੋਂ ਜਣੇਪਾ ਲਈ ਸਿਵਲ ਹਸਪਤਾਲ ਵਿਖੇ ਦਾਖਲ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਂਦਾ ਮੁਫਤ ਖਾਣਾ ਅਤੇ ਸਿਵਲ ਹਸਪਤਾਲ ਵਿੱਚ ਹੋਣ ਵਾਲੀਆ ਮੀਟਿੰਗਾਂ ਦੌਰਾਨ ਖਾਣ-ਪੀਣ ਦੀਆਂ ਵਸਤੂਆ ਮੁਹੱਈਆ ਕਰਵਾਈਆ ਜਾਂਦੀਆਂ ਹਨ। ਮੁਦੱਈ ਰਵਿੰਦਰ ਕੁਮਾਰ ਵੱਲੋਂ ਮੁਹੱਈਆ ਕਰਵਾਏ ਗਏ ਖਾਣੇ ਆਦਿ ਦੇ ਬਿੱਲ ਧਰਮਵੀਰ ਅਕਾਊਂਟੈਂਟ ਸਿਵਲ ਹਸਪਤਾਲ ਫਾਜਿ਼ਲਕਾ ਵੱਲੋਂ ਪਾਸ ਕਰਵਾਏ ਜਾਂਦੇ ਹਨ ਅਤੇ ਇਹਨਾਂ ਬਿੱਲਾ ਦੀ ਆਦਾਇਗੀ ਮੁਦੱਈ ਨੂੰ ਕਰਵਾਈ ਜਾਂਦੀ ਹੈ।

ਮੁਦੱਈ ਰਵਿੰਦਰ ਕੁਮਾਰ ਦੇ ਖਾਣੇ ਦੇ ਕਰੀਬ 89,0000/- ਰੁਪਏ ਦੇ ਬਿੱਲ ਦਾ ਭੁਗਤਾਨ ਦੋਸ਼ੀ ਧਰਮਵੀਰ ਅਕਾਊਂਟੈਂਟ ਵੱਲੋਂ ਮਹੀਨਾ ਮਾਰਚ 2022 ਵਿੱਚ ਕੀਤਾ ਗਿਆ ਹੈ। ਇਸ ਬਿੱਲ ਦੇ ਭੁਗਤਾਨ ਤੋਂ ਬਾਅਦ ਮੁਦੱਈ ਰਵਿੰਦਰ ਕੁਮਾਰ ਵੱਲੋਂ ਖਾਣੇ ਦੇ ਹੋਰ ਬਿੱਲ ਦਿੱਤੇ ਜਾਣ ਪਰ ਦੋਸ਼ੀ ਧਰਮਵੀਰ ਅਕਾਊਂਟੈਂਟ ਸਿਵਲ ਹਸਪਤਾਲ ਫਾਜ਼ਿਲਕਾ ਵੱਲੋਂ ਮੁਦੱਈ ਰਵਿੰਦਰ ਕੁਮਾਰ ਪਾਸੋ ਪਹਿਲਾਂ ਅਦਾ ਕੀਤੇ ਗਏ ਬਿੱਲਾ ਵਿਚੋਂ 30,000/- ਰੁਪਏ ਰਿਸ਼ਵਤ ਦੀ ਮੰਗ ਕਰਦੇ ਹੋਏ ਕਿਹਾ ਕਿ ਦੂਸਰੇ ਖਿੱਲ ਤਾਂ ਹੀ ਪਾਸ ਕਰਵਾਵਾਗਾਂ ਜੇਕਰ ਪਹਿਲਾਂ ਤੋਂ ਇਹ 30,000/- ਰੁਪਏ ਰਿਸ਼ਵਤ ਦੇਵੇਗਾ।

ਮੁਦੱਈ ਦੇ ਮਿੰਨਤ ਤਰਲਾ ਕਰਨ ਪਰ ਦੇਸ਼ੀ ਇਹਨਾਂ ਬਿੱਲਾਂ ਦੀ ਅਦਾਇਗੀ ਹੋਣ ਤੋਂ ਬਾਅਦ ਰਿਸ਼ਵਤ ਦੀ ਰਕਮ ਲੈਣ ਲਈ ਰਾਜ਼ੀ ਹੋ ਗਿਆ। ਮੁਦਈ ਰਵਿੰਦਰ ਕੁਮਾਰ ਦੇ ਇਹਨਾਂ ਬਿੱਲਾ ਦੀ ਕਰੀਬ 81,000/- ਰੁਪਏ ਦੀ ਅਦਾਇਗੀ ਮਿਤੀ 28.04.2022 ਨੂੰ ਮੁਦੱਈ ਦੇ ਬੈਂਕ ਖਾਤੇ ਵਿੱਚ ਹੋਣ ਉਪਰੰਤ ਦੋਸ਼ੀ ਧਰਮਵੀਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਜਿਸਤੇ ਦੋਸ਼ੀ ਧਰਮਵੀਰ ਅਕਾਊਂਟੈਂਟ ਸਿਵਲ ਹਸਪਤਾਲ ਫਾਜਿ਼ਲਕਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 25000/ ਰੁਪਏ ਰਿਸ਼ਵਤ ਹਾਸਲ ਕਰਦੇ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।

ਜਿਸਤੇ ਮੁਕੱਦਮਾ ਨੰਬਰ 05 ਮਿਤੀ 29,04,2022 ਅ/ਧ 7 ਪੀ.ਸੀ. ਐਕਟ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ