Thursday, September 23, 2021
Markfed Sept to Nov

mrsptu

Innocent Admission

ਸਿਵਲ ਸਰਜਨ ਹਸਪਤਾਲਾਂ ਵਿੱਚ ਵਾਤਾਵਰਣ ਸਬੰਧੀ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ: ਬਲਬੀਰ ਸਿੰਘ ਸਿੱਧੂ

- Advertisement -

ਚੰਡੀਗੜ੍ਹ, 19 ਫਰਵਰੀ, 2020:
ਸੂਬੇ ਦੇ ਲੋਕਾਂ ਨੂੰ ਸਿਹਤਮੰਦ, ਬਿਮਾਰੀ ਰਹਿਤ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਾਰੇ ਸਿਵਲ ਸਰਜਨਾਂ ਨੂੰ ਵਾਤਾਵਰਣ ਸਬੰਧੀ ਵੱਖ ਵੱਖ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ ਦਿੱਤੇ ਹਨ।

ਉਹਨਾਂ ਕਿਹਾ ਕਿ ਇਹ ਸਿਹਤ ਸੰਸਥਾਵਾਂ (ਸਰਕਾਰੀ ਜਾਂ ਪ੍ਰਾਇਵੇਟ) ਦੇ ਇੰਚਾਰਜ ਦੀ ਡਿਊਟੀ ਬਣਦੀ ਹੈ ਕਿ ਉਹ ਹਰ ਤਰ੍ਹਾਂ ਦੀ ਰਹਿੰਦ-ਖੂਹੰਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ 30 ਜੂਨ, 2020 ਤੱਕ ਈਟੀਪੀ (ਐਫਲੂਐਂਟ ਟਰੀਟਮੈਂਟ ਪਲਾਂਟ) ਸਥਾਪਤ ਕਰਨ ਦੇ ਨਿਰਦੇਸ ਦਿੱਤੇ ਗਏ ਹਨ।

ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਐਫਲੂਐਂਟ ਟਰੀਟਮੈਂਟ ਪਲਾਂਟ ਲਗਾਉਣ ਸਬੰਧੀ ਗਤੀਵਿਧੀਆਂ ਲਈ ਸਿਵਲ ਸਰਜਨਾਂ ਨੂੰ ਪੀਈਆਰਟੀ (ਪ੍ਰੋਗਰਾਮ ਈਵੈਲੂਏਸ਼ਨ ਐਂਡ ਰੀਵਿਊ ਟੈਕਨੀਕਸ) ਜਮ੍ਹਾਂ ਕਰਵਾਉਣ ਦੇ ਨਿਰਦੇਸ ਵੀ ਦਿੱਤੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਹਸਪਤਾਲਾਂ ਵਿੱਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਜਲਦ ਹੀ ਵਾਟਰ ਮੀਟਰ ਵੀ ਲਗਾਏ ਜਾਣਗੇ।

ਸਿਹਤ ਮੰਤਰੀ ਨੂੰ ਕਿਹਾ ਕਿ ਸਰਕਾਰੀ ਤੇ ਪ੍ਰਾਇਵੇਟ ਹਪਤਾਲਾਂ ਦੀ ਕਾਨੂੰਨੀ ਜੰਿਮੇਵਾਰੀ ਬਣਦੀ ਹੈ ਕਿ ਉਹ ਵਰਤੇ ਗਏ ਪਾਣੀ ਅਤੇ ਹਰ ਤਰ੍ਹਾਂ ਦੀ ਬਾਇਓਮੈਡੀਕਲ ਰਹਿੰਦ-ਖੁਹੰਦ ਦੀ ਢੁੱਕਵੇਂ ਅਤੇ ਵਿਗਿਆਨਿਕ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਤਾਂ ਜੋ ਇਨਸਾਨਾਂ ਤੇ ਵਾਤਾਵਰਣ ‘ਤੇ ਕੋਈ ਮਾੜੇ ਪ੍ਰਭਾਵ ਨਾ ਪਵੇ।

ਕੈਬਿਨਟ ਮੰਤਰੀ ਨੇ ਅੱਗੇ ਕਿਹਾ ਕਿ ਈਟੀਪੀ ਲਗਾਉਣ ਸਬੰਧੀ ਸਾਰੀਆਂ ਗਤੀਵਿਧੀਆਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਰੂਪਰੇਖਾ ਉਲੀਕੀ ਜਾਵੇਗੀ ਅਤੇ ਸਬੰਧਤ ਸਿਵਲ ਸਰਜਨ ਆਪਣੀ ਨਿਗਰਾਨੀ ਅਧੀਨ ਇਹਨਾਂ ਈਟੀਪੀ ਪਲਾਂਟਾਂ ਨੂੰ ਸਥਾਪਤ ਕਰਨਾ ਯਕੀਨੀ ਬਣਾਉਣ।

ਉਹਨਾਂ ਕਿਹਾ ਕਿ ਸਬੰਧਤ ਵਿਭਾਗ ਤੋਂ ਵਾਤਾਵਰਣ ਸਬੰਧੀ ਜਰੂਰੀ ਪ੍ਰਵਾਨਗੀਆਂ ਪ੍ਰਾਪਤ ਕਰਨੀਆਂ ਹੋਣਗੀਆਂ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿਹਤ ਸੰਸਥਾ ਦੇ ਇੰਚਾਰਜ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਸਿਵਲ ਸਰਜਨਾ ਨੂੰ 7 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਰਿਪੋਰਟ ਜਮਾਂ ਕਰਵਾਉਣ ਦੇ ਨਿਰਦੇਸ ਦਿੱਤੇ ਹਨ।

ਸ. ਸਿੱਧੂ ਨੇ ਕਿਹਾ ਕਿ ਸੀਨੀਅਰ ਮੈਡੀਕਲ ਅਧਿਕਾਰੀ ਯਕੀਨੀ ਬਣਾਉਣ ਕਿ ਸਾਰੀ ਪਲਾਸਟਿਕ ਰਹਿੰਦ ਖੂਹੰਦ ਨੂੰ ਕੱਟ ਕੇ ਇਸਨੂੰ ਕਾਮਨ ਬਾਇਓਮੈਡੀਕਲ ਵੇਸਟ ਟਰੀਟਮੈਂਟ ਫੈਸਿਲਟੀ ਨੂੰ ਦੇਣ ਤਾਂ ਜੋ ਕਿਸੇ ਵੀ ਤਰੀਕੇ ਨਾਲ ਇਸ ਦੀ ਗੈਰ ਕਾਨੂੰਨੀ ਤੌਰ ‘ਤੇ ਮੁੜ ਵਰਤੋਂ ਨਾ ਕੀਤੀ ਜਾ ਸਕੇ।

ਕਾਗਜ਼ਾਂ ਦੀ ਵੱਧ ਵਰਤੋਂ ਅਤੇ ਦਫਤਰਾਂ ਵਿਚ ਕਾਗਜਾਂ ਦੀ ਬਰਬਾਦੀ ਨੂੰ ਘਟਾਉਣ ਲਈ, ਸਿਹਤ ਮੰਤਰੀ ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਸਾਰੇ ਸਰਕਾਰੀ ਹਸਪਤਾਲਾਂ ਨੂੰ ਕਾਗਜ਼ ਨੂੰ ਦੋਵਾਂ ਪਾਸਿਆਂ ਤੋਂ ਵਰਤਣ ਦੀ ਹਦਾਇਤ ਜਾਰੀ ਕਰਨ ਲਈ ਵੀ ਕਿਹਾ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,338FollowersFollow

ENTERTAINMENT

National

GLOBAL

OPINION

Congress Flag

Congress’ revival journey: It’s all about making the right beginning – by Nirendra Dev

Do not be surprised if another veteran Congressman, Lal Thanhawla from Mizoram , also steps aside like Capt Amarinder Singh in Punjab. The Congress...
Narendra Modi Joe Biden

Biden, Modi or who? Wanted a world leader at UNGA this week – by Robinder Sachdev

Who could be the 2-3 personalities from among the 200 or so heads of governments, who could rise and shine, and give hope to...
Joe Biden

Joe Biden’s QUAD summit could yield up to $100bn in military sales – by Robinder Sachdev

US President Joe Biden will be hosting the QUAD countries' heads of governments summit this coming week, in Washington D.C. – comprising of the...

SPORTS

Health & Fitness

Alzheimer

Does all memory loss indicate Alzheimer’s Disease?

New Delhi, Sep 21, 2021- While memory loss is most often associated with the elderly, more and more young people today are having trouble remembering things. Are all these a sign of Alzheimer's? No, say doctors. According to doctors, multiple factors are responsible for the youth tending to forget things. These include lack of sleep, too much screen time on...

Gadgets & Tech

error: Content is protected !!