ਨਵੀਂ ਦਿੱਲੀ, 1 ਮਈ, 2019 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਤ੍ਰਿਲੋਕਪੁਰੀ ਕਤਲੇਆਮ ਦੇ ਦੋਸ਼ੀਆਂ ਦੇ ਬਰੀ ਹੋਣ ਮਗਰੋਂ ਆ ਰਹੀਆਂ ਸਿੱਖ ਆਗੂਆਂ ਦੀਆਂ ਪ੍ਰਤਿਕਿਰਿਆਵਾਂ ‘ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਹੈ ਕਿ ਅਜਿਹੇ ਮੁੱਦੇ ਉ_ਪਰ ਸਿਆਸਤ ਕਰਨੀ ਜਾਂ ਅਖਬਾਰਾਂ ‘ਚ ਤਸ਼ਵੀਰਾਂ ਛਪਵਾਉਣ ਲਈ ਗਲਤ ਬਿਆਨਬਾਜ਼ੀ ਕਰਨੀ ਛੋਟੀ ਸੋਚ ਨੂੰ ਦਰਸਾਉਂਦਾ ਹੈ
ਸ. ਸਿਰਸਾ ਨੇ ਬੀਬੀ ਨਿਰਪ੍ਰੀਤ ਕੌਰ, ਮਨਜੀਤ ਸਿੰਘ ਜੀ.ਕੇ. ਅਤੇ ਕੁੱਝ ਹੋਰ ਨੇਤਾਵਾਂ ਵੱਲੋਂ ਤ੍ਰਿਲੋਕਪੁਰੀ ਕਤਲੇਆਮ ‘ਚ ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਉਪਰ ਪ੍ਰਤੀਕਿਰਿਆ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਉਂਗਲੀ ਉਠਾਏ ਜਾਣ ਦਾ ਸਖਤ ਨੋਟਿਸ ਲਿਆ ਹੈ।
ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਕੇਸ ਸੁਪਰੀਮ ਕੋਰਟ ਵਿੱਚ ਸੀ ਤੇ ਭਾਰਤ ਸਰਕਾਰ ਬਚਾਉ ਪੱਖ ‘ਚ ਹੈ ਅਤੇ ਦਿੱਲੀ ਸਰਕਾਰ ਦੇ ਵਕੀਲਾਂ ਵੱਲੋਂ ਦੋਸ਼ੀਆਂ ਵਿਰੁਧ ਕੇਸ ਲੜਿਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਬੀਬੀ ਨਿਰਪ੍ਰੀਤ ਕੌਰ ਅਤੇ ਦੂਜੇ ਨੇਤਾ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੀ ਨਾਕਾਮੀ ਨੂੰ ਛੁਪਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ‘ਚ ਜ਼ਿੰਮੇਵਾਰ ਠਹਿਰਾ ਰਹੇ ਹਨ, ਜੋ ਕਿ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਹੈ। ਉਹਨਾਂ ਅੱਗੇ ਕਿਹਾ ਕਿ ਦਿੱਲੀ ਦੰਗਿਆ ਦੇ ਪੀੜਤਾਂ ਦੇ ਕੇਸ ਲੜਨ ਲਈ ਅਤੇ ਉਹਨਾਂ ਦੀਆਂ ਆਰਥਿਕ ਲੋੜਾਂ ਲਈ ਸ੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰੀ ਨਾਲ ਪੈਸਾ ਖਰਚ ਰਹੀ ਹੈ ਤੇ ਜੋ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਉਹ ਬੀਬੀ ਨਿਰਪ੍ਰੀਤ ਰਾਹੀ ਹੀ ਕੀਤੇ ਜਾ ਰਹੇ ਹਨ।
ਦਿੱਲੀ ਕਮੇਟੀ ਆਗੂ ਨੇ ਬੀਬੀ ਨਿਰਪ੍ਰੀਤ ਕੌਰ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਉਹ ਇਹ ਸਮਝਾਉਣ ਕਿ ਦਿੱਲੀ ਕਮੇਟੀ ਨੇ ਦਿੱਲੀ ਦੰਗਿਆਂ ਦੇ ਕੇਸ ਲੜਨ ਸਮੇਂ ਜਾਂ ਪੀੜਤਾਂ ਤੇ ਗਵਾਹਾਂ ਦੀ ਮਦਦ ਕਰਨ ‘ਚ ਕਦੋਂ ਲਾਪਰਵਾਹੀ ਦਿਖਾਈ ਹੈ ਜਦੋਂ ਕਿ ਪੀੜਤਾਂ ਤੇ ਗਵਾਹਾਂ ਦੀ ਆਰਥਿਕ ਮਦਦ ਲਈ ਕਰੋੜਾਂ ਰੁਪਏ ਬੀਬੀ ਦੇ ਹੱਥੋਂ ਹੀ ਦਿਵਾਉਂਦੇ ਰਹੇ ਹਾਂ ਸ. ਸਿਰਸਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੂੰ ਵੀ ਕਰੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਉਹ ਦੱਸਣ ਅਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ‘ਚ ਲਾਪ੍ਰਵਾਹੀ ਦਿਖਾਈ ਹੈ ਤਾਂ ਫਿਰ ਉਹ ਇਸ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦੇ ਹਨ। ਉਹਨਾਂ ਕਿਹਾ ਕਿ ਮੈਂ ਤਾਂ ਅੱਜੇ ਥੋੜੇ ਸਮੇਂ ਤੋਂ ਸੇਵਾ ਸੰਭਾਲੀ ਹੈ। ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿਆਸੀ ਸੌਹਰਤ ਖੱਟਣ ਲਈ ਬਿਆਨਬਾਜ਼ੀ ਕਰਨ ਵਾਲੇ ਲੋਕ ਭੁੱਲ ਰਹੇ ਹਨ ਕਿ ਜਦੋਂ ਲੋਅਰ ਕੋਟ ਨੇ 88 ਲੋਕਾਂ ਨੂੰ ਅਤੇ ਹਾਈ ਕੋਰਟ ਦੇ 70 ਕੇਸਾਂ ਨੂੰ ਸਜ਼ਾ ਸੁਣਾਈ ਸੀ, ਉਦੋਂ ਵੀ ਤਾਂ ਇਹੀ ਦਿੱਲੀ ਕਮੇਟੀ ਪੈਰਵੀ ਕਰ ਰਹੀ ਸੀ।
ਸ. ਸਿਰਸਾ ਨੇ ਕਿਹਾ ਕਿ ਬੀਬੀ ਨਿਰਪ੍ਰੀਤ ਤਾਂ ਸਾਡੇ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਤੋਂ ਜਾਣੂ ਹਨ ਇਸ ਲਈ ਉਹਨਾਂ ਵੱਲੋਂ ਦਿੱਲੀ ਕਮੇਟੀ ਉਤੇ ਚੁੱਕੀ ਗਈ ਉਂਗਲ ਤੋਂ ਮੈਂ ਹੈਰਾਨ ਹਾਂ। ਦਿੱਲੀ ਕਮੇਟੀ ਪ੍ਰਧਾਨ ਨੇ ਸਿੱਖ ਆਗੂਆਂ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਇਹ ਸਮਾਂ ਦਿੱਲੀ ਕਮੇਟੀ ਉ_ਪਰ ਚਿਕੱੜ ਸੁੱਟਣ ਦਾ ਨਹੀਂ ਸਗੋਂ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਦਾ ਹੈ। ਸ. ਸਿਰਸਾ ਨੇ ਕਿਹਾ ਕਿ ਸਾਡੇ ਕਾਨੂੰਨੀ ਮਾਹਿਰ ਫੈਸਲੇ ਦਾ ਅਧਿਐਨ ਕਰਕੇ ਸੁਪਰੀਮ ਕੋਰਟ ਅੰਦਰ ਸਮੀਖਿਆ ਪਟੀਸਨ ਦਾਇਰ ਕਰ ਰਹੇ ਹਨ। ਸ. ਮਨਜਿੰਦਰ ਸਿੰਘ ਸਿਰਸਾ ਨੇ ਉਕਤ ਸਿੱਖ ਆਗੂਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਸ ਅਤਿ ਗੰਭੀਰ ਮਸਲੇ ‘ਤੇ ਸਿਆਸਤ ਨਾ ਕੀਤੀ ਜਾਵੇ ਸਗੋਂ ਇਕਜੁੱਟ ਹੋ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਬਾਰੇ ਸੋਚਿਆ ਜਾਵੇ।