39.1 C
Delhi
Saturday, May 25, 2024
spot_img
spot_img
spot_img

ਸਿਰਸਾ ਦੀ ਅਗਵਾਈ ’ਚ ਸਿੱਖਾਂ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਅੱਗੇ ਜ਼ੋਰਦਾਰ ਰੋਸ ਮੁਜ਼ਾਹਰਾ

ਨਵੀਂ ਦਿੱਲੀ, 4 ਜਨਵਰੀ, 2019 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਹੋਏ ਸਿੱਖ ਭਾਈਚਾਰੇ ਨੇ ਇਥੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ।

ਇਹ ਮੁਜ਼ਾਹਰਾਕਾਰੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਕੀਤੇ ਪਥਰਾਅ ਵਿਰੁੱਧ ਰੋਸ ਪ੍ਰਗਟ ਕੀਤਾ ਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਸਰਕਾਰ ‘ਤੇ ਦਬਾਅ ਬਣਾਇਆ ਜਾਵੇ ਤਾਂ ਜੋ ਪਾਕਿਸਤਾਨ ਸਿੱਖ ਭਾਈਚਾਰੇ ਜਿਸ ਵਿਚ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਤੇ ਪਾਕਿਸਤਾਨ ਵਿਚ ਰਹਿੰਦੇ ਸਿੱਖ ਪਰਿਵਾਰ ਸ਼ਾਮਲ ਹਨ, ਦੀ ਸੁਰੱਖਿਆ ਵਾਸਤੇ ਤੁਰੰਤ ਲੋੜੀਂਦੇ ਕਦਮ ਚੁੱਕੇ।

ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸ੍ਰੀ ਸਿਰਸਾ ਦੀ ਅਗਵਾਈ ਹੇਠ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਜਿਸ ਵਿਚ ਮੰਗ ਕੀਤੀ ਗਈ ਕਿ ਪਾਕਿਸਤਾਨ ਸਰਕਾਰ ਪਾਕਿਸਤਾਨ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਅਸਫਲਤਾ ਪਿੱਛੇ ਕਾਰਨ ਦੱਸੇ ਅਤੇ ਇਸ ਵਿਚ ਪਾਕਿਸਤਾਨ ਸਰਕਾਰ ਨੂੰ ਕਿਹਾ ਗਿਆ ਕਿ ਉਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਪਥਰਾਅ ਲਈ ਜ਼ਿੰਮੇਵਾਰ ਅਨੁਸਾਰਾਂ ਜਿਹਨਾਂ ਨੇ ਹਿੰਸਾ ਕੀਤੀ ਤੇ ਗੁੰਡਾਗਰਦੀ ਕੀਤੀ, ਦੇ ਖਿਲਾਫ ਪਾਕਿਸਤਾਨ ਸਰਕਾਰ ਤੁਰੰਤ ਸਿੱਧੀ ਕਾਰਵਾਈ ਕਰੇ।

ਸ੍ਰੀ ਮਨਜਿੰਦਰ ਸਿੰਘ ਸਿਰਸਾ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਵੀ ਹਨ, ਨੇ ਦੱਸਿਆ ਕਿ ਅਸੀਂ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ ਤੇ ਆਖਿਆ ਹੈ ਕਿ ਜੇਕਰ ਸਰਕਾਰ ਨੇ ਕਦਮ ਨਾ ਚੁੱਕਿਆ ਤਾਂ ਫਿਰ ਸਿੱਖ ਭਾਈਚਾਰਾ ਸਿੱਧਾ ਹੀ ਇਹਨਾਂ ਗੁੰਡਾ ਅਨਸਰਾਂ ਦੇ ਖਿਲਾਫ ਕਾਰਵਾਈ ਕਰੇਗਾ ਜਿਸਨੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ‘ਤੇ ਪਥਰਾਅ ਕੀਤਾ ਤੇ ਗੁਰਦੁਆਰਾ ਸਾਹਿਬ ਦੀ ਥਾਂ ਮਸਜਿਦ ਉਸਾਰਣ, ਸ੍ਰੀ ਨਨਕਾਣਾ ਸਾਹਿਬ ਤੋਂ ਸਾਰੇ ਸਿੱਖਾਂ ਨੂੰ ਭਜਾਉਣ ਅਤੇ ਸ੍ਰੀ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ ਅਲੀ ਮੁਸਤਫਾ ਰੱਖਣ ਦੇ ਐਲਾਨ ਕੀਤੇ ਹਨ। ਦਿੱਲੀ ਕਮੇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਿੱਖ ਭਾਈਚਾਰਾ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦਾ ਹੈ।

ਮੰਗ ਪੱਤਰ ਵਿਚ ਆਖਿਆ ਗਿਆ ਕਿ ਸਿੱਖ ਭਾਈਚਾਰਾ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਕਿਸੇ ਵੀ ਤਰਾਂ ਦੀ ਕੁਰਬਾਨੀ ਦੇਣ ਜਾਂ ਲੈਣ ਵਾਸਤੇ ਤਿਆਰ ਬਰ ਤਿਆਰ ਹੈ।

ਮੰਗ ਪੱਤਰ ਵਿਚ ਕਿਹਾ ਗਿਆ ਕਿ ਸਿੱਖ ਧਰਮ ਦਾ ਜਨਮ ਹੀ ਔਰੰਗਜੇਬ, ਜ਼ਕਰੀਆ ਖਾਨ ਤੇ ਵਜ਼ੀਰ ਖਾਨ ਵਰਗੇ ਮੁਗਲਾਂ ਵੱਲੋਂ ਕੀਤੇ ਗਏ ਜ਼ਬਰ ਦੇ ਖਿਲਾਫ ਲਹਿਰ ਵਜੋਂ ਹੋਇਆ ਹੈ ਤੇ ਸਿੱਖ ਜ਼ੁਲਮ ਦਾ ਟਾਕਰਾ ਸਖਤੀ ਨਾਲ ਕਰਨਾ ਚੰਗੀ ਤਰਾਂ ਜਾਣਦੇ ਹਨ ਜਿਸਦੀ ਪ੍ਰਤੁੱਖ ਮਿਸਾਲ ਬਾਬਾ ਬਘੇਲ ਸਿੰਘ ਵੱਲੋਂ ਭਾਰਤ ਮੁਗਲ ਰਾਜ ਦਾ ਖਾਤਮਾ ਕਰ ਕੇ ਦਿੱਤੀ ਗਈ ਤੇ ਜੇਕਰ ਪਾਕਿਸਤਾਨ ਨੇ ਇਸ ਮਾਮਲੇ ਵਿਚ ਕਾਰਵਾਈ ਨਾ ਕੀਤੀ ਤਾਂ ਫਿਰ ਇਤਿਹਾਸ ਦੁਹਰਾਇਆ ਜਾਵੇਗਾ।

ਸ੍ਰੀ ਸਿਰਸਾ ਨੇ ਪਾਕਿਸਾਤਨ ਸਰਕਾਰ ਨੂੰ ਚੇਤੇ ਕਰਵਾਇਆ ਕਿ ਗੁਰੂ ਘਰ ਦਾ ਨਿਰਾਦਰ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਸਿੰਘ ਲਾਹ ਕੇ ਲਿਆਏ ਸੀ ਤਾਂ ਫ਼ਿਰ ਇਹ ਮੁੰਹਮਦ ਹਸਨ ਕੀ ਚੀਜ਼ ਹੈ।

ਮੰਗ ਪੱਤਰ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਚੁੱਪੀ ‘ਤੇ ਸਵਾਲ ਉਠਾਏ ਗਏ ਤੇ ਆਖਿਆ ਗਿਆ ਕਿ ਇਮਰਾਨ ਖਾਨ ਟਵੀਟਰ ਸਮੇਤ ਸੋਸ਼ਲ ਮੀਡੀਆ ‘ਤੇ ਹਰ ਸਮੇਂ ਸਰਗਰਮ ਰਹਿੰਦੇ ਹਨ ਤਾਂ ਇਸ ਮਾਮਲੇ ‘ਤੇ ਚੁੱਪੀ ਕਿÀੁਂ ਧਾਰਨ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਜਿਸ ਭਾਸ਼ਾ ਦੀ ਵਰਤੋਂ ਪਾਕਿਸਤਾਨ ਸਰਕਾਰ ਤੇ ਆਈ ਐਸ ਆਈ ਵੱਲੋਂ ਪ੍ਰੋਮੋਟ ਕੀਤੇ ਗੁੰਡਿਆਂ ਨੇ ਕੀਤੀ ਹੈ, ਉਹਨਾਂ ਨੂੰ ਸਿੱਖ ਉਸੇ ਭਾਸ਼ਾ ਵਿਚ ਜਵਾਬ ਦੇਣ ਲਈ ਤਤਪਰ ਹਨ।

ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸੱਕਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੁਆਇੰਟ ਸੱਕਤਰ ਹਰਵਿੰਦਰ ਸਿੰਘ ਕੇ.ਪੀ ਤੋਂ ਅਲਾਵਾ ਕਮੇਟੀ ਮੈਂਬਰ – ਜਗਦੀਪ ਸਿੰਘ ਕਾਹਲੋਂ, ਪਰਮਜੀਤ ਸਿੰਘ ਚੰਡੋਕ, ਵਿਕਰਮ ਸਿੰਘ ਰੋਹਿਣੀ, ਭੁਪਿੰਦਰ ਸਿੰਘ ਭੁੱਲਰ, ਜਤਿੰਦਰਪਾਲ ਸਿੰਘ ਗੋਲਡੀ , ਅਮਰਜੀਤ ਸਿੰਘ ਪਿੰਕੀ, ਓਂਕਾਰ ਸਿੰਘ ਰਾਜਾ, ਗੁਰਮੀਤ ਸਿੰਘ ਭਾਟੀਆ, ਰਮਿੰਦਰ ਸਿੰਘ ਸਵੀਟਾ, ਮਨਮੋਹਨ ਸਿੰਘ, ਜਤਿੰਦਰ ਸਿੰਘ ਸ਼ੰਟੀ, ਰਵਿੰਦਰ ਸਿੰਘ ਖੁਰਾਨਾ, ਜਸਪ੍ਰੀਤ ਸਿੰਘ ਵਿੱਕੀ ਮਾਨ, ਸਤਬੀਰ ਸਿੰਘ ਗਗਨ, ਰਜਿੰਦਰ ਸਿੰਘ ਸ਼ਾਨ, ਇੰਦਰਪ੍ਰੀਤ ਸਿੰਘ, ਅਵਨੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਸਿੱਖ ਸੰਗਤ ਮੌਜੁਦ ਰਹੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION