ਸਾਰਾਗੜ੍ਹੀ ਯਾਦਗਾਰ ਟਰੱਸਟ ਨੂੰ ਮਿਲਿਆ ਇਕ ਕਰੋੜ ਦਾ ਚੈੱਕ, ਯਾਦਗਾਰ ਦੇ ਸੁੰਦਰੀਕਰਨ ਅਤੇ ਵਿਕਾਸ ’ਤੇ ਖ਼ਰਚ ਹੋਵੇਗਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਫਿਰੋਜ਼ਪੁਰ, 1 ਅਕਤੂਬਰ, 2019 –

ਸਿੱਖ ਰੈਜੀਮੈਂਟ ਨੇ 21 ਸ਼ਹੀਦ ਜਵਾਨਾਂ ਦੀ ਯਾਦ ਵਿੱਚ ਸਥਾਪਿਤ ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਦੇ ਸੁੰਦਰੀਕਰਨ ਅਤੇ ਡਿਵੈਲਪਮੈਂਟ ਦੇ ਲਈ 1 ਕਰੋੜ ਰੁਪਏ ਦਾ ਚੈੱਕ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰਾਗੜ੍ਹੀ ਟਰੱਸਟ ਨੂੰ ਸੌਂਪ ਦਿੱਤਾ ਹੈ। ਇਹ ਚੈੱਕ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਮਿਲ ਕੇ ਜੀ.ਓ.ਸੀ. ਅਮਿਤ ਲੂੰਬਾ ਨੂੰ ਸੌਂਪਿਆ ਅਤੇ ਉਮੀਦ ਜਤਾਈ ਕਿ ਜਲਦੀ ਹੀ ਕੰਪਲੈਕਸ ਦੀ ਡਿਵੈਲਪਮੈਂਟ ਦੇ ਕਾਰਜ ਸ਼ੁਰੂ ਕੀਤੇ ਜਾਣਗੇ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੰਘਾਂ ਦੀਆਂ ਕੁਰਬਾਨੀਆਂ ਨਾਲ ਰੂ-ਬ-ਰੂ ਕਰਵਾਉਣ ਦੇ ਲਈ ਇਸ ਯਾਦਗਾਰ ਦਾ ਵਿਕਸਿਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਾਡਾ ਮਕਸਦ ਹੈ ਕਿ ਇਸ ਥਾਂ ਨੂੰ ਟੂਰਿਸਟ ਪਲੇਸ ਦੇ ਤੌਰ ਤੇ ਵਿਕਸਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਵਦੇਸ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਢਾਈ ਕਰੋੜ ਰੁਪਏ ਜਲਦੀ ਹੀ ਜਾਰੀ ਹੋਣ ਵਾਲੇ ਹਨ, ਜਿਸ ਨੂੰ ਇਸ ਥਾਂ ਦੇ ਵਿਕਸਿਤ ਕਰਨ ਦੇ ਲਈ ਖਰਚ ਕੀਤਾ ਜਾਵੇਗਾ।

ਇਨ੍ਹਾਂ ਪੈਸਿਆਂ ਨਾਲ ਇੱਥੇ ਲਾਈਟ ਅਤੇ ਸਾਊਂਡ ਸ਼ੋਅ ਦੀ ਵਿਵਸਥਾ ਕੀਤੀ ਜਾਵੇਗੀ ਤਾਂਕਿ ਲੋਕ ਸ਼ਾਮ ਦੇ ਸਮੇਂ ਵੀਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਲਾਈਟ ਅਤੇ ਸਾਊਂਡ ਸ਼ੋਅ ਦੇ ਜ਼ਰੀਏ ਦੇਖ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਨਾਲ ਸਾਰਾਗੜ੍ਹੀ ਦਿਵਸ ਪਰ ਹਰ ਸਾਲ ਰਾਜ ਪੱਧਰੀ ਸਮਾਗਮ ਮਨਾਇਆ ਜਾਂਦਾ ਹੈ, ਜਿਸ ਵਿੱਚ ਪੰਜਾਬ ਸਰਕਾਰ ਦੇ ਪ੍ਰਤੀਨਿਧ ਸ਼ਾਮਲ ਹੁੰਦੇ ਹਨ।

ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਸਾਡਾ ਧਿਆਨ ਇਸ ਥਾਂ ਨੂੰ ਇੱਥ ਟੂਰਿਸਟ ਹਬ ਦੇ ਤੌਰ ਤੇ ਵਿਕਸਿਤ ਕਰਨ ਤੇ ਹੈ। ਬਾਰਡਰ ਤੇ ਰੀਟਰੀਟ ਸੈਰੇਮਨੀ ਦੇਖਣ ਦੇ ਲਈ ਆਉਣ ਵਾਲੇ ਲੋਕਾਂ ਦੇ ਨੂੰ ਵਾਪਸ ਜਾਂਦੇ ਸਮੇਂ ਸਾਰਾਗੜ੍ਹੀ ਕੰਪਲੈਕ ਵਿੱਚ ਇੱਕ ਵਧੀਆ ਲਾਈਟ ਐਂਡ ਸਾਊਂਡ ਸ਼ੋਅ ਦੇਖਣ ਨੂੰ ਮਿਲੇ, ਇਸ ਦੇ ਲਈ ਕੋਸ਼ਿਸ਼ ਚੱਲ ਰਹੀ ਹੈ।

ਇਸ ਤੋਂ ਇਲਾਵਾ ਇੱਥੇ ਨੇੜੇ ਹੀ ਵਣ ਵਿਭਾਗ ਦਾ ਬਗੀਚਾ ਹੈ, ਜਿਸ ਵਿੱਚ ਸਾਰਾਗੜ੍ਹੀ ਕੰਪਲੈਕਸ ਵਿੱਚ ਮਿਲਾ ਕੇ ਇੱਕ ਵੱਡਾ ਸੈਂਟਰਲ ਪਾਰਕ ਡਿਵੈਲਪ ਕਰਨ ਦਾ ਪ੍ਰਸਤਾਵ ਸਰਕਾਰ ਦੇ ਸਾਹਮਣੇ ਰੱਖਿਆ ਜਾਵੇਗਾ। ਇਸ ਪਾਰਕ ਵਿੱਚ ਸੈਰਗਾਹ, ਹਰਿਆਲੀ, ਬੱਚਿਆਂ ਦੇ ਲਈ ਝੂਲੇ ਆਦਿ ਦੀ ਪੂਰੀ ਵਿਵਸਥਾ ਕੀਤੀ ਜਾਵੇਗੀ ਅਤੇ ਕੋਸ਼ਿਸ਼ ਰਹੇਗੀ ਕਿ ਇਹ ਕੰਮ ਜਲਦ ਹੀ ਸ਼ੁਰੂ ਹੋ ਜਾਵੇ।

ਇਸ ਮੌਕੇ ਡਿਪਟੀ ਜੀ.ਓ.ਸੀ. ਵਿਗਨੇਸ਼ ਮਹੰਤੀ, ਡੀ.ਸੀ.ਐੱਮ. ਗਰੱਪ ਆਫ ਸਕੂਲ ਅਨਿਰੁੱਧ ਗੁਪਤਾ, ਹੈੱਡ ਗ੍ਰੰਥੀ ਸਾਰਾਗੜ੍ਹੀ ਸਾਹਿਬ ਬਾਬਾ ਪਲੰਬਰ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਰਿੰਕੂ ਗਰੋਵਰ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਧਰਮਜੀਤ ਗਿਆਨ ਹੌਂਡਾ, ਪ੍ਰਿੰਸ ਭਾਊ ਆਦਿ ਹਾਜ਼ਰ ਸਨ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •