ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਕਪੂਰਥਲਾ ਹਲਕੇ ਅੰਦਰ ਵਿਕਾਸ ਕੰਮਾਂ ਦੀ ਸ਼ੁਰੂਆਤ, ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੀ ਵੰਡੇ

ਯੈੱਸ ਪੰਜਾਬ
ਕਪੂਰਥਲਾ, 18 ਦਸੰਬਰ, 2021 –
ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਵਿਚ ਤੇਜੀ ਲਿਆਉਂਦਿਆਂ ਅੱਜ ਕਪੂਰਥਲਾ ਹਲਕੇ ਅੰਦਰ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਜਿੱਥੇ ਕਪੂਰਥਲਾ ਸ਼ਹਿਰ ਅੰਦਰ 64 ਲੱਖ ਰੁਪੈ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਉੱਥੇ ਹੀ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਵੰਡ ਵੀ ਕੀਤੀ।

ਉਨ੍ਹਾਂ ਵਾਰਡ ਨੰਬਰ 24 ਅੰਦਰ 23 ਲੱਖ ਰੁਪੈ ਨਾਲ ਸੜਕ ਬਣਾਉਣ ਤੋਂ ਇਲਾਵਾ ਵਾਰਡ ਨੰਬਰ 7 ਵਿਖੇ 24 ਲੱਖ ਰੁਪੈ ਨਾਲ ਸੜਕ ਬਣਾਉਣ ਤੇ ਵਾਰਡ ਨੰਬਰ 9 ਵਿਖੇ 17 ਲੱਖ ਰੁਪੈ ਦੀ ਲਾਗਤ ਨਾਲ ਨਵਾਂ ਟਿਊਬਵੈਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਇਸ ਤੋਂ ਇਲਾਵਾ ਉਨ੍ਹਾਂ ਪਿੰਡ ਗੌਰੇ ਵਿਖੇ ਪੰਚਾਇਤ ਨੂੰ ਵਿਕਾਸ ਕੰਮਾਂ ਲਈ 3 ਲੱਖ ਰੁਪੈ ਦੀ ਗਰਾਂਟ ਦਿੱਤੀ ਤੇ ਪਿੰਡ ਦੀ ਪੱਕੀ ਫਿਰਨੀ ਦਾ ਉਦਘਾਟਨ ਵੀ ਕੀਤਾ। ਪਿੰਡ ਘੁੱਗ ਬੇਟ ਵਿਖੇ ਸਾਬਕਾ ਵਿਧਾਇਕ ਵਲੋਂ ਲਿੰਕ ਸੜਕ ਫਿਰਨੀ ਦੇ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੇਅਰ ਮਾਸਟਰ ਵਿਨੋਦ ਸੂਦ, ਕੌਂਸਲਰ ਵਿਕਾਸ ਸ਼ਰਮਾ, ਨਰਿੰਦਰ ਮਨਸੂ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ