ਸਾਬਕਾ ਵਿਧਾਇਕ ਜਗਬੀਰ ਬਰਾੜ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ ਦੇ ਚੇਅਰਮੈਨ ਬਣੇ

ਚੰਡੀਗੜ੍ਹ, 29 ਅਗਸਤ, 2019:
ਸੀਨੀਅਰ ਕਾਂਗਰਸ ਆਗੂ ਸ: ਜਗਬੀਰ ਸਿੰਘ ਬਰਾੜਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਸ: ਬਰਾੜ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਤੋਂ ਵਿਧਾਇਕ ਰਹਿਣ ਦੇ ਨਾਲ ਨਾਲ ਜ਼ਿਲ੍ਹਾ ਕਾਂਗਰਸ ਜਲੰਧਰ ਦਿਹਾਤੀ ਦੇ ਪ੍ਰਧਾਨ ਰਹੇ ਹਨ।

ਸਵਰਗੀ ਕਾਂਗਰਸ ਆਗੂ ਸ: ਹਰਚਰਨ ਸਿੰਘ ਹੀਰੋ ਦੇ ਬੇਟੇ ਸ: ਹਰਪ੍ਰੀਤ ਸਿੰਘ ਹੀਰੋ ਨੂੰ ਨਿਗਮ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਸਾਬਕਾ ਵਿਧਾਇਕ ਸਵਰਗੀ ਕਾਮਰੇਡ ਮੱਖਣ ਸਿੰਘ ਦੇ ਬੇਟੇ ਸ: ਸਵੇਰਾ ਸਿੰਘ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਇਨ੍ਹਾਂ ਨਿਯੁਕਤੀਆਂ ਸੰਬੰਧੀ ਨੋਟੀਫੀਕੇਸ਼ਨ ਅੱਜ ਜਾਰੀ ਕੀਤਾ ਗਿਆ ਹੈ।

Share News / Article

Yes Punjab - TOP STORIES