ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ ਵਲੋਂ 3.07 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ

ਯੈੱਸ ਪੰਜਾਬ
ਕਪੂਰਥਲਾ, 14 ਦਸੰਬਰ, 2021 –
ਕਪੂਰਥਲਾ ਤੋਂ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਅੱਜ ਕਪੂਰਥਲਾ ਹਲਕੇ ਦੇ ਪਿੰਡਾਂ ਤੇ ਸ਼ਹਿਰ ਅੰਦਰ 3.07 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।

ਉਨ੍ਹਾਂ ਪਿੰਡ ਵਰਿ੍ਆਂ ਦੋਨਾ ਵਿਖੇ 22.50 ਲੱਖ ਰੁਪੈ ਨਾਲ 900 ਮੀਟਰ ਲੰਬੀ ਸੜਕ ਤੇ ਮਾਛੀਪਾਲ ਵਿਖੇ 15 ਲੱਖ ਰੁਪੈ ਦੀ ਲਾਗਤ ਨਾਲ 600 ਮੀਟਰ ਲੰਬੀ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਤੋਂ ਇਲਾਵਾ ਪਿੰਡ ਬਡਿਆਲ ਵਿਖੇ ਵੀ ਉਨ੍ਹਾਂ ਫਿਰਨੀ ’ਤੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਉਨ੍ਹਾਂ ਪਿੰਡਾਂ ਅੰਦਰ ਸੰਬੋਧਨ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ 16 ਤੇ 17 ਦਸੰਬਰ ਨੂੰ ਵੱਖ-ਵੱਖ ਪਿੰਡਾਂ ਅੰਦਰ ਪੰਜਾਬ ਸਰਕਾਰ ਵਲੋਂ ਸੁਵਿਧਾ ਕੈਂਪ ਲਗਾਏ ਜਾਣਗੇ ਜਿਨ੍ਹਾਂ ਰਾਹੀਂ ਲੋਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ।

ਉਨ੍ਹਾਂ ਕਪੂਰਥਲਾ ਸ਼ਹਿਰ ਅੰਦਰ ਵਾਰਡ ਨੰਬਰ 25 ਵਿਖੇ 24.57 ਲੱਖ ਰੁਪੈ ਨਾਲ ਸੜਕ ਬਣਾੳਣ, ਵਾਰਡ ਨੰਬਰ 29 ਵਿਖੇ 47.53 ਲੱਖ ਰੁਪੈ ਨਾਲ ਸੜਕ ਬਣਾਉਣ, ਵਾਰਡ ਨੰਬਰ 13 ਵਿਖੇ 84.44 ਲੱਖ ਤੇ ਵਾਰਡ ਨੰਬਰ 12 ਦੀ ਗਰੋਵਰ ਕਾਲੋਨੀ ਵਿਖੇ 64.68 ਲੱਖ ਰੁਪੇੈ ਦੀ ਲਾਗਤ ਨਾਲ ਸੜਕ ਬਣਾਉਣ ਤੇ 49 .11 ਲੱਖ ਰੁਪਏ ਨਾਲ ਵਿੰਡਸਰ ਪਾਰਕ ਵਿਚ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਮੰਡੀ ਬੋਰਡ ਦੇ ਐਕਸੀਅਨ ਰਮਨ ਕੁਮਾਰ, ਸੀਨੀਅਰ ਕੌਂਸਲਰ ਵਿਕਾਸ ਸ਼ਰਮਾ ਕਰਣ ਮਹਾਜਨ, ਰਜਿੰਦਰ ਕੌੜਾ ਉਪ ਚੇਅਰਮੈਨ ਮਾਰਕੀਟ ਕਮੇਟੀ, ਸਵਿਤਾ ਚੌਧਰੀ ਕੌਂਸਲਰ ਤੇ ਹੋਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ