- Advertisement -
ਜਲੰਧਰ, 17 ਜਨਵਰੀ, 2020 –
ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਬੂਟਾ ਸਿੰਘ ਨੂੰ ਅੱਜ ਗਹਿਰਾ ਸਦਮਾ ਲੱਗਿਆ ਜਦ ਉਹਨਾਂ ਦੇ ਭਾਣਜੇ ਅਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਸ. ਜੋਗਿੰਦਰ ਸਿੰਘ ਮਾਨ ਦੇ ਛੋਟੇ ਭਰਾ ਸ. ਅਜੀਤ ਸਿੰਘ ਮਾਨ ਦਿਲ ਦੇ ਦੌਰੇ ਉਪਰੰਤ ਅਕਾਲ ਚਲਾਣਾ ਕਰ ਗਏ ।
ਪੇਸ਼ੇ ਵਜੋਂ ਠੇਕੇਦਾਰ ਸ. ਅਜੀਤ ਸਿੰਘ ਮਾਨ (68) ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਦੋ ਧੀਆਂ ਛੱਡ ਗਏ ਹਨ । ਜਿਕਰਯੋਗ ਹੈ ਕਿ ਸ. ਅਜੀਤ ਸਿੰਘ ਮਾਨ ਪੰਜਾਬ ਦੇ ਸਾਬਕਾ ਮੰਤਰੀ ਸਵਰਗੀ ਸ. ਸੁਖਦੇਵ ਸਿੰਘ ਸ਼ਾਹਬਾਜਪੁਰੀ, ਜੋ ਬੀਤੇ ਦਿੰਨੀ ਅਕਾਲ ਚਲਾਣਾ ਕਰ ਗਏ ਸਨ, ਦੇ ਜਵਾਈ ਸਨ ।
- Advertisement -