ਸਾਥੀ ਕੱਲ੍ਹ ਸੁਖਬੀਰ ਦਾ ਛੱਡ ਗਿਆ ਈ, ਲਾਈ ਦੋਸ਼ਾਂ ਦੀ ਉਹਨੇ ਹੈ ਝੜੀ ਮਿੱਤਰ

ਅੱਜ-ਨਾਮਾ

ਸਾਥੀ ਕੱਲ੍ਹ ਸੁਖਬੀਰ ਦਾ ਛੱਡ ਗਿਆ ਈ,
ਲਾਈ ਦੋਸ਼ਾਂ ਦੀ ਉਹਨੇ ਹੈ ਝੜੀ ਮਿੱਤਰ।

ਇੱਕ-ਇੱਕ ਗੱਲ ਦੇ ਅੰਦਰਲੀ ਗੱਲ ਜਾਣੇ,
ਨੇੜਤਾ ਇਨ੍ਹਾਂ ਦੀ ਹੁੰਦੀ ਸੀ ਬੜੀ ਮਿੱਤਰ।

ਚੁਣ-ਚੁਣ ਨੁਕਸ ਗਿਣਾਏ ਆ ਬਾਦਲਾਂ ਦੇ,
ਦੀਵਾਰ ਦੋਸ਼ਾਂ ਦੀ ਕੀਤੀ ਹੈ ਖੜੀ ਮਿੱਤਰ।

ਸਾਰੀ ਕੱਢੀ ਭੜਾਸ ਜਿਹੀ ਇਸ ਤਰ੍ਹਾਂ ਦੀ,
ਜਿੱਦਾਂ ਉਡੀਕਦਾ ਇਹੋ ਸੀ ਘੜੀ ਮਿੱਤਰ।

ਗਏ ਗੁਜ਼ਰ ਹਨ ਅੱਠ ਕੁ ਪਹਿਰ ਬੇਸ਼ੱਕ,
ਮੁੜ ਕੇ ਦਿੱਤਾ ਨਾ ਕਿਸੇ ਜਵਾਬ ਮਿੱਤਰ।

ਬੋਲਿਆ ਇੱਕ ਹੀ ਅਜੇ, ਪਰ ਚੁੱਪ ਦੂਜੇ,
ਮੰਗਣਾ ਉਨ੍ਹਾਂ ਵੀ ਹਾਲੇ ਹਿਸਾਬ ਮਿੱਤਰ।

-ਤੀਸ ਮਾਰ ਖਾਂ
ਸਤੰਬਰ 24, 2020


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ

Yes Punjab - Top Stories