ਸਹਿਕਾਰੀ ਬੈਂਕਾਂ ਦੇ ਗਾਹਕਾਂ ਨੂੰ ਪੀ.ਐਮ.ਸੀ. ਬੈਂਕ ਮਾਮਲੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ: ਸੁਖਜਿੰਦਰ ਰੰਧਾਵਾ

ਚੰਡੀਗੜ੍ਹ, 25 ਸਤੰਬਰ, 2019 –

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪੰਜਾਬ ਤੇ ਮਹਾਂਰਾਸ਼ਟਰ ਕੋਆਪਰੇਟਿਵ ਬੈਂਕ (ਪੀ.ਐਮ.ਸੀ.) ਦੇ ਕੰਮ-ਕਾਜ ‘ਤੇ ਰੋਕ ਲਗਾ ਦਿੱਤੀ ਹੈ ਅਤੇ ਬੈਂਕ ‘ਤੇ ਨਵੇਂ ਲੋਨ ਦੇਣ ਜਾਂ ਰੀਨਿਊ ਕਰਨ, ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ, ਕੇਂਦਰੀ ਬੈਂਕ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਨਵੇਂ ਡਿਪਾਜਿਟਸ਼ ਸਵੀਕਾਰ ਕਰਨ ਸਬੰਧੀ ਪਾਬੰਦੀ ਲਗਾ ਦਿੱਤੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ, ਚੰਡੀਗੜ੍ਹ ਅਤੇ ਪੰਜਾਬ ਵਿੱਚ ਇਸਦੇ ਐਫਲੀਏਟਿਡ 20 ਜ਼ਿਲ੍ਹਾ ਸੈਂਟਰਲ ਕੋਆਪਰੇਟਿਵ ਬੈਂਕ ਪੂਰੀ ਤਰ੍ਹਾਂ ਵੱਖਰੀਆਂ ਸੰਸਥਾਵਾਂ ਹਨ ਜਿਨ੍ਹਾਂ ਦਾ ਪੀ.ਐਮ.ਸੀ. ਬੈਂਕ, ਜਿਸਦਾ ਹੈੱਡਕੁਆਟਰ ਮੁੰਬਈ ਵਿਖੇ ਹੈ, ਨਾਲ ਕੋਈ ਸਬੰਧ ਨਹੀਂ ਹੈ।

ਮੰਤਰੀ ਨੇ ਅੱਗੇ ਸਪੱਸ਼ਟ ਕੀਤਾ ਕਿ ਪੀ.ਐਮ.ਸੀ. ਬੈਂਕ ਮਹਾਰਾਸ਼ਟਰ ਸੂਬੇ ਦਾ ਇੱਕ ਸਥਾਨਕ ਬੈਂਕ ਹੈ ਜਦਕਿ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਅਤੇ ਇਸਦੇ ਐਫਲੀਏਟਿਡ ਜ਼ਿਲ੍ਹਾ ਸੈਂਟਰਲ ਕੋਆਪਰੇਟਿਵ ਬੈਂਕ ਆਪਣੀਆਂ 820 ਸ਼ਾਖ਼ਾਵਾਂ ਦੇ ਨੈੱਟਵਰਕ ਨਾਲ ਪੰਜਾਬ ਵਿੱਚ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਵਿੱਤੀ ਹਾਲਤ ਬਿਲਕੁਲ ਦਰੁਸਤ ਹੈ।

ਮੰਤਰੀ ਨੇ ਭਰੋਸਾ ਦਿੱਤਾ ਕਿ ਕੋਆਪਰੇਟਿਵ ਬੈਂਕ ਪੰਜਾਬ ਦੇ ਗਾਹਕਾਂ ਨੂੰ ਪੀ.ਐਮ.ਸੀ. ਬੈਂਕ ਦੇ ਵਿਕਾਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂ ਕਿ ਇਸਦਾ ਪੰਜਾਬ ਦੇ ਕੋਆਪਰੇਟਿਵ ਬੈਕਾਂ ਦੇ ਕੰਮਕਾਜ ‘ਤੇ ਕੋਈ ਪ੍ਰਭਾਵ ਨਹੀਂ ਹੈ। ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਸੂਬੇ ਵਿਚਲੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਅਤੇ ਜ਼ਿਲ੍ਹਾ ਸੈਂਟਰਲ ਕੋਆਪਰੇਟਿਵ ਬੈਂਕ ਦੇ 38 ਲੱਖ ਜਮ੍ਹਾਂਕਰਤਾ ਅਤੇ 15.50 ਲੱਖ ਕਰਜ਼ਦਾਰ ਹਨ।

ਇਨ੍ਹਾਂ ਬੈਂਕਾਂ ਦੀ ਜਮ੍ਹਾਂ ਰਾਸ਼ੀ 17500 ਕਰੋੜ ਰੁਪਏ ਤੋਂ ਜ਼ਿਆਦਾ ਹੈ ਅਤੇ 16700 ਕਰੋੜ ਰੁਪਏ ਤੋਂ ਜ਼ਿਆਦਾ ਦੇ ਐਂਡਵਾਸਿਜ਼ ਹਨ। ਇਹ ਬੈਂਕ 3400 ਤੋਂ ਵੱਧ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸੋਸਾਇਟੀਆਂ ਜ਼ਰੀਏ ਤਕਰੀਬਨ 10 ਲੱਖ ਕਿਸਾਨਾਂ ਦੀ ਉਨ੍ਹਾਂ ਦੀਆਂ ਖੇਤੀਬਾੜੀ ਨਾਲ ਸਬੰਧਤ ਜ਼ਰੂਰਤਾਂ ਲਈ ਸੇਵਾ ਨਿਭਾ ਰਹੇ ਹਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES