Monday, October 2, 2023

ਵਾਹਿਗੁਰੂ

spot_img
spot_img

ਸਵਿਟਜ਼ਰਲੈਂਡ ’ਚ ਹੋਏ ਸੈਮੀਨਾਰ ’ਚ ਡਾ: ਹਰਸ਼ਿੰਦਰ ਕੌਰ ਨੇ ਗੁਰੂ ਨਾਨਕ ਸਾਹਿਬ ਦੀ ਔਰਤਾਂ ਦੇ ਹੱਕਾਂ ਪੱਖੀ ਭੂਮਿਕਾ ਬਾਰੇ ਰੌਸ਼ਨੀ ਪਾਈ

- Advertisement -

ਲੈਂਗਨਥਾਲ (ਸਵਿਟਜ਼ਰਲੈਂਡ), 5 ਜੁਲਾਈ, 2019 –

ਸਵਿਟਜ਼ਰਲੈਂਡ ਦੇ ਲੈਂਗਨਥਾਲ ਇਲਾਕੇ ਵਿਖੇ ਹਾਲ ਹੀ ‘ਚ ਇੱਕ ਅੰਤਰ ਧਾਰਮਿਕ ਸੈਮੀਨਾਰ ਅਤੇ ਸੰਵਾਦ ਕਰਵਾਇਆ ਗਿਆ ਜਿਸ ਵਿੱਚ ਵੱਖੋ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਮਹਿਲਾਵਾਂ ਵਿਰੁੱਧ ਦੁਨੀਆਂ ਭਰ ਵਿੱਚ ਹੋ ਰਹੇ ਜ਼ੁਲਮਾਂ ਪ੍ਰਤੀ ਗਹਿਰੀ ਚਿੰਤਾ ਪ੍ਰਗਟਾਈ। ਇਸ ਮੌਕੇ ਆਪਣੇ ਵਿਚਾਰ ਰੱਖਣ ਵਾਲੇ ਪੈਨਲਿਸਟਾਂ ਵਿੱਚ ਡਾ. ਹਰਸ਼ਿੰਦਰ ਕੌਰ, ਤਾਈ ਬਰਨੇਟ, ਕੈਰੇਮ ਆਦੀਗੁਜ਼ੇਲ, ਹੀਦੀ ਰੁਡੌਲਫ, ਡਾ. ਰਿਫਾਤ ਲੈਨਜ਼ਿਨ ਅਤੇ ਕੈਵਿਨ ਆਰਿਸਟਾਈਡ ਕੌਰਨੇਲਿਸ ਸ਼ਾਮਲ ਸਨ।

ਸੈਮੀਨਾਰ ਮੌਕੇ ਡਾ. ਹਰਸ਼ਿੰਦਰ ਕੌਰ ਨੇ ਕੌਮਾਂਤਰੀ ਪੱਧਰ ਉੱਤੇ ਸਿੱਖਾਂ ਵੱਲੋਂ ਹਰ ਖੇਤਰ ਵਿੱਚ ਪਾਏ ਯੋਗਦਾਨ ਅਤੇ ਖ਼ਾਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਸ ਸਮੇਂ ਦੌਰਾਨ ਮਹਿਲਾਵਾਂ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਕਰਨ ਦਾ ਸੁਨੇਹਾ ਵਿਸ਼ਵ ਭਰ ਵਿੱਚ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ ਹੈ। ਸਮੂਹ ਪੈਨਲਿਸਟਾਂ ਨੇ ਇਸ ਵਿਚਾਰ ਨਾਲ ਹਾਮੀ ਭਰੀ ਕਿ ਅਜੋਕੀ ਨੌਜਵਾਨ ਨਸਲ ਨੂੰ ਮਹਿਲਾਵਾਂ ਦੇ ਸਨਮਾਨ ਅਤੇ ਵਿਸ਼ਵ ਭਾਈਚਾਰਾ ਬਣਾਈ ਰੱਖਣ ਵਰਗੇ ਮੁੱਦਿਆਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।

ਡਾ. ਹਰਸ਼ਿੰਦਰ ਕੌਰ ਨੇ ਸੰਯੁਕਤ ਰਾਸ਼ਟਰ ਸੰਘ ਤੋਂ ਲਏ ਤੱਥਾਂ ਸਹਿਤ ਖ਼ੁਲਾਸਾ ਕੀਤਾ ਕਿ ਕਿਵੇਂ 16ਵੀਂ ਸਦੀ ਵਿੱਚ ਸਿੱਖ ਮਹਿਲਾਵਾਂ ਨੂੰ ਪੂਰਨ ਆਜ਼ਾਦੀ ਹਾਸਲ ਸੀ ਅਤੇ ਕਿਵੇਂ ਉਸ ਸਮੇਂ ਦੌਰਾਨ ਇਸੇ ਕਰਕੇ ਮਹਿਲਾਵਾਂ ਵਿਰੁੱਧ ਜ਼ੁਲਮ ਘੱਟ ਸਨ।

ਇਸ ਮੌਕੇ ਸਵਿਟਜ਼ਰਲੈਂਡ ਤੋਂ ਡਾ. ਕੁੰਦਨ, ਅਮਰੀਕਾ ਤੋਂ ਗਲੋਬਲ ਸਿੱਖ ਕੌਂਸਲ ਦੇ ਬਾਨੀ ਮੈਂਬਰ ਡਾ. ਸਵਰਨਬੀਰ ਅਤੇ ਡਾ. ਗੁਰਪ੍ਰੀਤ ਸਿੰਘ ਨੇ ਸਾਰੇ ਪੈਨਲਿਸਟਾਂ ਦਾ ਧੰਨਵਾਦ ਕੀਤਾ। ਅੰਤ ਵਿੱਚ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਇਸ ਆਸ਼ੇ ਦਾ ਇੱਕ ਮਤਾ ਵੀ ਪਾਸ ਕੀਤਾ ਗਿਆ ਕਿ ਹਰੇਕ ਦੇਸ਼ ਵਿੱਚ ਨੌਜਵਾਨਾਂ ਦੀ ਖਾਸ ਤੌਰ ‘ਤੇ ਸ਼ਮੂਲੀਅਤ ਨਾਲ ਇੱਕ ਅੰਤਰ ਧਾਰਮਿਕ ਸੰਵਾਦ ਕਰਵਾਇਆ ਜਾਵੇਗਾ ਤਾਂ ਜੋ ਵਿਸ਼ਵ ਭਾਈਚਾਰੇ ਅਤੇ ਮਹਿਲਾਵਾਂ ਦੇ ਸਨਮਾਨ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਸੁਨੇਹਾ ਦੁਨੀਆਂ ਭਰ ਵਿੱਚ ਫੈਲਾਇਆ ਜਾ ਸਕੇ।

- Advertisement -

YES PUNJAB

Transfers, Postings, Promotions

spot_img
spot_img

Stay Connected

199,685FansLike
113,165FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech