ਯੈੱਸ ਪੰਜਾਬ
ਨਵੀਂ ਦਿੱਲੀ, 13 ਫ਼ਰਵਰੀ, 2021:
ਕੇਂਦਰ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਕਿਸਾਨ ਅੰਦੋਲਨ ਬਾਰੇ ਸਲਾਹ ਅਤੇ ਚੇਤਾਵਨੀ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ੍ਰੀ ਸੁਬਰਾਮਨੀਅਨ ਸਵਾਮੀ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਜਲਦੀ ਹੀ ਅੰਤਰਰਾਸ਼ਟਰੀ ਮੁੱਦਾ ਬਣ ਸਕਦਾ ਹੈ।
ਅੱਜ ਟਵਿੱਟਰ ’ਤੇ ਇਸ ਬਾਰੇ ਖੁਲ੍ਹ ਕੇ ਕੀਤੇ ਟਵੀਟ ਵਿੱਚ ਸ੍ਰੀ ਸਵਾਮੀ ਨੇ ਕਿਸਾਨ ਅੰਦੋਲਨ ਪ੍ਰਤੀ ਕੇਂਦਰ ਸਰਕਾਰ ਦੇ ਰਵੱਈਏ ਦੀ ਅਲੋਚਨਾ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਜਲਦੀ ਹੀ ਅੰਤਰਰਾਸ਼ਟਰੀ ਮੁੱਦਾ ਬਣ ਸਕਦਾ ਹੈ ਕਿਉਂਕਿ ਮਨੁੱਖੀ ਅਧਿਕਾਰ ਸਮੂਹ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਕਿਰਤ ਸੰਗਠਨ ਤਕ ਪਹੁੰਚ ਕਰਨ ਦੀ ਯੋਜਨਾ ਬਣਾ ਰਹੇ ਹਨ। ਸੰਯੁਕਤ ਰਾਸ਼ਟਰ ਦੀ ਇਸ ਸੰਸਥਾ ਦਾ ਭਾਰਤ ਵੀ ਮੈਂਬਰ ਹੈ।
ਉਨ੍ਹਾਂ ਨੇ ਚੀਨ ਨਾਲ ਹੋਏ ਸਮਝੌਤੇ ਨੂੰ ਲੈ ਕੇ ਵੀ ਮੋਦੀ ਸਰਕਾਰ ਨੂੰ ਘੇਰਦੇ ਹੋਏ ਇਕ ਵੱਖ਼ਰਾ ਟਵੀਟ ਕੀਤਾ ਹੈ।
ਸਵਾਮੀ ਨੇ ਲਿਖ਼ਿਆ, ‘ਪ੍ਰਧਾਨ ਮੰਤਰੀ ਨੇ 2020 ’ਚ ਕਿਹਾ ਸੀ ਕਿ ਕੋਈ ਆਇਆ ਨਹੀਂ ਕੋਈ ਗਿਆ ਨਹੀਂ। ਚੀਨ ਨੂੰ ਇਹ ਬਹੁਤ ਪਸੰਦ ਆਇਆ ਪਰ ਇਹ ਸੱਚ ਨਹੀਂ ਸੀ। ਬਾਅਦ ’ਚ ਜਨਰਲ ਨਰਵਾਣੇ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਉਹ ਐਲ.ਏ.ਸੀ. ਪਾਰ ਕਰਕੇ ਪੈਂਗੌਂਗ ਝੀਲ ’ਤੇ ਕਬਜ਼ਾ ਕਰ ਲੈਣ ਤਾਂ ਜੋ ਚੀਨੀ ਚੌਂਕੀਆਂ ’ਤੇ ਨਜ਼ਰ ਰੱਖੀ ਜਾ ਸਕੇ। ਹੁਣ ਅਸੀਂ ਉੱਥੋਂ ਪਿੱਛੇ ਹਟ ਰਹੇ ਹਾਂ ਪਰ ਡੈਪਸਾਂਗ ਤੋਂ ਚੀਨ ਦੇ ਪਿੱਛੇ ਹਟਣ ਦਾ ਕੀ ਹੋਇਆ? ਅਜੇ ਤਕ ਨਹੀਂ ਹੋਇਆ। ਚੀਨ ਖੁਸ਼ ਹੈ।
The Farmer Agitation may soon become an international issue. Human rights groups plan to approach the International Labour Organisation, UN Body, in which India is a member, which could take it up. As Chairman of Labour Standards I produced in 1996 a three volume Report for Govt.
— Subramanian Swamy (@Swamy39) February 13, 2021
PM said in 2020 “Koi aaya nahin and koi gaya nahin” Chinese were overjoyed. But it was not true. Later Naravane ordered troops to cross LAC and occupy Pangong hill overlooking PLA base. Now we are to withdraw from there. But Depsang Chinese withdrawal? Not yet. China thrilled
— Subramanian Swamy (@Swamy39) February 13, 2021