ਸਰਵੇ ਆਇਆ ਅਮਰੀਕਾ ਤੋਂ ਵੋਟਰਾਂ ਦਾ, ਰਸਤਾ ਮੁਸ਼ਕਲ ਟਰੰਪ ਲਈ ਬੜਾ ਮੀਆਂ

ਅੱਜ-ਨਾਮਾ

ਸਰਵੇ ਆਇਆ ਅਮਰੀਕਾ ਤੋਂ ਵੋਟਰਾਂ ਦਾ,
ਰਸਤਾ ਮੁਸ਼ਕਲ ਟਰੰਪ ਲਈ ਬੜਾ ਮੀਆਂ।

ਪਬਲਿਕ ਵਿੱਚ ਟਰੰਪ ਲਈ ਚਾਅ ਹੈ ਨਹੀਂ,
ਪਿਛਲਾ ਨਾਲ ਵੀ ਰਿਹਾ ਨਹੀਂ ਧੜਾ ਮੀਆਂ।

ਪਾਰਟੀ ਅੰਦਰ ਵੀ ਨਾਲ ਸੀ ਧੜਾ ਜਿਹੜਾ,
ਉਹ ਵੀ ਨਾਲ ਨਾ ਜਾਪ ਰਿਹਾ ਖੜਾ ਮੀਆਂ।

ਸਰਵੇਖਣ ਆਖੇ ਟਰੰਪ ਲਈ ਸਾਲ ਅਗਲੇ,
ਰੁੜ੍ਹ ਜਾਊ ਸਾਬਤਾ ਘਿਓ ਦਾ ਘੜਾ ਮੀਆਂ।

ਫਿਰ ਵੀ ਬਾਹਲੀ ਪਰਵਾਹ ਨਹੀਂ ਕਰੇ ਬਾਬਾ,
ਸ਼ੁਰਲੀਆਂ ਛੱਡੇ ਪਿਆ ਬਾਤ ਟਰਕਾਈ ਜਾਵੇ।

ਅਸਲੀ ਮੁੱਦੇ ਲਈ ਬਾਤ ਨਹੀਂ ਕਰੇ ਬਹੁਤੀ,
ਤਲਵਾਰ ਉਹ ਹਵਾ ਦੇ ਵਿੱਚ ਘੁੰਮਾਈ ਜਾਵੇ।

-ਤੀਸ ਮਾਰ ਖਾਂ

7 ਸਤੰਬਰ, 2019 –

Share News / Article

Yes Punjab - TOP STORIES