ਸਰਨਾ ਨੇ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਸੱਦਾ ਦਿੱਤਾ

ਅੰਮ੍ਰਿਤਸਰ, 28 ਅਗਸਤ, 2019 –

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ 28 ਅਕਤੂਬਰ ਨੂੰ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਸਾਰੀਆ ਹੀ ਧਾਰਮਿਕ , ਰਾਜਨੀਤਕ ਤੇ ਸਮਾਜਿਕ ਪਾਰਟੀਆ ਨੂੰ ਸੱਦਾ ਦੇ ਦਿੱਤਾ ਗਿਆ ਫਿਰ ਉਹ ਸਾਰਿਆ ਨੂੰ ਅਪੀਲ ਕਰਦੇ ਹਨ ਕਿ ਜੇਕਰ ਅਣਜਾਣੇ ਵਿੱਚ ਰਹਿ ਗਿਆ ਹੋਵੇ ਉਹ ਵੀ ਗੁਰੂ ਦੇ ਨਗਰ ਕੀਤਰਨ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀਆ ਅਸੀਸਾਂ ਲੈਣ।

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪਲਾਜ਼ੇ ਵਿੱਚ ਗੱਲਬਾਤ ਕਰਦਿਆ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹ 2005 ਵਿੱਚ ਵੀ ਨਗਰ ਕੀਤਰਨ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰੀ ਲੈ ਕੇ ਗਏ ਸਨ ਤਾਂ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਬਾਦਲ ਨੇ ਬਾਈਕਾਟ ਕਰਕੇ ਗੁਰੂ ਸਾਹਿਬ ਦੀ ਕਰੋਪੀ ਸਹੇੜੀ ਸੀ ਪਰ ਇਸ ਵਾਰੀ ਸਭ ਤੋ ਪਹਿਲਾਂ ਉਹਨਾਂ ਸੱਦਾ ਪੱਤਰ ਦੇਣ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਭ ਤੋ ਪਹਿਲਾਂ ਨਿਉਤਾ ਦਿੱਤਾ ਹੈ।

ਇਸੇ ਤਰ੍ਹਾ ਦਮਦਮੀ ਟਕਸਾ ਦੇ ਸਾਰੇ ਧੜਿਆ ਅਤੇ ਰਾਜਸੀ ਪਾਰਟੀਆ ਸਮੇਤ ਹੋਰ ਵੀ ਸਮਾਜਿਕ ਸੰਸਥਾਵਾਂ ਨੂੰ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ 1500 ਯਾਤਰੀਆ ਨੂੰ ਵੀਜੇ ਮਿਲਣਗੇ ਤੇ ਉਹਨਾਂ ਦੇ ਵੀਜ਼ੇ 12 ਨਵੰਬਰ ਤੱਕ ਹੋਣਗੇ ਕਿਉਕਿ ਜਿਹੜੀਆ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਸਮਾਗਮਾਂ ਵਿੱਚ ਵੀ ਭਾਗ ਲੈ ਸਕਣਗੇ ਪਰ ਉਹਨਾਂ ਦਾ ਜੱਥਾ 4 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਪਾਲਕੀ ਸਾਹਿਬ ਸ਼ਸ਼ੋਭਿਤ ਕਰਕੇ ਵਾਪਸ ਵਤਨ ਪਰਤ ਆਵੇਗਾ।

ਉਹਨਾਂ ਦੱਸਿਆ ਕਿ ਨਗਰ ਕੀਰਤਨ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਉ ਦਿੱਲੀ ਤੋ ਰਵਾਨਾ ਹੋਵੇਗਾ ਤੇ ਰਾਤ ਦਾ ਪੜਾਅ ਲੁਧਿਆਣਾ ਵਿਖੇ ਹੋਵੇਗਾ। 29 ਅਕਤੂਬਰ ਨੂੰ ਲੁਧਿਆਣਾ ਤੋ ਸੁਲਤਾਨਪੁਰ ਲੋਧੀ ਵਿਖੇ ਪੁੱਜੇਗਾ ਤੇ ਰਾਤ ਦੇ ਪੜਾਅ ਤੋ ਬਾਅਦ ਅਗਲੇ ਦਿਨ 30 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੰਮਿ੍ਰਤਸਰ ਪੁੱਜੇਗਾ ਜਿਥੋ 31 ਅਕਤੂਬਰ ਨੂੰ ਵਾਹਗਾ ਸਰਹੱਦ ਰਾਹੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ।

ਉਹਨਾਂ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋ ਲੱਗੇ ਹੋਏ ਹਨ ਤੇ ਉਹਨਾਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਓਕਾਬ ਬੋਰਡ ਤੇ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਨਗਰ ਕੀਤਰਨ ਲਿਆਉਣ ਦੀ ਇਜਾਜਤ ਦਿੱਤੀ ਹੋਈ ਹੈ ਤੇ ਜਿਹੜੇ ਲੋਕ ਲੋਕਾਂ ਵਿੱਚ ਨਗਰ ਕੀਤਰਨ ਲਿਜਾਣ ਦੀਆਂ ਬਾਤਾਂ ਪਾ ਕੇ ਉਹਨਾਂ ਕੋਲ ਕੋਈ ਵੀ ਇਜਾਜਤ ਦਾ ਪੱਤਰ ਨਹੀ ਹੈ। ਉਹਨਾਂ ਕਿਹਾ ਕਿ ਗੁਰੂ ਦੇ ਨਗਰ ਕੀਤਰਨ ਦਾ ਬਾਈਕਾਟ ਕਰਨ ਦਾ ਮਤਲਬ ਹੈ ਗੁਰੂ ਘਰ ਤੋ ਆਕੀ ਹੋਣਾ।

ਉਹਨਾਂ ਸਾਰੀਆ ਸੰਗਤਾਂ ਨੂੰ ਇੱਕ ਵਾਰੀ ਫਿਰ ਅਪੀਲ ਕੀਤੀ ਕਿ ਉਹ ਨਗਰ ਕੀਤਰਨ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋ ਕੇ ਰੌਣਕਾਂ ਵਧਾਉਣ ਤੇ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰਨ। ਇਸ ਤੋ ਬਾਅਦ ਉਹ ਸੁਲਤਾਨਪੁਰ ਲੋਧੀ ਲਈ ਰਵਾਨਾ ਹੋ ਗਏ। ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਦੁਨੀਆ ਭਰ ਵਿੱਚ 15 ਕਰੋੜ ਪੈਰੋਕਾਰ ਹਨ ਜਿਹੜੇ ਚਾਹੁੰਦੇ ਹਨ ਕਿ ਕਰਤਾਰਪੁਰ ਲਾਂਘਾ ਬਿਨਾਂ ਕਿਸੇ ਦੇਰੀ ਤੋ ਖੁੱਲੇ ਤੇ ਜਦੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਲਾਂਘਾ ਦੇਣ ਦੀ ਗੱਲ ਕਹੀ ਸੀ ਤਾਂ ਬਾਬੇ ਨਾਨਕ ਦੇ ਪੈਰੋਕਾਰਾਂ ਨੇ ਖੁਸ਼ੀ ਮਨਾਈ ਸੀ।

ਅੱਜ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ , ਭਾਰਤ ਸਰਕਾਰ ਤੇ ਪੰਜਾਬ ਸਰਕਾਰ ਪੂਰੀ ਤਰ੍ਹਾ ਦ੍ਰਿੜ ਹੈ ਕਿ ਲਾਂਘਾ ਨਿਰਧਾਰਤ ਸਮੇਂ ਤੇ ਖੁੱਲੇਗਾ।

Share News / Article

Yes Punjab - TOP STORIES