ਸਰਗਰਮ ਹੋਈ ਹੈ ਬਹੁਤ ਸ਼ਰੀਫ ਦੀ ਧੀ, ਛੱਡਦੀ ਤਿੱਖੜ ਤੋਂ ਤਿੱਖੜ ਬਿਆਨ ਬੇਲੀ

ਅੱਜ-ਨਾਮਾ

ਤਾੜਿਆ ਬੇਸ਼ੱਕ ਸ਼ਰੀਫ ਹੈ ਜੇਲ੍ਹ ਅੰਦਰ,
ਫਿਰ ਵੀ ਸੌਖਾ ਨਾ ਖਾਨ ਇਮਰਾਨ ਬੇਲੀ।

ਸਰਗਰਮ ਹੋਈ ਹੈ ਬਹੁਤ ਸ਼ਰੀਫ ਦੀ ਧੀ,
ਛੱਡਦੀ ਤਿੱਖੜ ਤੋਂ ਤਿੱਖੜ ਬਿਆਨ ਬੇਲੀ।

ਚਾਰਾ ਕਰਿਆ ਕਾਨੂੰਨੀ ਸੀ ਘੇਰਨੇ ਲਈ,
ਉਸ ਦੀ ਕਰਨ ਲਈ ਬੰਦ ਜ਼ਬਾਨ ਬੇਲੀ।

ਟਿਕਿਆ ਕੇਸ ਅਦਾਲਤ ਦੇ ਵਿੱਚ ਹੈ ਨਹੀਂ,
ਰਹਿ ਗਿਆ ਭੜਕਦਾ ਫੇਰ ਸੀ ਖਾਨ ਬੇਲੀ।

ਜਿਹੜੇ ਪਾਸੇ ਨੂੰ ਮਰੀਅਮ ਹੈ ਤੁਰੀ ਜਾਂਦੀ,
ਵਧ ਗਈ ਮਗਰ ਜੇ ਉਹਦੇ ਵਹੀਰ ਬੇਲੀ।

ਦਿਨੋ-ਦਿਨ ਪਈ ਉੱਭਰਦੀ ਕੁੜੀ ਜਿੱਦਾਂ,
ਬਣ ਜਾਊ ਅਗਲੀ ਇਹ ਬੇਨਜ਼ੀਰ ਬੇਲੀ।

-ਤੀਸ ਮਾਰ ਖਾਂ
ਜੁਲਾਈ 21, 2019

Share News / Article

Yes Punjab - TOP STORIES