Wednesday, July 6, 2022

ਵਾਹਿਗੁਰੂ

spot_img



ਸਰਕਾਰ ਦੀ ਨਾਲਾਇਕੀ ਕਾਰਨ ਫ਼ੌਜ ਦੀ ਭਰਤੀ ਤੋਂ ਖੁੰਝ ਰਹੇ ਹਨ ਸੈਂਕੜੇ ਵਿਦਿਆਰਥੀ: ਪ੍ਰੋ. ਬਲਜਿੰਦਰ ਕੌਰ

ਸੰਗਰੂਰ, 14 ਅਗਸਤ, 2020 –
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਜੇ ਤੱਕ 10ਵੀਂ ਓਪਨ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਨਾ ਐਲਾਨ ਕਰਨ ਵਿਰੁੱਧ ਪ੍ਰਭਾਵਿਤ ਵਿਦਿਆਰਥੀਆਂ ਵੱਲੋਂ ਇੱਥੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਮੂਹਰੇ ਰੋਸ ਪ੍ਰਦਰਸ਼ਨ ‘ਚ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਥਾਨਕ ਪਾਰਟੀ ਆਗੂਆਂ ਨਾਲ ਸ਼ਿਰਕਤ ਕਰਕੇ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ।

ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰੋ.ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਖ਼ਾਸ ਕਰਕੇ ਸਿੱਖਿਆ ਮੰਤਰੀ ਦੀ ਨਾਲਾਇਕੀ ਕਾਰਨ ਗ਼ਰੀਬਾਂ, ਦਲਿਤਾਂ ਅਤੇ ਆਮ ਘਰਾਂ ਦੇ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ। ਜੋ ਘਰੇਲੂ ਹਲਾਤਾਂ ਅਤੇ ਮਜਬੂਰੀਆਂ ਕਾਰਨ ਰੈਗੂਲਰ ਪੜਾਈ ਕਰਨ ਦੀ ਥਾਂ ਬੋਰਡ ਦੀ ਓਪਨ ਸਕੂਲ ਪ੍ਰਣਾਲੀ ਰਾਹੀਂ ਦਸਵੀਂ ਦੀ ਪੜਾਈ ਕਰ ਰਹੇ ਹਨ, ਪ੍ਰੰਤੂ ਅਜੇ ਤੱਕ ਉਨ੍ਹਾਂ ਦਾ ਨਤੀਜਾ ਘੋਸ਼ਿਤ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਫ਼ੌਜ ਦੀ ਭਰਤੀ ਸਮੇਤ ਨੌਕਰੀਆਂ ਦੇ ਹੋਰ ਮੌਕਿਆਂ ਤੋਂ ਖੁੰਝ ਰਹੇ ਹਨ।

ਪ੍ਰੋ. ਬਲਜਿੰਦਰ ਕੌਰ ਨੇ ਮੰਗ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਬੱਚਿਆਂ ਦੇ ਨਤੀਜੇ ਐਲਾਨ ਕੀਤਾ ਜਾਣ ਤਾਂ ਕਿ ਇਨ੍ਹਾਂ ‘ਚ ਬਹੁਤੇ ਵਿਦਿਆਰਥੀ ਇਸੇ ਮਹੀਨੇ 30 ਅਗਸਤ ਨੂੰ ਹੋ ਰਹੀ ਭਾਰਤੀ ਫ਼ੌਜ ਦੀ ਭਰਤੀ ‘ਚ ਹਿੱਸਾ ਲੈ ਸਕਣ, ਕਿਉਂਕਿ ਭਾਰਤ ਸਰਕਾਰ ਵੱਲੋਂ ਭਾਰਤੀ ਸੈਨਾ ਵਿੱਚ ਭਰਤੀ ਦੀ ਆਖ਼ਰੀ ਤਾਰੀਖ਼ 30 ਅਗਸਤ ਰੱਖੀ ਗਈ ਹੈ, ਪਰੰਤੂ ਜੇਕਰ ਪੰਜਾਬ ਸਰਕਾਰ ਵੱਲੋਂ ਦਸਵੀਂ ਓਪਨ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਤੁਰੰਤ ਨਾ ਐਲਾਨਿਆ ਤਾਂ ਜਿਹੜੇ ਵਿਦਿਆਰਥੀ ਦੇਸ ਦੀ ਸੇਵਾ ਲਈ ਸਮਰਪਿਤ ਹਨ, ਉਹ ਹੁਣ ਫ਼ੌਜ ਦੀ ਭਰਤੀ ਵਿੱਚ ਹਿੱਸਾ ਨਹੀਂ ਲੈ ਸਕਦੇ।

ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ 10ਵੀਂ ਓਪਨ ਕਲਾਸ ਦੇ ਕੁੱਲ 31,000 ਵਿਦਿਆਰਥੀ ਹਨ। ਹਰ ਸਾਲ ਪ੍ਰਤੀ ਵਿਦਿਆਰਥੀ 15,000 ਹਜ਼ਾਰ ਰੁਪਏ ਫ਼ੀਸ ਦੇ ਹਿਸਾਬ ਨਾਲ ਕੁੱਲ 46 ਕਰੋੜ 50 ਲੱਖ ਰੁਪਏ ਬੋਰਡ/ਸਰਕਾਰ ਵੱਲੋਂ ਇਕੱਠਾ ਕੀਤਾ ਜਾਂਦਾ ਹੈ, ਪਰੰਤੂ ਐਨਾ ਪੈਸਾ ਇਕੱਠਾ ਕਰਨ ਦੇ ਬਾਵਜੂਦ ਸਰਕਾਰ ਆਪਣੀ ਨਤੀਜਾ ਘੋਸ਼ਿਤ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਦਕਿ 12ਵੀਂ, ਬੀ.ਏ, ਐਮ.ਏ. ਅਤੇ ਸਾਰੀਆਂ ਸਟੇਟਾਂ ਦੇ ਹੀ ਓਪਨ ਕਲਾਸ ਦੇ ਨਤੀਜੇ ਪਹਿਲਾਂ ਹੀ ਐਲਾਨ ਕਰ ਦਿੱਤੇ ਗਏ ਹਨ।

ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨ ਵੀਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਸਿੰਘ ਨਾਲ ਮੁਲਾਕਾਤ ਕਰਕੇ 10ਵੀਂ ਓਪਨ ਕਲਾਸ ਦੇ ਨਤੀਜੇ ਦਾ ਮੁੱਦਾ ਉਠਾਇਆ ਅਤੇ ਇਸ ਸੰਬੰਧੀ ਸਿੱਖਿਆ ਮੰਤਰੀ ਪੰਜਾਬ ਨੂੰ ਵੀ ਪੱਤਰ (ਡੀਓ ਲੈਟਰ) ਲਿਖਿਆ ਜਾ ਚੁੱਕਿਆ ਹੈ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

21,014FansLike
113,911FollowersFollow

ENTERTAINMENT

National

GLOBAL

OPINION

Air travel booms but airlines in trouble – by Narvijay Yadav

During the Covid pandemic, air travel was not possible for a full 2 years, due to which the aviation industry came to a standstill...

Losing opportunities: Opposition needs to get its act together – by Deepika Bhan

A sleepy and disjointed opposition may be a boon for any ruling dispensation, but for a nation and a democracy, it is a downhill...

Politics by proxy is disturbing internal peace – by DC Pathak

The diminished opposition in the second term of Prime Minister Narendra Modi in office has stepped up its propaganda offensive against the regime and...

SPORTS

Health & Fitness

7 indoor exercises to keep you fit during monsoon

New Delhi, July 5, 2022 - One of the best times of year to witness nature's full splendor is during the monsoon. However, monsoons are notorious for their never-ending spells of sickness and cold. One's immune system is tested though the entire season. And it doesn't stop there. There is always the possibility of contracting cholera, dengue fever, or other...

Gadgets & Tech

error: Content is protected !!