ਯੈੱਸ ਪੰਜਾਬ
ਚੰਡੀਗੜ੍ਹ, 23 ਅਪ੍ਰੈਲ, 2022:
ਯੋਗ ਉਤਸਵ 2022 ਦੀ ਸਫ਼ਲਤਾ ਲਈ ਸਰਕਾਰੀ ਯੋਗਾ ਕਾਲਜ, ਸੈਕਟਰ 23-ਏ, ਚੰਡੀਗੜ੍ਹ ਵਿੱਚ ਯੋਗਾ ਦੇ ਪ੍ਰਚਾਰ ਅਤੇ ਜਾਗਰੂਕਤਾ ਲਈ ਪੰਜਾਬੀ ਅਤੇ ਤਾਮਿਲ ਫਿਲਮ ਅਦਾਕਾਰਾ ਸਮਾਇਰਾ ਸੰਧੂ ਨਾਲ ਯੋਗਾ ਸੈਸ਼ਨ ਆਯੋਜਿਤ ਕੀਤਾ ਗਿਆ । ਸੰਧੂ ਫਿਟ ਇੰਡੀਆ ਮੁਹਿੰਮ ਵਿੱਚ ਆਈਕਨ ਭੀ ਹਨ। ਕਾਲਜ ਵਿੱਚ ਪਿ੍ੰਸੀਪਲ ਡਾ: ਸਪਨਾ ਨੰਦਾ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ |
ਡਾ: ਨੰਦਾ ਨੇ ਅਭਿਨੇਤਰੀ ਸਮਾਇਰਾ ਸੰਧੂ ਦੇ ਯੋਗਾ ਪ੍ਰਤੀ ਜਨੂੰਨ ਦੀ ਸ਼ਲਾਘਾ ਕੀਤੀ। ਅਤਿਥੀ ਦੇਵੋ ਭਾਵ ਦੀ ਭਾਵਨਾ ਨਾਲ ਸਮਾਇਰਾ ਸੰਧੂ ਵੱਲੋਂ ਜੋਤ ਜਗਾਈ ਗਈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਬੜੇ ਉਤਸ਼ਾਹ ਨਾਲ ਯੋਗਾ ਪ੍ਰੋਟੋਕੋਲ ਦਾ ਸਮੂਹ ਅਭਿਆਸ ਕੀਤਾ, ਉੱਥੇ ਹੀ ਸਨਾਤਨ ਵੈਦਿਕ ਜਾਪ ਦੇ ਨਾਲ-ਨਾਲ ਕਾਲਜ ਦੇ ਵਿਦਿਆਰਥੀਆਂ ਨੇ ਸੁੰਦਰ ਸੰਗੀਤਕ ਅਡਵਾਂਸ ਯੋਗ ਆਸਣ ਵੀ ਕੀਤੇ, ਜਿਸ ਵਿੱਚ ਅਦਾਕਾਰਾ ਸਮਾਇਰਾ ਸੰਧੂ ਨੇ ਵੀ ਭਾਗ ਲਿਆ।
ਆਪਣੇ ਸੁਨੇਹੇ ਵਿੱਚ ਸਮਾਇਰਾ ਸੰਧੂ ਨੇ ਨੌਜਵਾਨਾਂ ਨਾਲ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਸਫ਼ਲਤਾ ਲਈ ਸੰਘਰਸ਼ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਸਫ਼ਲਤਾ, ਉਤਸ਼ਾਹ ਅਤੇ ਸਕਾਰਾਤਮਕਤਾ ਲਈ ਯੋਗ ਅਭਿਆਸ ਦੀ ਅਹਿਮ ਭੂਮਿਕਾ ਹੈ। ਸੰਧੂ ਨੇ ਸਬ ਨੂੰ ਆਪਣੀ ਗੱਲਬਾਤ ਨਾਲ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਰੋਸ਼ਨ ਲਾਲ ਦੀ ਅਗਵਾਈ ਵਿੱਚ ਸਮੂਹ ਯੋਗਾ ਅਭਿਆਸ ਕਰਵਾਇਆ ਗਿਆ ਅਤੇ ਸ਼੍ਰੀਮਤੀ ਸਰਘੀ ਕੋਹਲੀ ਨੇ ਸਟੇਜ ਦਾ ਸੰਚਾਲਨ ਕੀਤਾ, ਅੰਤ ਵਿੱਚ ਧੰਨਵਾਦ ਦਾ ਮਤਾ ਡਾ: ਮਹਿੰਦਰ ਕੁਮਾਰ ਨੇ ਦਿੱਤਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ