ਸਰਕਾਰੀ ਮੁਲਾਜ਼ਮ 26 ਸਤੰਬਰ ਨੂੰ ਕਰਨਗੇ ਕੰਮ ਕਾਜ ਠੱਪ, ਲੈਣਗੇ ਅੱਧੇ ਦਿਨ ਦੀ ਸਮੂਹਿਕ ਛੁੱਟੀ

ਜਲੰਧਰ, 24 ਸਤੰਬਰ, 2019 –
ਅੱਜ ਸਹਿਕਾਰਤਾ ਭਵਨ ਜਲੰਧਰ ਵਿਖੇ ਜੁਆਇੰਟ ਐਕਸ਼ਨ ਕਮੇਟੀ ਜਲੰਧਰ ਦੀ ਮੀਟਿੰਗ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਵੱਖ—ਵੱਖ ਯੂਨੀਅਨਾਂ ਦੇ ਆਗੂ ਸ਼ਾਮਿਲ ਹੋਏ। ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਪੈਡਿੰਗ ਚੱਲੀਆਂ ਆ ਰਹੀਆਂ ਮੰਗਾਂ ਤੇ ਵਿਚਾਰ ਵਟਾਂਦਾਰਾ ਕੀਤਾ ਗਿਆ ਅਤੇ ਸਰਕਾਰ ਦੀ ਲਾਰੇ ਲੱਪੇ ਵਾਲੀ ਨੀਤੀ ਦੀ ਨਿਖੇਧੀ ਕੀਤੀ ਗਈ।

ਆਗੂਆਂ ਵੱਲੋਂ ਕਿਹਾ ਗਿਆ ਕਿ ਮਿਤੀ 26.09.2019 ਨੂੰ ਜਿਲ੍ਹੇ ਦੇ ਸਰਕਾਰੀ ਕਰਮਚਾਰੀ ਬਾਅਦ ਦੁਪਿਹਰ ਅੱਧੇ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਸਹਿਕਾਰਤਾ ਭਵਨ, ਜਲੰਧਰ ਵਿਖੇ ਇੱਕਠੇ ਹੋ ਕੇ ਮੋਟਰਸਾਈਕਲ ਰੈਲੀ ਕਰਨਗੇ। ਇਸ ਰੈਲੀ ਵਿੱਚ ਮੁਲਾਜ਼ਮ ਕਾਲੇ ਝੰਡੇ ਲੈ ਕੇ ਸ਼ਹਿਰ ਦੇ ਵੱਖ—ਵੱਖ ਚੋਕਾਂ ਤੋਂ ਹੁੰਦੇ ਹੋਏ ਡੀ.ਸੀ ਦਫਤਰ ਜਲੰਧਰ ਦੇ ਬਾਹਰ ਰੈਲੀ ਨੂੰ ਖਤਮ ਕਰਨਗੇ।

ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਜਲਦੀ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀ.ਏ, ਪੇ ਕਮਿਸ਼ਨ ਤੇ ਹੋਰ ਮੰਗਾਂ ਤੇ ਜਲਦੀ ਕੋਈ ਫੈਸਲਾ ਨਾ ਕੀਤਾ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ਵਿੱਚ ਹੋਣ ਜਾ ਰਹੀਆ ਜਿ਼ਮਨੀ ਚੋਣਾਂ ਵਿੱਚ ਸਰਕਾਰ ਦੇ ਖਿਲਾਫ ਜਲਦ ਹੀ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਇਸ ਮੀਟਿੰਗ ਵਿੱਚ ਸ੍ਰੀ ਪਿਆਰਾ ਸਿੰਘ, ਤੇਜਿੰਦਰ ਸਿੰਘ, ਬਖਸ਼ੀਸ ਸਿੰਘ, ਅਮਨਦੀਪ ਸਿੰਘ, ਗੁਰਜੀਤ ਸਿੰਘ, ਦਿਨਕਰ ਡੋਗਰਾ, ਕ੍ਰਿਪਾਲ ਸਿੰਘ, ਕੰਵਰ ਅਭੀਜੈ ਸਿੰਘ, ਹਰਭਜਨ ਸਿੰਘ, ਦਵਿੰਦਰ ਕੁਮਾਰ, ਪਵਨਦੀਪ ਕੁਮਾਰ, ਗੁਰਬਚਨ ਸਿੰਘ ਸਮੇਤ ਡੀ.ਸੀ ਦਫਤਰ, ਸਹਿਕਾਰਤਾ ਵਿਭਾਗ, ਕਰ ਤੇ ਆਬਕਾਰੀ ਵਿਭਾਗ, ਸਿਹਤ ਵਿਭਾਗ, ਜਲ ਸਪਲਾਈ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਮਾਰਕੀਟ ਕਮੇਟੀ, ਭੁਮੀ ਤੇ ਜਲ ਸੰਭਾਲ ਵਿਭਾਗ, ਖੇਡ ਦਫਤਰ, ਮਸਟਰੌਲ ਯੂਨੀਅਨ, ਸਿੱਖਿਆ ਵਿਭਾਗ, ਪੁੱਡਾ, ਫਾਰਮਿਸਟ ਯੂਨੀਅਨ, ਦਫਤਰੀ ਕਰਮਚਾਰੀ ਯੂਨੀਅਨ, ਇੰਸਪੈਕਟਰ ਐਸੋ਼ਸੀਏਸ਼ਨ, ਡਰਾਫਟਮੈਨ ਯੂਨੀਅਨ, ਸਰਵੇਅਰ ਯੂਨੀਅਨ, ਪੀ.ਡਬਲਯੂ.ਡੀ ਦਫਤਰ, ਸਿੱਖਿਆ ਵਿਭਾਗ, ਪਲੈਨਿੰਗ ਬੋਰਡ ਆਦਿ ਵਿਭਾਗਾ ਦੇ ਕਰਮਚਾਰੀ ਮੌਜੂਦ ਸਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES