Monday, December 5, 2022

ਵਾਹਿਗੁਰੂ

spot_img


ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਕੋਰਸ ਦੌਰਾਨ 6 ਮਹੀਨੇ ਦੀ ਟਰੇਨਿੰਗ ਲਈ ਕੋਰਸਾਂ ਵਿਚ ਬਦਲਾਅ ਕਰਨ ‘ਤੇ ਵਿਚਾਰ : ਚੰਨੀ

ਚੰਗੀਗੜ, 22 ਅਗਸਤ, 2019 –

ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਵਾ ਕੇ ਉਦਯੋਗ ਦੀਆਂ ਲੋੜਾਂ ਅਨੁਸਾਰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਤਕਨੀਕੀ ਸਿੱਖਆਂ ਸੰਸਥਾਵਾਂ ਦੇ ਕੋਰਸਾਂ ਵਿਚ ਵੱਡੇ ਬਦਲਾਅ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।

ਤਕਨੀਕੀ ਸਿੱਖਿਆ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਵਧੇਰੇ ਕਾਰਗਾਰ ਢੰਗ ਨਾਲ ਮੁਹੱਈਆ ਕਰਵਾਉਣ ਲਈ ਜਲਦ ਹੀ ਨਵਾਂ ਸਿਸਟਮ ਹੋਂਦ ਵਿਚ ਲਿਆਂਦਾ ਜਾਵੇਗਾ।ਅੱਜ ਇੱਥੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਉਦਯੋਗ ਮੰਤਰੀ ਸ੍ਰੀ ਸੰਦਰ ਸ਼ਾਮ ਅਰੋੜਾ ਦੀ ਅਗਵਾਈ ਵਿਚ ਇਸ ਸਬੰਧੀ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਕਨੀਕੀ ਸਿੱਖਿਆ ਦੀ ਪੜਾਈ ਕਰ ਰਹੇ ਨੌਜਵਾਨਾਂ ਨੂੰ ਮੌਜੂਦਾ ਅਤੇ ਭਵਿੱਖ ਦੇ ਉਦਯੋਗ ਦੀਆਂ ਲੋੜਾਂ ਦੇ ਅਨੁਸਾਰ ਨੌਕਰੀਆਂ ਦੇ ਹਾਣੀ ਬਣਾਉਣ ਲਈ ਕੋਰਸ ਦੇ ਦੌਰਾਨ ਘੱਟੋ ਘੱਟ 3 ਤੋਂ 6 ਮਹੀਨੇ ਦੀ ਟਰੇਨਿੰਗ ਜਰੂਰੀ ਹੈ।

ਮੀਟਿੰਗ ਦੌਰਾਨ ਇਸ ਗੱਲ ‘ਤੇ ਬਹਤ ਹੀ ਵਿਸਥਾਰ ਨਾਲ ਚਰਚਾ ਕੀਤੀ ਗਈ ਮੌਜੂਦਾ ਸਿਸਟਮ ਦੇ ਅਨੁਸਾਰ ਸਿਰਫ ਇੱਕ ਮਹੀਨਾ ਹੀ ਉਦਯੋਗ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਂਦੀ ਹੈ ਜੋ ਬਹੁਤ ਹੀ ਨਾ ਕਾਫੀ ਹੈ ਅਤੇ ਵਿਦਿਆਰਥੀ ਉਦਯੋਗਾਂ ਵਿਚ ਨੌਕਰੀਆਂ ਲਈ ਪੂਰੀ ਤਰਾਂ ਹੁਨਰਮੰਦ ਨਹੀਂ ਬਣ ਪਾਉਂਦੇ।

ਉਹਨਾਂ ਕਿਹਾ ਕਿ ਭਾਂਵੇਂ ਕੁਝ ਇੰਜਨੀਅਰਇੰਗ ਕੋਰਸਾਂ ਵਿਚ 6 ਮਹੀਨੇ ਦੀ ਟਰੇਨਿੰਗ ਕਰਵਾਈ ਜਾਂਦੀ ਹੈ, ਪਰ ਇਸ ਨੂੰ ਹੋਰ ਕਾਰਗਰ ਬਣਾਉਣ ਦੀ ਲੋੜ ਹੈ। ਉਹਨਾਂ ਨਾਲ ਹੀ ਕਿਹਾ ਕਿ ਤਕਨੀਕੀ ਸਿੱਖਿਆ ਦੇ ਮੌਜੂਦਾ ਢਾਂਚੇ ਅਤੇ ਉਦਯੋਗ ਦੀਆਂ ਲੋੜਾਂ ਵਿਚ ਇੱਕ ਵੱਡਾ ਪਾੜਾ ਹੈ ਜੋ ਪੂਰਿਆ ਜਾਣਾ ਬਹੁਤ ਜਰੂਰੀ ਹੈ।

ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਤਕਨੀਕੀ ਸਿੱਖਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਨਵਾਂ ਸਿਸਟਮ ਹੋਂਦ ਵਿਚ ਲਿਆਉਣ ਲਈ ਜਲਦ ਇੱਕ ਖਰੜਾ ਤਿਅਰ ਕਰਕੇ ਪੇਸ਼ ਕਰਨਗੇ।ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਨਾਲ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।

ਉਹਨਾਂ ਦਸਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਕੋਰਸਾਂ ਵਿਚ ਬਦਲਾਅ ਦਾ ਮਾਮਲਾ ਡਾਇਰੈਕਟਰ ਜਨਰਲ ਟਰੇਨਿੰਗ ਅਤੇ ਸਰਕਾਰੀ ਬਹੁ-ਤਕਨੀਕੀ ਅਤੇ ਇੰਜਨੀਅਰਇੰਗ ਕਾਲਜ਼ਾਂ ਦਾ ਮਾਮਲ ਆਲ ਇੰਡੀਆ ਕਾਂਉਸਲ ਆਫ ਟੈਕਨੀਕਲ ਐਜੂਕੇਸ਼ਨ ਕੋਲ ਉਠਾਇਆ ਜਾਵੇਗਾ।

ਤਕਨੀਕੀ ਸਿੱਖਿਆ ਮੰਤਰੀ ਨੇ ਆਸ ਜਤਾਈ ਕਿ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਨੂੰ ਦੇਖਦਿਆਂ ਕਿ ਕੇਂਦਰ ਸਰਕਾਰ ਵਲੋਂ ਵੀ ਇਸ ਸਬੰਧੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸਮੇਂ ਦੀਆਂ ਲੋੜਾਂ ਦੇ ਅਨੁਸਾਰ ਹਾਣੀ ਬਣਉਣਾ ਬਹੁਤ ਹੀ ਜਰੂਰੀ ਹੈ ਤਾਂ ਹੀ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉਦਯੋਗਾਂ ਵਿਚ ਰੋਜ਼ਗਾਰ ਮਿਲ ਸਕਣਗੇ।

ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਡਾਇਰੈਕਟਰ ਸ੍ਰੀ ਪਰਵੀਨ ਥਿੰਦ ਤੋਂ ਇਲਾਵਾ ਤਕਨੀਕੀ ਸਿੱਖਿਆ ਵਿਭਾਗ ਅਤੇ ਉਦਯੋਗ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

spot_img
spot_img

Stay Connected

45,612FansLike
114,063FollowersFollow

ENTERTAINMENT

National

GLOBAL

OPINION

G20 steered by India can become powerful instrument for global security, world economy – by D.C. Pathak

Prime Minister Narendra Modi has struck a note of confidence about India playing an effective role during its G20 Presidency, in dealing with multiple...

Is the govt crossing the Rubicon in the appointment of judges? – by Nitin Saluja

The tussle between the Government and the Supreme Court for the appointment of judges is not new. The Judges of the Supreme Court and...

Govt must not forget why Ambedkar let Art 124(2) be as it is – by Kumar Mihir

New Delhi, Dec 4, 2022- Article 124(2) of the Constitution lays down that "Every Judge of the Supreme Court shall be appointed by the...

SPORTS

Health & Fitness

The evolution of the breakfast category in India

New Delhi, Dec 4, 2022- Every morning the first thing on our minds is 'What's for breakfast?' But the most important meal of the day as we know it today was not always part of our (India's) daily routine or culture, and neither was the transition into it. Until the 14th century, it was not particularly usual in India to...

Gadgets & Tech

error: Content is protected !!