‘ਸਟਾਰਟਅੱਪ ਪੰਜਾਬ’ ਵੱਲੋਂ ਉੱਦਮਕਾਰੀ ਨੂੰ ਹੁਲਾਰਾ ਦੇਣ ਲਈ ਆਈ.ਆਈ.ਟੀ. ਰੋਪੜ ਨਾਲ ਐਮਓਯੂ ਸਹੀਬੱਧ

ਚੰਡੀਗੜ, 20 ਸਤੰਬਰ, 2019 –
ਪੰਜਾਬ ਵਿੱਚ ਨਵੇਂ ੳਦਯੋਗਾਂ ਦੀ ਸਥਾਪਨਾ ਨੂੰ ਹੁਲਾਰਾ ਦੇਣ ਵਾਲੇ ਮੰਤਵ ਦੇ ਮੱੱਦੇਨਜ਼ਰ ਅੱਜ ‘ਸਟਾਰਟਅੱਪ ਪੰਜਾਬ’ ਵੱਲੋਂ ਆਈ.ਆਈ.ਟੀ. ਰੋਪੜ ਨਾਲ ਐਮ.ਓ.ਯੂ ਸਹੀਬੱਧ ਕੀਤਾ ਗਿਆ। ਦੋਵੇਂ ਸੰਸਥਾਵਾਂ ਵਲੋਂ ਸਾਂਝੇ ਤੌਰ ’ਤੇ ਨੌਜਵਾਨ ਵਿਦਿਆਰਥੀਆਂ ਨੂੰ ਵਿੱਦਿਅਕ ਅਦਾਰਿਆਂ ਵਿੱਚ ਅਤੇ ਨਵੇਂ ਵਪਾਰਾਂ ਦੀ ਸ਼ੁਰੂਆਤ ਤੇ ਵਿਕਾਸ ਸਬੰਧੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਐਮ.ਓ.ਯੂ ‘ਸਟਾਰਟਅੱਪ ਪੰਜਾਬ’ ਦੇ ਕਾਰਜਕਾਰੀ ਡਾਇਰੈਕਟਰ ਆਸ਼ੂਨੀਤ ਕੌਰ ਅਤੇ ਕੁਆਰਡੀਨੇਟਰ ਆਈਆਈਟੀ ਰੋਪੜ-ਤਕਨਾਲੋਜੀ ਬਿਜ਼ਨਸ ਇਨਕੁਬੇਟਰ ਡਾ. ਹਰਪ੍ਰੀਤ ਸਿੰਘ ਵਿਚਕਾਰ ਸਹੀਬੱਧ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਇਹ ਭਾਈਵਾਲੀ ਪੰਜਾਬ ਦੇ ਨੌਜਵਾਨਾਂ ਦੇ ਲਈ ਵਧੀਆ ਮੌਕਿਆਂ ਲਈ ਮਦਦਗਾਰ ਸਾਬਿਤ ਹੋਵੇਗੀ ਅਤੇ ਉਹ ਉੱਦਮੀਆਂ ਵਜੋਂ ਵਧੀਆ ਕਾਰਗੁਜ਼ਾਰੀ ਦਿਖਾ ਸਕਣਗੇ। ਇਹ ਉਨਾਂ ਨੂੰ ਲੋੜੀਂਦਾ ਸਮਰਥਨ ਅਤੇ ਈਕੋ ਪ੍ਰਣਾਲੀ ਤੱਕ ਪਹੁੰਚ ਮੁਹੱਈਆ ਕਰਵਾਏਗੀ ਜੋ ਕਿ ਉਨਾਂ ਦੇ ਵਾਧੇ ਲਈ ਮਦਦਗ਼ਾਰ ਹੋਵੇਗੀ।

ਸਟਾਰਟਅੱਪ ਪੰਜਾਬ ਅਤੇ ਆਈਆਈਟੀ ਰੋਪੜ ਵਰਕਸ਼ਾਪਾਂ ਅਤੇ ਵਿਚਾਰ-ਚਰਚਾਵਾਂ ਦੇ ਪ੍ਰੋਗਰਾਵਾਂ ਕਰਵਾਉਣਗੀਆਂ ਤਾਂ ਜੋ ਸਟਾਰਟਅੱਪ ਆਪਣੇ ਵਿਚਾਰਾਂ ਦੇ ਵਿਕਾਸ ਲਈ ਸਮਰੱਥ ਹੋ ਸਕੇ। ਆਈਆਈਟੀ ਰੋਪੜ ਪ੍ਰੀ-ਇਨਕੁਬੇਸ਼ਨ ਸਮਰਥਨ ਵੀ ਮੁਹੱਈਆ ਕਰਵਾਏਗਾ ਜਿਸ ਵਿੱਚ ਉਤਪਾਦਾਂ ਦਾ ਵਿਕਾਸ, ਵਿੱਤੀ ਪ੍ਰਬੰਧਨ ਅਤੇ ਵਿਤਰਨ/ ਮੰਡੀਕਰਨ ਰਣਨੀਤੀਆਂ ਹੋਣਗੀਆਂ । ਸਟਾਰਟਅੱਪ ਵਾਸਤੇ ਇਨਾਂ ਦੀ ਚੋਣ ਸਟਾਰਟਅੱਪ ਪੰਜਾਬ ਯਾਤਰਾ ਅਤੇ ਹੋਰ ਸਮਾਰੋਹਾਂ ਰਾਹੀਂ ਕੀਤੀ ਜਾਵੇਗੀ।

ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਸਟਾਰਟਅੱਪ ਪੰਜਾਬ ਸੈੱਲ ਦੇ ਰਾਹੀਂ ਸੂਬੇ ਵਿੱਚ ਪ੍ਰਭਾਵੀ ਸਟਾਰਟਅੱਪ ਈਕੋਸਿਸਟਮ ਦਾ ਨਿਰਮਾਣ ਕਰ ਰਹੀ ਹੈ ਤਾਂ ਜੋ ਸੂਬੇ ਵਿੱਚ ਉੱਦਮੀ ਸਭਿਆਚਾਰ ਨੂੰ ਵੜਾਵਾ ਦਿੱਤਾ ਜਾ ਸਕੇ। ਇਹ ਪਹਿਲਕਦਮੀ ਮੰਡੀ ਵਿੱਚ ਉੱਭਰ ਰਹੇ ਉਦਯੋਗਪਤੀਆਂ ਨੂੰ ਆਪਣੇ ਉਤਪਾਦਨ ਪੇਸ਼ ਕਰਨ ਲਈ ਮਦਦ ਮੁਹੱਈਆ ਕਰਵਾ ਕੇ ਉਨਾਂ ਵਾਸਤੇ ਸੁਵਿਧਾਜਨਕ ਸਮਰੱਥਾ ਸਬੰਧੀ ਮੰਚ ਵੀ ਮੁਹੱਈਆ ਕਰਵਾਏਗੀ ਤਾਂ ਜੋ ਉਨਾਂ ਦੀ ਇਨਕੁਬੇਸ਼ਨ ਸੈਂਟਰਾਂ ਤੱਕ ਪਹੁੰਚ ਬਣਾਈ ਜਾ ਸਕੇ ਅਤੇ ਉਨਾਂ ਨੂੰ ਨਿਵੇਸ਼ ਏਜੰਸੀਆਂ ਦੇ ਨਾਲ ਜੋੜਿਆ ਜਾ ਸਕੇ।

ਬੁਲਾਰੇ ਨੇ ਦੱਸਿਆ ਸਟਾਰਟਅੱਪ ਪੰਜਾਬ ਹੱਬ ਦੀ ਸ਼ੁਰੂਆਤ 30 ਸਤੰਬਰ ਨੂੰ ਐਸਟੀਪੀਆਈ ਮੋਹਾਲੀ ਵਿਖੇ ਕੀਤੀ ਜਾਵੇਗੀ ਜੋ ਕਿ ਇਨਕੁਬੇਸ਼ਨ ਸੁਵਿਧਾਵਾਂ, ਖੋਜ ਤੇ ਵਿਕਾਸ ਲੈਬਜ਼ ਅਤੇ ਐਂਗਲ ਇਨਵੈਸਟਰ ਨੈਟਵਰਕ ਦੇ ਵਿਲੱਖਣ ਈਕੋਸਿਸਟਮ ਦੀ ਸੂਬੇ ਦੇ ਉੱਦਮੀਆਂ ਨੂੰ ਪੇਸ਼ਕਸ਼ ਕਰੇਗਾ। ਉਨਾਂ ਅੱਗੇ ਕਿਹਾ ਕਿ ਸਟਾਰਟਅੱਪ ਪੰਜਾਬ ਸੈਲ ਚੰਡੀਗੜ ਐਂਗਲਜ਼ ਨੈਟਵਰਕ ਨਾਲ ਮਿਲ ਕੇ ਕੈਨੇਬਲ ਦੇ ਤੀਜੇ ਸੰਸਕਰਨ ਦੀ ਮੇਜ਼ਬਾਨੀ ਵੀ ਕਰੇਗਾ। ਇਸ ਸਮਾਰੋਹ ਵਿੱਚ 500 ਤੋਂ ਵੱਧ ਉੱਦਮੀ ਅਤੇ 40 ਨਿਵੇਸ਼ਕ ਇੱਕ ਮੰਚ ’ਤੇ ਆਉਣਗੇ ਜੋ ਪੰਜਾਬ ਦੇ ਉੱਦਮੀਆਂ ਨੂੰ ਬੜਾਵਾ ਦੇਣਗੇ। ਬੁਲਾਰੇ ਅਨੁਸਾਰ ਇਹ ਸਮਾਰੋਹ ਅਕਤੂਬਰ ਵਿੱਚ ਹੋਵੇਗਾ।

Share News / Article

Yes Punjab - TOP STORIES