ਸਕੂਲ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਸੂਬਿਆਂ ਦੀ ਮਦਦ ਕਰਨ ਵਾਸਤੇ ਸਿੰਗਲਾ ਵੱਲੋਂ ਕੇਂਦਰ ਨੂੰ ਅਪੀਲ

ਨਵੀਂ ਦਿੱਲੀ/ਚੰਡੀਗੜ, 21 ਸਤੰਬਰ, 2019:

ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਕੂਲੀ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਸੂਬਿਆਂ ਦੀ ਮਦਦ ਕਰਨ ਦੀ ਕੇਂਦਰ ਨੂੰ ਅਪੀਲ ਕੀਤੀ ਹੈ ਤਾਂ ਜੋ ਸਰਕਾਰੀ ਸਕੂਲ ਨਿੱਜੀ ਸਕੂਲਾਂ ਦਾ ਮੁਕਾਬਲਾ ਕਰ ਸਕਣ।

ਮੁਢਲੀ ਬਾਲ ਸੰਭਾਲ ਸਿੱਖਿਆ (ਈ ਸੀ ਸੀ ਈ) ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਡੀ.ਐਨ.ਈ.ਪੀ. ਨੇ ਸਾਲ 2025 ਤੱਕ ਸਕੂਲ ਸਿੱਖਿਆ ਦਾ ਇਸ ਨੂੰ ਹਿੱਸਾ ਬਨਾਉਣ ’ਤੇ ਆਪਣਾ ਧਿਆਨ ਕੇਂਦਰਤ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਹਿਲਾਂ ਹੀ ਮੁਫ਼ਤ ਪ੍ਰੀ ਸਕੂਲ ਸਿੱਖਿਆ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਨਵੰਬਰ 2017 ਵਿੱਚ ਹੀ ਇਸ ਨੇ ਪ੍ਰੀ ਪ੍ਰਾਇਮਰੀ ਸਿੱਖਿਆ ਨੂੰ ਪ੍ਰਾਇਮਰੀ ਸਕੂਲਾਂ ਦਾ ਸੰਗਠਿਤ ਹਿੱਸਾ ਬਣਾ ਦਿੱਤਾ ਸੀ। ਉਨਾਂ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ 2.40 ਲੱਖ ਬੱਚੇ ਪ੍ਰੀ ਪ੍ਰਾਇਮਰੀ ’ਚ ਦਾਖਲ ਹਨ। ਉਨਾਂ ਨੇ ਈ ਸੀ ਸੀ ਈ ਨੂੰ ਸ਼ਾਮਲ ਕਰਨ ਲਈ ਆਰ ਟੀ ਈ ਐਕਟ ਦੇ ਪਸਾਰ ਦੀ ਵੀ ਵਕਾਲਤ ਕੀਤੀ।

ਗੌਰਤਲਬ ਹੈ ਕਿ ਡੀ ਐਨ ਈ ਪੀ 2019 ਵਿੱਚ 3 ਤੋਂ 8 ਸਾਲ ਦੇ ਬੱਚਿਆਂ ਲਈ ਪਾਠਕ੍ਰਮ ਅਤੇ ਦਿਸ਼ਾ ਨਿਰਦੇਸ਼ਾਂ ਸਬੰਧੀ ਵਿਦਿਅਕ ਢਾਂਚੇ ਦੀ ਤਿਆਰੀ ਲਈ ਸੁਝਾਅ ਦਿੱਤਾ ਸੀ। ਇਹ ਮਾਪਿਆ, ਆਂਗਨਵਾੜੀ ਅਤੇ ਪ੍ਰੀ ਪ੍ਰਾਇਮਰੀ ਸਕੂਲਾਂ ਲਈ ਵੀ ਦਿੱਤਾ ਗਿਆ ਸੀ।

ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨਿਸ਼ਾਨਕ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਖਰੜੇ ਸਬੰਧੀ ਹੋਈ ਸੀ ਬੀ ਐਸ ਈ ਦੀ ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਸ੍ਰੀ ਸਿੰਗਲਾ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਅਸਰਦਾਇਕ ਤਬਦੀਲੀ ਲਿਆਉਣ ਲਈ ਸੀ ਬੀ ਐਸ ਈ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਸਿੱਖਿਆ ਪੱਧਰ ਵਿੱਚ ਸੁਧਾਰ ’ਤੇ ਧਿਆਨ ਕੇਂਦਰਤ ਕੀਤਾ ਹੈ।

ਈ ਸੀ ਸੀ ਈ ਲਈ ਪੇਸ਼ੇਵਰ ਕੁਆਲੀਫਾਈਡ ਐਜੂਕੇਟਰਾਂ ਦੇ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਨੂੰ ਇਕੱਲਾ ਸੂਬਿਆਂ ’ਤੇ ਛੱਡਣ ਦੀ ਥਾਂ ਭਾਰਤ ਸਰਕਾਰ ਤੇ ਸੂਬਿਆਂ ਵਿਚਕਾਰ ਸਾਂਝੇ ਉਦਮ ਦੀ ਭਾਵਨਾ ਦੇ ਆਧਾਰ ’ਤੇ ਇਸ ਵਿਚਾਰ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇ ਇਸ ਨੂੰ ਸੂਬਿਆਂ ’ਤੇ ਛੱਡ ਦਿੱਤਾ ਗਿਆ ਤਾਂ ਸੂਬੇ ਪ੍ਰੀ ਸਕੂਲ ਪ੍ਰਣਾਲੀ ਨੂੰ ਲਾਗੂ ਕਰਨ ਵਿੱਚ ਸਫਲ ਨਹੀਂ ਹੋਣਗੇ ਕਿਉਕਿ ਇਸ ਦੇ ਬਹੁ ਪੱਖੀ ਕਾਰਨ ਹਨ। ਇਸ ਦਾ ਬੱਚਿਆਂ ਦੇ ਸਿੱਖਣ ਦੇ ਪੱਧਰ ’ਤੇ ਪ੍ਰਭਾਵ ਪਵੇਗਾ।

ਮੰਤਰੀ ਨੇ ਰਾਸ਼ਟਰੀ ਪੱਧਰ ’ਤੇ ਈ ਸੀ ਸੀ ਈ ਨੂੰ ਐਮ ਐਚ ਆਰ ਡੀ ਦੇ ਘੇਰੇ ਵਿੱਚ ਲਿਆਉਣ ਦੀਆਂ ਸੰਭਾਵਨਾਵਾਂ ਦਾ ਜਾਇਜਾ ਲੈਣ ਦੀ ਮੀਟਿੰਗ ਵਿੱਚ ਬੇਨਤੀ ਕੀਤੀ। ਉਨਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਪ੍ਰੀ ਪ੍ਰਾਇਮਰੀ ਨੂੰ ਸਕੂਲ ਦੇ ਪ੍ਰਾਇਮਰੀ ਪੜਾਅ ’ਤੇ ਇਸ ਨਾਲ ਸੰਗਠਿਤ ਕੀਤਾ ਜਾਵੇ।

ਸ੍ਰੀ ਸਿੰਗਲਾ ਨੇ ਮੌਜੂਦਾ ਸਿੱਖਿਆ ਢਾਂਚੇ ਵਿਚ ਸਮੁੱਚੇ ਰੂਪ ਵਿਚ ਬੁਨਿਆਦੀ ਤਬਦੀਲੀਆਂ ਲਿਆ ਕੇ ਨਵੀਂ ਸਿੱਖਿਆ ਨੀਤੀ ਬਨਾਉਣ ਦੀ ਸਲਾਹ ਦਿੱਤੀ ਅਤੇ ਇਸ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਆਲੋਚਨਾਤਮਕ ਵਿਸ਼ਲੇਸਣ ਕਰਨ ਦੀ ਗੱਲ ਆਖੀ।

ਮੰਤਰੀ ਨੇ ਬੇਨਤੀ ਕੀਤੀ ਕਿ ਕੌਮੀ ਪੱਧਰ ’ਤੇ ਅਤੇ ਰਾਜਾਂ ਵਿੱਚ ਸਕੂਲ ਸਿੱਖਿਆ ਵਿਭਾਗ ਅਧੀਨ ਐਮ ਸੀ ਆਰ ਆਰ ਡੀ ਦੀ ਝਲਕ ਵਿੱਚ ਈ ਸੀ ਸੀ ਈ ਲਿਆਉਣ ਦੀ ਸੰਭਾਵਨਾ ਦੀ ਪੜਤਾਲ ਕੀਤੀ ਜਾਵੇ। ਉਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਇਹ ਬਿਹਤਰ ਹੋਵੇਗਾ ਜੇ ਪ੍ਰੀ-ਪ੍ਰਾਇਮਰੀ ਨੂੰ ਸਕੂਲ ਦੇ ਪ੍ਰਾਇਮਰੀ ਪੜਾਅ ਨਾਲ ਏਕੀਕਿ੍ਰਤ ਕੀਤਾ ਜਾਵੇ।

ਉਨਾਂ ਕਿਹਾ ਕਿ ਜਿਵੇਂ ਪੰਜਾਬ ਨੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਸਕੂਲਿੰਗ ਸੁਰੂ ਕਰਨ ਲਈ ਸਰਗਰਮੀ ਪਹਿਲਾਂ ਹੀ ਕੀਤੀਆਂ ਹਨ ਅਤੇ ਐਨਸੀਈਆਰਟੀ ਨੂੰ ਤੁਰੰਤ ਐਨਸੀਟੀਈ ਦੁਆਰਾ ਪ੍ਰਵਾਨਿਤ 6 ਮਹੀਨਿਆਂ ਦਾ ਵਿਸ਼ੇੋ ਸਿਖਲਾਈ ਕੋਰਸ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਸੇਵਾ ਵਾਲੇ ਅਧਿਆਪਕ / ਈਜੀਐਸ ਵਾਲੰਟੀਅਰਾਂ ਨੂੰ ਪ੍ਰੀ-ਸਕੂਲ ਬੱਚਿਆਂ ਨੂੰ ਪੇਸੇਵਰ ਤਰੀਕੇ ਨਾਲ ਸੰਭਾਲ ਸਕਣ।

ਪੜੋ ਪੰਜਾਬ ਪੜਾਓ ਪੰਜਾਬ ਵਰਗੀਆਂ ਪੰਜਾਬ ਦੀਆਂ ਪਹਿਲਕਦਮੀਆਂ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਵਿਦਿਅਕ ਦਿ੍ਰਸ਼ਟੀਕੋਣ ਨੂੰ ਉੱਚਾ ਚੁੱਕਣ ਲਈ ਉਨਾਂ ਦੀਆਂ ਜ਼ਮੀਨੀ ਹਕੀਕਤਾਂ ਦੇ ਆਧਾਰ ਤੇ ਆਪਣੇ ਆਪਣੇ ਰਾਜ ਵਿਸ਼ੇਸ਼ ਪ੍ਰੋਗਰਾਮ ਤਿਆਰ ਕਰਨ ਲਈ ਵਿਆਪਕ ਦਿਸ਼ਾ ਨਿਰਦੇਸ਼ਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ।

Share News / Article

Yes Punjab - TOP STORIES