ਸ਼ਿਵ ਸੈਨਾ ਆਗੂ ਦੇ ਗੰਨਮੈਨ ਨੇ ਕੀਤੀ ਖੁਦਕੁਸ਼ੀ, ਸਰਕਾਰੀ ਹਥਿਆਰ ਨਾਲ ਮਾਰੀ ਖ਼ੁਦ ਨੂੰ ਗੋਲੀ

ਯੈੱਸ ਪੰਜਾਬ
ਪਟਿਆਲਾ, 28 ਸਤੰਬਰ, 2019:

ਸ਼ਿਵ ਸੈਨਾ ਦੇ ਇਕ ਆਗੂ ਨਾਲ ਸੁਰੱਖ਼ਿਆ ਗਾਰਡ ਵਜੋਂ ਤੈਨਾਤ ਇਕ ਪੁਲਿਸ ਮੁਲਾਜ਼ਮ ਨੇ ਅੱਜ ਖੁਦਕੁਸ਼ੀ ਕਰ ਲਈ।

ਸ਼ਿਵ ਸੈਨਾ ਬਾਲ ਠਾਕਰੇ ਦੇ ਮੁਖ਼ੀ ਹਰੀਸ਼ ਸਿੰਗਲਾ ਦੇ ਨਾਲ ਬਤੌਰ ਗੰਨਮੈਨ ਤਾਇਨਾਤ ਦੱਸੇ ਜਾਂਦੇ ਪਰਮਜੀਤ ਸਿੰਘ ਨਾਂਅ ਦੇ ਇਸ ਮੁਲਾਜ਼ਮ ਨੇ ਆਪਣੇ ਸਰਕਾਰੀ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ।

ਉਸ ਨੇ ਇਸ ਘਟਨਾ ਨੂੰ ਅੰਜਾਮ ਆਪਣੇ ਭਾਰਤ ਨਗਰ, ਨਾਭਾ ਰੋਡ ਸਥਿਤ ਘਰ ਵਿਖ਼ੇ ਦਿੱਤਾ।

ਪਰਮਜੀਤ ਸਿੰਘ ਵੱਲੋਂ ਇਹ ਕਦਮ ਪੁੱਟੇ ਜਾਣ ਦਾ ਕਾਰਨ ਮਾਨਸਿਕ ਪਰੇਸ਼ਾਨੀ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀ। ਉਂਜ ਅਜੇ ਇਸ ਸੰਬੰਧੀ ਕੁਝ ਸਪਸ਼ਟ ਨਹੀਂ ਹੋਇਆ ਹੈ।

ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

YP Headlines