ਸ਼ਿਵਿੰਦਰ ਉੱਪਲ ਪੀ.ਐਸ.ਆਈ.ਡੀ.ਸੀ. ਦੇ ਡਾਇਰੈਕਟਰ ਨਿਯੁਕਤ – ਤਜਿੰਦਰ ਬਿੱਟੂ ਅਤੇ ਹੋਰਨਾਂ ਨੇ ਦਿੱਤੀ ਵਧਾਈ

ਯੈੱਸ ਪੰਜਾਬ
ਜਲੰਧਰ, 29 ਅਗਸਤ, 2019:
ਜਲੰਧਰ ਨਾਲ ਸੰਬੰਧਤ ਕਾਰੋਬਾਰੀ, ਰਾਜਸੀ ਅਤੇ ਸਮਾਜਿਕ ਆਗੂ ਸ੍ਰੀ ਸ਼ਿਵਿੰਦਰ ਉੱਪਲ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਇਸ ਸੰਬੰਧੀ ਇਕ ਰਸਮੀ ਪੱਤਰ ਅੱਜ ਜਾਰੀ ਕੀਤਾ ਗਿਆ।

ਸ੍ਰੀ ਉੱਪਲ ਨੂੰ ਉਹਨਾਂ ਦੇ ਮਿੱਤਰ, ਸੀਨੀਅਰ ਕਾਂਗਰਸ ਆਗੂ ਅਤੇ ‘ਪਨਸਪ’ ਦੇ ਚੇਅਰਮੈਨ ਸ: ਤਜਿੰਦਰ ਸਿੰਘ ਬਿੱਟੂ ਅਤੇ ਹੋਰਨਾਂ ਦੋਸਤਾਂ ਨੇ ਇਸ ਨਿਯੁਕਤੀ ਲਈ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਇਯ ਮੌਕੇ ਸ੍ਰੀ ਰਾਜੀਵ ਮਲਹੋਤਰਾ, ਸ੍ਰੀ ਪ੍ਰਵੀਨ ਗੁਪਤਾ, ਸ੍ਰੀ ਅਸ਼ਵਨੀ ਮਲਹੋਤਰਾ, ਸ੍ਰੀ ਮਹੇਸ਼ ਕਾਲੀਆ, ਸ੍ਰੀ ਬੰਟੀ ਸ਼ਰਮਾ, ਸ: ਅਮਰਜੀਤ ਸਿੰਘ ਟਿੱਸ਼ੂ, ਸ੍ਰੀ ਬਿੱਲੂ ਚੱਢਾ, ਸ੍ਰੀ ਵਿਜੇ ਛਿੱਬੜ, ਸ੍ਰੀ ਲਵਲੀ ਕਾਲੀਆ ਅਤੇ ਸ੍ਰੀ ਵਿਪਨ ਭੰਡਾਰੀ ਆਦਿ ਹਾਜ਼ਰ ਸਨ।

Share News / Article

Yes Punjab - TOP STORIES