ਸ਼ਿਵਿੰਦਰ ਉੱਪਲ ਨੇ ਪੀ.ਐਸ.ਆਈ.ਡੀ.ਸੀ. ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ, ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਕੀਤੀ ਮੁਲਾਕਾਤ

ਯੈੱਸ ਪੰਜਾਬ

ਚੰਡੀਗੜ੍ਹ, 11 ਸਤੰਬਰ 2019 –

ਜਲੰਧਰ ਦੇ ਕਾਂਗਰਸ ਆਗੂ ਅਤੇ ਸਮਾਜਿਕ ਕਾਰਜਕਰਤਾ ਸ੍ਰੀ ਸ਼ਿਵਿੰਦਰ ਉੱਪਲ ਨੇ ਅੱਜ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ।

ਸ੍ਰੀ ਉੱਪਲ ਅੱਜ ‘ਪਨਸਪ’ ਦੇ ਚੇਅਰਮੈਨਅਤੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਸ: ਤਜਿੰਦਰ ਸਿੰਘ ਬਿੱਟੂ ਅਤੇ ਸ੍ਰੀ ਪ੍ਰਵੀਨ ਗੁਪਤਾ ਦੇ ਨਾਲ ਪੰਜਾਬ ਦੇ ਸਨਅਤ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਮਿਲੇ। ਇਸ ਮੌਕੇ ਸ੍ਰੀ ਉੱਪਲ ਨੇ ਆਪਣੀ ਨਿਯੁਕਤੀ ਲਈ ਸ੍ਰੀ ਅਰੋੜਾ ਦਾ ਧੰਨਵਾਦ ਕੀਤਾ।

ਇਸ ਮਗਰੋਂ ਸ੍ਰੀ ਉੱਪਲ ਨੇ ਪੀ.ਐਸ.ਆਈ.ਡੀ.ਸੀ. ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖ਼ੇ ਚੇਅਰਮੈਨ ਸ੍ਰੀ ਕੇ.ਕੇ. ਬਾਵਾ ਅਤੇ ‘ਪਨਸਪ’ ਦੇ ਚੇਅਰਮੈਨ ਸ: ਤਜਿੰਦਰ ਸਿੰਘ ਬਿੱਟੂ ਦੀ ਹਾਜ਼ਰੀ ਵਿਚ ਆਪਣਾ ਅਹੁਦਾ ਸੰਭਾਲਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ: ਮਲਕੀਤ ਸਿਘ ਦਾਖ਼ਾ ਅਤੇ ਹਾਊਸਫ਼ੈਡ ਪੰਜਾਬ ਦੇ ਚੇਅਰਮੈਨ ਸ੍ਰੀ ਸੁਖਵੰਤ ਬਰਾੜ ਸਣੇ ਕਈ ਕਾਂਗਰਸ ਆਗੂ ਹਾਜ਼ਰ ਸਨ।

Share News / Article

Yes Punjab - TOP STORIES