ਸ਼ਿਮਲਾ ’ਚ ਸੜਕ ਹਾਦਸਾ: 3 ਵਿਦਿਆਰਥੀ, ਡਰਾਈਵਰ ਦੀ ਮੌਤ, ਅੱਧੀ ਦਰਜਨ ਜ਼ਖ਼ਮੀ

ਯੈੱਸ ਪੰਜਾਬ
ਸ਼ਿਮਲਾ, 1 ਜੁਲਾਈ 2019:

ਸ਼ਿਮਲਾ ਵਿਚ ਅੱਜ ਸਵੇਰੇ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਸਕੂਲੀ ਵਿਦਿਆਰਥੀਆਂ ਅਤੇ ਬੱਸ ਦੇ ਡਰਾਈਵਰ ਦੀ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਆ ਰਹੀ ਹੈ। ਇਸ ਤੋਂ ਇਲਾਵਾ ਅੱਧਾ ਦਰਜਨ ਵਿਦਿਆਰਥੀ ਜ਼ਖ਼ਮੀ ਦੱਸੇ ਜਾ ਰਹੇ ਹਨ।

ਹਾਦਸੇ ਉਸ ਵੇਲੇ ਵਾਪਰਿਆ ਜਦ ਇਕ ਨਿੱਜੀ ਸਕੂਲ ਦੀ ਬੱਸ ਪਹਾੜੀ ਸੜਕ ਤੋਂ ਹੇਠਾਂ ਜਾ ਪਈ। ਜ਼ਖ਼ਮੀਆਂ ਨੂੰ ਤੁਰੰਤ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ।

ਕਾਨਵੈਂਟ ਆਫ਼ ਜੀਸਸ ਅਤੇ ਮੇਰੀ ਚੈਲਸੀਅ ਦੇ ਵਿਦਆਰਥੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਵਿਚ ਸਫ਼ਰ ਕਰ ਰਹੇ ਸਨ ਜਦ ਲੋਅਰ ਖ਼ਾਲਿਨੀ ਵਿਖੇ ਇਹ ਹਾਦਸਾ ਵਾਪਰ ਗਿਆ।

ਮੌਕੇ ਦੇ ਗਵਾਹਾਂ ਦੇ ਦੱਸਣ ਅਨੁਸਾਰ ਸੜਕ ਕੰਢੇ ਸਟੀਲ ਬੈਰੀਅਰ ਨਾ ਹੋਣ ਕਾਰਨ ਅਤੇ ਸੜਕ ਬਹੁਤ ਹੀ ਭੀੜੀ ਹੋਣ ਕਾਰਨ ਇਹ ਹਾਦਸਾ ਵਾਪਰਿਆ।

ਸਥਾਨਕ ਵਿਧਾਇਕ ਅਤੇ ਸਿੱਖ਼ਿਆ ਮੰਤਰੀ ਸ੍ਰੀ ਸੁਰੇਸ਼ ਭਾਰਦਵਾਜ ਜੋ ਸੂਚਨਾ ਮਿਲਣ ’ਤੇ ਘਟਨਾ ਵਾਲੀ ਥਾਂ ’ਤੇ ਪੁੱਜੇ ਨੂੰ ਲੋਕਾਂਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਦੋਸ਼ ਸੀ ਕਿ ਸਰਕਾਰ ਯਾਤਰੀਆਂ ਦੀ ਸੁਰੱਖ਼ਿਆ ਬਾਰੇ ਬੜੀ ਹੀ ਲਾਪਰਵਾਹੀ ਵਾਲਾ ਰਵੱਈਆ ਵਿਖ਼ਾ ਰਹੀ ਹੈ।

ਯਾਦ ਰਹੇ ਕਿ ਅੱਜ ਲਗਪਗ 15 ਦਿਨ ਪਹਿਲਾਂ ਹੀ ਇਕ ਤਕਨੀਕੀ ਤੌਰ ’ਤੇ ਅਣਫਿੱਟ ਅਤੇ ਉਵਰਲੋਡਿਡ ਬੱਸ ਦੇ ਕੁੱਲੂ ਵਿਚ ਮੁੱਖ ਮੰਤਰੀ ਦੇ ਹਲਕੇ ਵਿਚ ਵਾਪਰੇ ਹਾਦਸੇ ਦੌਰਾਨ 44 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 35 ਹੋਰ ਜ਼ਖ਼ਮੀ ਹੋ ਗਏ ਸਨ।

Share News / Article

Yes Punjab - TOP STORIES