ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਉੱਤੇ ਪਹਿਰਾ ਦੇਣ ਦੀ ਸਖ਼ਤ ਜਰੂਰਤ: ਬੱਬੀ ਬਾਦਲ

ਅੰਮ੍ਰਿਤਸਰ, 28 ਸਤੰਬਰ, 2019 –

ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮੋਹਾਲੀ ਵਿੱਖੇ ਯੂਥ ਅਕਾਲੀ ਦਲ ਟਕਸਾਲੀ ਦੇ ਵਰਕਰਾਂ ਵੱਲੋਂ ਬੜੀ ਸ਼ਰਦਾ ਅਤੇ ਭਾਵਨਾਂ ਨਾਲ ਮਨਾਇਆ ਗਿਆ ਹੈ।

ਇਸ ਪ੍ਰੋਗਰਾਮ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਕੌਮੀ ਪ੍ਰਧਾਨ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਵਿੱਚੋਂ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਇਮਾਨਦਾਰੀ ਨਾਲ ਲੜਾਈ ਲੜਨ ਦੀ ਸੌਂਹ ਚੁੱਕੀ ਅਤੇ ਉਨ੍ਹਾਂ ਨੇ ਸ. ਭਗਤ ਸਿੰਘ ਜੀ ਦੀ ਤਸਵੀਰ ਉੱਤੇ ਸ਼ਰਦਾ ਦੇ ਫੁੱਲ ਅਰਪਣ ਕੀਤੇ।

ਇਸ ਦੌਰਾਨ ਸ਼ਹੀਦ – ਏ -ਆਜਮ ਭਗਤ ਸਿੰਘ ਜੀ ਦੇ ਜੀਵਨ ਉੱਤੇ ਨੌਜਵਾਨਾਂ ਨੇ ਵੱਖੋਂ ਵਖਰੇ ਤਰੀਕੇ ਨਾਲ ਚਾਨਣਾ ਪਾਇਆ ਗਿਆ ਉਥੇ ਹੀ ਮੁੱਖ ਮਹਿਮਾਨ ਬੱਬੀ ਬਾਦਲ ਨੇ ਮੌਜੂਦਾ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ. ਭਗਤ ਸਿੰਘ ਜੀ ਸੋਚ ਉੱਤੇ ਅਜੋਕੇ ਸਮੇਂ ਵਿੱਚ ਸਖ਼ਤ ਪਹਿਰਾ ਦੇਣ ਦੀ ਜਰੂਰਤ ਹੈ

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੇ ਨੌਜਵਾਨ ਕਾਫੀ ਜਾਗਰੁਕ ਹਨ ਪਰ ਉਹ ਆਪਣੀ ਤਾਕਤ ਤੇ ਬੁੱਧੀ ਦਾ ਸਹੀ ਇਸਤੇਮਾਲ ਕਰਕੇ ਸਰਦਾਰ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵੱਲ ਲਗਾਏ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਹਰ ਨੌਜਵਾਨ ਦੇ ਅੰਦਰ ਸ. ਭਗਤ ਸਿੰਘ ਜੀ ਵਿਖਾਈ ਦੇਣਗੇ । ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਨੂੰ ਤਿਆਗ ਕਰਕੇ ਦੇਸ਼ ਦੀ ਆਜਾਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ. ਭਗਤ ਸਿੰਘ ਜੀ ਵਰਗੇ ਹੀਰੋ ਨੂੰ ਆਪਣੇ ਦਿਲਾਂ ਅਤੇ ਦਿਮਾਗ ਵਿੱਚ ਜਿੰਦਾ ਰੱਖਣ ਲਈ ਪ੍ਰੇਰਿਤ ਕੀਤਾ।

ਬੱਬੀ ਬਾਦਲ ਨੇ ਕਿਹਾ ਕਿ ਜਲਦੀ ਹੀ ਯੂਥ ਅਕਾਲੀ ਦਲ ਟਕਸਾਲੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਨੌਜਵਾਨਾਂ ਦਾ ਕੈਂਪ ਲਗਾਇਆ ਜਾਵੇਗਾ ।

ਇਸ ਮੌਕੇ ਯੂਥ ਅਕਾਲੀ ਦਲ ਟਕਸਾਲੀ ਦੇ ਆਗੂ ਸ. ਗੁਰਮੇਲ ਸਿੰਘ, ਮਨਜੀਤ ਸਿੰਘ, ਬੀਰਦਵਿੰਦਰ ਸਿੰਘ, ਕਰਮਜੀਤ ਸਿੰਘ, ਰਣਜੀਤ ਸਿੰਘ ਬਰਾੜ, ਕਨਵਰਪ੍ਰੀਤ ਸਿੰਘ ਹਨੀ ਗਿੱਲ, ਜਗਦੀਪ ਸਿੰਘ, ਜਗਤਾਰ ਸਿੰਘ ਘੜੂੰਆਂ, ਕਵਲਜੀਤ ਸਿੰਘ ਪੱਤੋਂ, ਰਣਧੀਰ ਸਿੰਘ ਪ੍ਰੇਮਗੜ੍ਹ, ਜਸਵੰਤ ਸਿੰਘ ਠਸਕਾ, ਗੁਰਸ਼ੇਰ ਸਿੰਘ, ਤਰਸੇਮ ਸਿੰਘ, ਮਾਲਵਿੰਦਰ ਸਿੰਘ, ਸੁਮਿਤ ਮਨੌਲੀ, ਗੋਲਡੀ ਸ਼ਾਮਪੁਰ, ਜਤਿੰਦਰ ਸਿੰਘ ਆਦਿ ਪਾਰਟੀ ਵਰਕਰ ਹਾਜ਼ਰ ਸਨ।

Yes Punjab - Top Stories