ਯੈੱਸ ਪੰਜਾਬ
ਝੱਜਰ, ਹਰਿਆਣਾ, 23 ਮਾਰਚ, 2021:
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖ਼ਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹਰਿਆਣਾ ਦੇ ਝੱਜਰ ਵਿਖ਼ੇ ਵੱਖ ਵੱਖ ਤਿਰੰਗਾ ਯਾਤਰਾ ਕੱਢਣ ਵਾਲੇ ਦੋ ਗੁੱਟ ਆਪਸ ਵਿੱਚ ਭਿੜ ਗਏ ਜਿਸ ਦੇ ਨਤੀਜੇ ਵਜੋਂ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਦੂਜੀ ਧਿਰ ਦੇ ਇਥ ਵਿਅਕਤੀ ਦੇ ਜਾ ਲੱਗੀ।
ਪਤਾ ਲੱਗਾ ਹੈ ਕਿ ਵੱਖ ਵੱਖ ਗੁੱਟ ਵੱਲੋਂ ਵੱਖ ਵੱਖ ਤਿਰੰਗਾ ਯਾਤਰਾ ਕੱਢੀ ਜਾ ਰਹੀ ਸੀ ਜਿਸ ਦੌਰਾਨ ਗੱਡੀਆਂ ਆਪਸ ਵਿੱਚ ਟਕਰਾਉਣ ’ਤੇ ਇਕ ਗੱਡੀ ਦੀ ਲਾਈਟ ਟੁੱਟ ਜਾਣ ’ਤੇ ਝਗੜਾ ਵਧ ਗਿਆ ਜਿਸ ਦੀ ਤਲਖ਼ੀ ਦੇ ਚੱਲਦਿਆਂ ਗੋਲੀ ਚਲਾਈ ਗਈ ਜੋ ਮੋਹਿਤ ਵਾਸੀ ਪਿੰਡ ਮਾਜਰਾ ਦੇ ਜਾ ਲੱਗੀ ਜਿਸਨੂੰ ਪਹਿਲਾਂ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਵੇਖ਼ਦਿਆਂ ਹੋਇਆਂ ਪੀ.ਜੀ.ਆਈ. ਰੋਹਤਕ ਨੂੰ ਰੈਫ਼ਰ ਕਰ ਦਿੱਤਾ ਗਿਆ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
- Advertisement -