ਸ਼ਰਾਬ ਮਾਫ਼ੀਆ ਨਾਲ ਸੰਬੰਧਤ ਕਾਂਗਰਸ ਆਗੂਆਂ ਨੂੰ ਬਚਾਅ ਰਹੀ ਸਰਕਾਰ: ਵਿਜੇ ਸਾਂਪਲਾ

ਚੰਡੀਗੜ੍ਹ, 24 ਅਗਸਤ, 2020:

ਪੰਜਾਬ ਪੁਲੀਸ ਅਤ ਆਬਕਾਰੀ ਵਿਭਾਗ ਬਹੁ-ਕਰੋੜੀ ਸ਼ਰਾਬ ਘੁਟਾਲੇ ਵਿਚ ਸ਼ਾਮਲ ਸ਼ਰਾਬ ਮਾਫੀਆ ਅਤੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਬਚਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ। ਇਹ ਕਹਿਣਾ ਹੈ ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੈ ਸਾਂਪਲਾ ਦਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣ ਕੇ ਕੀ ਕਾਰਨ ਹਨ ਕਿ ਈਡੀ ਐਨਫੋਰਸਮੈਂਟ ਡਾਇਰੈਕਟਰ ਦੇ ਵਾਰ-ਵਾਰ ਮੰਗਣ ‘ਤੇ ਵੀ ਪਟਿਆਲਾ, ਮੋਹਾਲੀ ਅਤੇ ਲੁਧਿਆਣਾ ਵਿਚ ਸ਼ਰਾਬ ਮਾਫੀਆ ਦੇ ਖਿਲਾਫ ਦਰਜ਼ 13 ਤੋਂ ਜਿਆਦਾ ਐਫਆਈਆਰ ਦੀ ਕਾਪੀ, ਸਾਰੀਆਂ ਨਾਮਜਦ ਦੋਸ਼ੀਆਂ ਦੀ ਹਿਸਟਰੀਸ਼ੀਟ, ਬੈਂਕ ਡਿਟੇਲ, ਰੈਵੇਨਿਊ, ਕਾਲ ਡਿਟੇਲ ਅਤੇ ਪੁਲਸ ਦੀ ਹੁਣ ਤੱਕ ਦੀ ਜਾਂਚ ਦਾ ਲਿਖਤੀ ਬਿਓਰਾ ਈਡੀ ਨੂੰ ਨਹੀਂ ਦਿੱਤਾ ਜਾ ਰਿਹਾ।

ਮਨੀ ਲਾਂਡਰਿੰਗ ਦਾ ਸ਼ੱਕ ਹੁੰਦੇ ਹੀ ਈਡੀ ਖੁੱਦ-ਬ-ਖੁਦ ਇਨਵੈਸਟੀਗੇਸ਼ਨ ਸ਼ੁਰੂ ਕਰ ਸਕਦਾ ਹੈ, ਸ਼ਰਾਬ ਘੁਟਾਲਾ ਬਹੁ ਕਰੋੜੀ ਹੋਣ ਦੇ ਕਾਰਨ ਈਡੀ ਨੇ ਇਹ ਕੀਤਾ ਵੀ ਅਤੇ ਉਸਦਾ ਪਹਿਲਾ ਕਦਮ ਸੀ ਚਿੱਠੀ ਲਿਖ ਕੇ ਜਾਣਕਾਰੀ ਲੈਣਾ। ਐਸਐਸਪੀ ਪਟਿਆਲਾ ਨੂੰ 6 ਅਤੇ 12 ਜੂਨ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ, ਐਸਐਸਪੀ ਮੋਹਾਲੀ ਨੂੰ 17 ਜੂਨ ਨੂੰ ਲਿਖਿਆ, ਐਸਐਸਪੀ ਲੁਧਿਆਣਾ (ਦਿਹਾਤੀ) ਨੂੰ 18 ਜੂਨ ਨੂੰ ਲਿਖਿਆ, ਪਰ ਹਾਲੇ ਤੱਕ ਇਨ੍ਹਾਂ ਵੱਲੋਂ ਈਡੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਜਦੋਂ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਈਡੀ ਦੇ ਅਧਿਕਾਰੀ 16 ਜੂਨ ਨੂੰ ਖੁੱਦ ਐਸਐਸਪੀ ਪਟਿਆਲਾ ਨੂੰ ਮਿਲੇ ਅਤੇ ਜਾਣਕਾਰੀ ਲਿਖਤੀ ਵਿਚ ਦੇਣ ਨੂੰ ਕਿਹਾ ‘ਤੇ ਕੋਈ ਅਸਰ ਨਹੀਂ ਹੋਇਆ। ਈਡੀ ਨੇ ਡੀਜੀਪੀ ਪੰਜਾਬ ਪੁਲਸ ਨੂੰ ਅਤੇ ਪੰਜਾਬ ਸਰਕਾਰ ਦੇ ਸਕੱਤਰ ਐਕਸਾਈਜ ਐਂਡ ਟੈਕਸਸੇਸ਼ਨ ਦੋਵਾਂ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ‘ਤੇ ਕੋਈ ਨਹੀਂ ਦਿੱਤੀ ਗਈ।

ਇਸ ਨਾਲ ਸਪੱਸ਼ਟ ਹੈ ਕਿ ਕਾਂਗਰਸੀ ਆਗੂਆਂ, ਵਿਧਾਇਕਾਂ, ਮੰਤਰੀਆਂ ਅਤੇ ਅਫਸਰਾਂ ਦੇ ਸ਼ਾਮਲ ਹੋਣ ਦੇ ਜੋ ਦੋਸ਼ ਲੱਗ ਰਹੇ ਹਨ ਉਹ ਸੱਚ ਹਨ, ਇਸ ਲਈ ਥੱਲੇ ਤੋਂ ਉਤੇ ਤੱਕ ਸਰਕਾਰੀ ਅਧਿਕਾਰੀ ਈਡੀ ਨੂੰ ਜਾਣਕਾਰੀ ਨਹੀਂ ਦੇ ਰਹੇ।

ਸਾਂਪਲਾ ਨੇ ਅੰਤ ਵਿਚ ਕਿਹਾ ਕਿ ਜਹਿਰੀਲੀ ਸ਼ਰਾਬ ਦੇ ਕਾਰਨ ਜਿੱਥੇ 120 ਤੋਂ ਜਿਆਦਾ ਲੋਕਾਂ ਦੀ ਜਾਨ ਚਲੀ ਗਈ, ਉਥੇ ਹੀ ਨਕਲੀ ਸ਼ਰਾਬ ਦੇ ਕਾਰਨ ਸਰਕਾਰ ਦੇ ਖਜਾਨੇ ਨੂੰ ਕਰੋੜਾਂ ਰੁੱਪਏ ਦਾ ਚੂਨਾ ਲੱਗਿਆ ਹੈ ਅਤੇ ਇਹ ਸਬ ਸ਼ਰਾਬ ਮਾਫੀਆ, ਪੁਲੀਸ, ਨੌਕਰਸ਼ਾਹ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਕਾਂਗਰਸੀ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਦੇ ਕਾਰਨ ਹੋ ਰਿਹਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੁਰੰਤ ਆਦੇਸ਼ ਦੀ ਸਾਰੀ ਜਾਣਕਾਰੀ ਈਡੀ ਨੂੰ ਭੇਜਣ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


Yes Punjab - Top Stories