33.1 C
Delhi
Monday, April 15, 2024
spot_img
spot_img

ਸ਼ਰਾਬ ਕਾਂਡ ਪੀੜਤਾਂ ਦੀ ਮਦਦ ਹਿੱਸੇਦਾਰ ਸਿਆਸਤਦਾਨਾਂ, ਅਫ਼ਸਰਾਂ ਦੀਆਂ ਜਾਇਦਾਦਾਂ ਤੇ ਪੈਨਸ਼ਨਾਂ ਵਿਚੋਂ ਕੀਤੀ ਜਾਵੇ: ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 3 ਅਗਸਤ, 2020 –
ਸਿੱਖ ਸੰਸਥਾਵਾਂ ਅਤੇ ਵਿਚਾਰਵਾਨਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਪੰਜਾਬ ਸੂਬੇ ਅੰਦਰ ਜ਼ਹਿਰੀਲੀ ਸ਼ਰਾਬ ਕਾਰਨ ਸੈਂਕੜੇ ਹੋਈਆਂ ਮੌਤਾਂ ਤੇ ਕਈਆਂ ਦੇ ਅਪਾਹਜ ਹੋਣ ਦੇ ਹਾਲਾਤਾਂ ਸਬੰਧੀ ਚਿੰਤਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਗੁਰੂ ਸਾਹਿਬਾਨ ਅਤੇ ਸਤਪੁਰਸ਼ਾਂ ਨੇ ਸ਼ਰਾਬ ਅਤੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਕਰਨ ਤੋਂ ਸਖ਼ਤੀ ਨਾਲ ਵਰਜਿਤ ਕੀਤਾ ਹੋਇਆ ਹੈ।

ਪਰ ਦੁੱਖ ਦੀ ਗੱਲ ਹੈ ਕਿ ਮਨੁੱਖ ਗੁਰੂਆਂ, ਸੰਤਾਂ ਤੇ ਭਗਤਾਂ ਦੀਆਂ ਚਿਤਾਵਨੀਆਂ ਨੂੰ ਪਿੱਠ ਦੇ ਕੇ ਮਨਮੁੱਖ ਬਣ ਨਸ਼ਿਆਂ ਨੂੰ ਦੁੱਖਾਂ ਦੇ ਦਾਰੂ ਵਜੋਂ ਵਰਤਦਾ ਹੈ। ਸਰਕਾਰਾਂ ਆਮਦਨ ਦੇ ਸ੍ਰੋਤ ਵਜੋਂ ਨਸ਼ਿਆਂ ਦਾ ਸਹਾਰਾ ਲੈਂਦੀਆਂ ਹਨ। ਨਸ਼ੇ ਦਾ ਜ਼ਹਿਰ ਰਗਾਂ ਵਿਚ ਸਮਾਅ ਚੁੱਕਾ ਹੋਇਆ ਹੈ। ਪੂਰਨ ਸ਼ਰਾਬਬੰਦੀ ਵਾਲੇ ਜ਼ਿਲ੍ਹੇ ਗੁਜ਼ਰਾਤ ਵਿਚ ਸਿਆਸੀ ਆਗੂ ਤੇ ਅਫ਼ਸਰਸ਼ਾਹੀ ਸ਼ਰਾਬ ਦੇ ਤਸਕਰਾਂ ਰਾਹੀ ਅੰਦਾਜ਼ਨ 30 ਹਜ਼ਾਰ ਕਰੋੜ ਸਾਲਾਨਾ ਕਮਾਉਂਦੇ ਹਨ।

ਇਸੇ ਤਰ੍ਹਾਂ ਅੰਦਾਜ਼ਨ ਬਿਹਾਰ ਵਿਚ 10 ਹਜ਼ਾਰ ਕਰੋੜ ਸਾਲਾਨਾ ਅਖੌਤੀ ਦੇਸ਼ ਸੇਵਕਾਂ ਦੀਆਂ ਜੇਬਾਂ ਵਿਚ ਜਾਂਦੇ ਹਨ। ਸੌੜੀਆਂ ਨੀਤਾਂ ਕਾਰਨ ਗੁਜਰਾਤ ਕਾਂਡ 2009, ਬੰਗਾਲ ਕਾਂਡ 2011, ਮੁੰਬਈ ਕਾਂਡ 2015, ਯੂ.ਪੀ. ਕਾਂਡ 2019 ਅਤੇ ਆਸਾਮ ਕਾਂਡ 2019 ਵਿਚ ਸੈਂਕੜੇ ਗ਼ਰੀਬ ਲੋਕ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਸਨ।

ਪੰਜਾਬ ਵਿਚ ਵਾਪਰੇ ਤਾਜ਼ਾ ਹਾਦਸੇ ਦੇ ਤਾਰ ਸ਼ੰਭੂ ਬਾਰਡਰ, ਬਨੂੜ ਅਤੇ ਰਾਜਪੁਰਾ ਦੇ ਨਾਮੀ ਢਾਬਿਆਂ ਤੱਕ ਜੁੜ ਰਹੇ ਹਨ। ਸਿੱਧ ਹੁੰਦਾ ਹੈ ਕਿ ਕੱਚਾ ਮਾਲ ਤੇ ਤਿਆਰ ਸ਼ਰਾਬ ਦਾ ਮਾਲ ਵੱਖ-ਵੱਖ ਹਿੱਸਿਆਂ ਵਿਚ ਪੁੱਜਦਾ ਹੈ ਅਤੇ ਇਹ ਵੱਡਾ ਜਾਲ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੀ ਪੁਸ਼ਤਪਨਾਹੀ ਨਾਲ ਵਿਛਿਆ ਹੋਇਆ ਹੈ।

ਇਸ ਪਿੱਛੇ ਨੋਟ ਤੇ ਵੋਟ ਦਾ ਵੱਡਾ ਪੱਤਾ ਖੇਡਿਆ ਜਾ ਰਿਹਾ ਹੈ। ਇਹ ਦੇਸ਼ ਲਈ ਸ਼ਰਮਨਾਕ ਵਰਤਾਰਾ ਹੈ ਕਿ ਕਿਰਤੀ ਗਰੀਬ ਮਜ਼ਦੂਰ ਦੁੱਧ, ਘਿਉ, ਫਲ ਅਤੇ ਅਨਾਜ ਤੋਂ ਬਰਾਬਰ ਸ਼ਕਤੀ ਲੈਣ ਤੋਂ ਵਾਂਝਾ ਹੈ ਤੇ ਨਸ਼ਿਆਂ ਦੇ ਆਸਰੇ ਢਿੱਡ ਨੂੰ ਝੋਕਾ ਦੇਂਦਾ ਹੈ।

ਪੰਥਕ ਤਾਲਮੇਲ ਸੰਗਠਨ ਨੇ ਮੰਗ ਕੀਤੀ ਕਿ ਸਰਕਾਰਾਂ ਗਰੀਬਾਂ ਤੇ ਮਜ਼ਦੂਰਾਂ ਦੇ ਰੋਟੀ-ਰੋਜ਼ੀ ਦੇ ਸਾਧਨਾਂ ਨੂੰ ਯਕੀਨੀ ਬਣਾਉਣ। ਇਹਨਾਂ ਦੀ ਗੁਰਬਤ ਵਿਚੋਂ ਸਿਆਸੀ ਤੇ ਸਵਾਰਥੀ ਲੁੱਟ ਕਰਨ ਵਾਲੇ ਗਰੋਹਾਂ ਨੂੰ ਨੱਥ ਪਾਈ ਜਾਵੇ। ਸਰੀਰਕ ਤੇ ਮਾਨਸਿਕ ਪੱਧਰ’ਤੇ ਤਕੜੇ ਹੋ ਕੇ ਜੀਣ ਦੀ ਸਿੱਖਿਆ ਦਿੱਤੀ ਜਾਵੇ।

ਜ਼ਹਿਰੀਲੀ ਸ਼ਰਾਬ ਤੋਂ ਪੀੜ੍ਹਤ ਪਰਿਵਾਰਾਂ ਦੀ ਮੱਦਦ ਸਰਕਾਰੀ ਖ਼ਜ਼ਾਨੇ ਵਿਚੋਂ ਕਰਨ ਦੀ ਥਾਂ ਇਸ ਤਬਾਹਕੁਨ ਰੁਝਾਨ ਵਿਚ ਦਹਾਕਿਆਂ ਤੋਂ ਹਿੱਸੇਦਾਰ ਸਿਆਸਤਦਾਨਾਂ, ਅਫ਼ਸਰਾਂ ਅਤੇ ਜ਼ਿੰਮੇਵਾਰ ਮੁਲਾਜ਼ਮਾਂ ਦੀਆਂ ਜਾਇਦਾਦਾਂ ਪੈਨਸ਼ਨਾਂ ਚੋਂ ਕੀਤੀ ਜਾਵੇ।

 


ਪੰਜਾਬੀ ਖ਼ਬਰਾਂ ਲਈ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ – ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION