ਸ਼ਰਾਬ ਕਾਂਡ ਦੀ ਜਾਂਚ ਸੀ.ਬੀ.ਆਈ. ਤੋਂ ਕਰਾਈ ਜਾਵੇ – ਅਕਾਲੀ ਦਲ ਟਕਸਾਲੀ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ

ਚੰਡੀਗੜ੍ਹ, 7 ਅਗਸਤ, 2020 –

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਪਾਰਟੀ ਦੇ ਵਫਦ ਜਿਸ ਵਿੱਚ ਪਾਰਟੀ ਦੀ ਕੌਰ ਕਮੇਟੀ ਮੈਬਰਾ, ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਸਾਬਕਾ ਮੈਬਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਸ੍ ਸਾਹਿਬ ਸਿੰਘ ਬਡਾਲੀ,ਜਗਤਾਰ ਸਿੰਘ ਘੜੂੰਆਂ ਮੈਬਰ ਕੋਰ ਕਮੇਟੀ ਸ਼੍ਰੋਮਣੀ ਯੂਥ ਅਕਾਲੀ ਦਲ ਸਾਮਲ ਸਨ ਨੇ ਪੰਜਾਬ ਦੇ ਗਵਰਨਰ ਸ੍ਰੀ ਵੀ ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਉਹਨਾ ਨੂੰ ਪੰਜਾਬ ਦੀ ਨਿਘਰਦੀ ਜਾ ਰਹੀ ਹਾਲਤ ਤੋ ਜਾਣੂ ਕਰਾਇਆ ਤੇ ਮੰਗ ਕੀਤੀ ਕਿ ਪੰਜਾਬ ਅੰਦਰ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆ ਮੋਤਾ ਦਾ ਸੱਚ ਜਾਣਨ ਲਈ ਤੇ ਦੋਸ਼ੀਆ ਨੂੰ ਸਖਤ ਸਜਾਵਾਂ ਦੇਣ ਲਈ ਇਸ ਭਿਆਨਕ ਘਟਨਾਕ੍ਰਮ ਦੀ ਜਾਚ ਸੀਬੀਆਈ ਨੂੰ ਸੌਂਪੀ ਜਾਵੇ ਇਸ ਤੋ ਇਲਾਵਾ ਪੰਜਾਬ ਦੀ ਬੇਰੁਜ਼ਗਾਰ ਨੌਜਵਾਨ ਪੀੜੀ ਨੂੰ ਰੋਜ਼ਗਾਰ ਦੇਣ ਲਈ ਕੋਈ ਮਾਸਟਰ ਪਲਾਨ ਬਣਾਉਣ ਲਈ ਪੰਜਾਬ ਸਰਕਾਰ ਨੂੰ ਸਖਤ ਹਦਾਇਤ ਦਿੱਤੀ ਜਾਵੇ ।

ਇਸ ਮੌਕੇ ਵਫਦ ਵੱਲੋ ਰਾਜਪਾਲ ਨੂੰ ਸੌਪੇ ਗਏ ਮੰਗ ਪੱਤਰ ਦੀ ਜਾਣਕਾਰੀ ਪ੍ਰੈੱਸ ਨੂੰ ਜਾਰੀ ਕਰਦਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਟਕਸਾਲੀ ਪਿਛਲੇ ਦਿਨੀਂ ਪੰਜਾਬ ਦੇ ਮਾਝੇ ਵਿੱਚ ਸਰਾਬ ਮਾਫੀਏ ਕਾਰਨ ਗਈਆਂ ਇਨਸਾਨੀ ਜਾਨਾਂ ਦੀ ਜਾਚ ਸੀ. ਬੀ. ਆਈ.ਕੋਲੋ ਕਰਵਾਉਣ ਦੀ ਮੰਗ ਕਰਦਾ ਹੈ।

ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਸਰਾਬ ਮਾਫੀਏ ਵਿੱਚ ਸਿਆਸੀ ਅਤੇ ਖਾਕੀ ਨਾਲ ਸੰਬਧਿਤ ਲੋਕਾਂ ਦਾ ਹੱਥ ਹੋਣ ਦਾ ਖਦਸ਼ਾ ਹੈ ਜਿਸ ਕਰਕੇ ਸਾਨੂੰ ਪੰਜਾਬ ਸਰਕਾਰ ਦੀ ਜਾਂਚ ਤੇ ਭਰੋਸਾ ਨਹੀਂ ਹੈ।

ਸ੍ਰੋਮਣੀ ਅਕਾਲੀ ਦਲ ਟਕਸਾਲੀ ਪੰਜਾਬ ਸਰਕਾਰ ਵੱਲੋਂ ਐਲਾਨੇ ਪੰਜ ਲੱਖ ਦੇ ਮੁਆਵਜੇ ਨੂੰ ਮੁੱਢੋਂ ਰੱਦ ਕਰਦਾ ਹੈ ਗਵਰਨਰ ਪੰਜਾਬ ਨੂੰ ਬੇਨਤੀ ਕਰਦਾ ਹੈ ਕਿ ਇਸ ਸਰਾਬ ਮਾਫੀਏ ਵਿੱਚ ਸਾਮਿਲ ਵਿਆਕਤੀਆਂ ਦੀਆ ਜਾਇਦਾਦਾਂ ਨੂੰ ਵੇਚ ਕਿ ਹਰੇਕ ਪੀੜਤ ਪਰਿਵਾਰ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ।

ਮਾਝੇ ਦੀ ਇਹ ਘਟਨਾ ਹਾਦਸਾ ਨਹੀਂ ਬਲਕਿ ਇਸ ਵਿੱਚ ਸਾਮਿਲ ਸਰਾਬ ਮਾਫੀਏ ਦੇ ਲੋਭ ਲਾਲਚ ਅਤੇ ਸਥਾਨਕ ਪੁਲੀਸ ਅਤੇ ਸਿਆਸੀ ਨਾਪਾਕ ਗੱਠਜੋੜ ਦਾ ਨਤੀਜਾ ਹੈ । ਕਰੋਨਾ ਮਹਾਮਾਰੀ ਵਿੱਚ ਕਰਫਿਊ ਅਤੇ ਲੋਕਡਾਊਨ ਦੋਰਾਨ ਮਾਫੀਏ ਨੇ ਸਰਾਬ ਤਸਕਰੀ ਕਰਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਾਈ ਅਤੇ ਵੱਡੇ ਪੱਧਰ ਤੇ ਗੈਰ-ਕਾਨੂੰਨੀ ਫੈਕਟਰੀਆਂ ਸਿਆਸੀ ਸਹਿ ਹੇਠਾਂ ਚਲਦੀਆ ਰਹੀਆ ਅਤੇ ਮੁੱਖ ਮੰਤਰੀ ਗੈਰ-ਕਾਨੂੰਨੀ ਸਰਾਬ ਫੈਕਟਰੀਆਂ ਦੇ ਕਾਰੋਬਾਰ ਨੂੰ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੇ ਹਨ। ਸਰਾਬ ਮਾਫੀਏ ਬਦੋਲਤ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਲੋਕਾਂ ਦੀ ਜਾਂਚ ਈ. ਡੀ. ਕੋਲੋ ਕਰਵਾਉਣ ਦੀ ਮੰਗ ਕਰਦੇ ਹਾਂ।

ਸ੍ਰੋਮਣੀ ਅਕਾਲੀ ਦਲ ਟਕਸਾਲੀ ਮੰਗ ਕਰਦਾ ਹੈ ਕਿ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਨਸ਼ਾ ਮਾਫੀਏ ਦੇ ਪਸਾਰ ਲਈ ਮੁੱਖ ਮੰਤਰੀ ਜਿੰਮੇਵਾਰ ਹਨ ਇਸ ਲਈ ਨੈਤਿਕਤਾ ਦੇ ਆਧਾਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਾ ਆਪਣੀ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਦਿਆ ਬੇਵੱਸੀ ਦੇ ਆਲਮ ਵਿੱਚੋ ਬਾਹਰ ਆਕੇ ਪੰਜਾਬ ਵਾਸੀਆ ਨਾਲ ਕੀਤੇ ਵਾਅਦਿਆ ਨੂੰ ਲਾਗੂ ਕਰਨਾ ਚਾਹੀਦਾ ਹੈ l

ਕੇਦਰ ਵੱਲੋ ਬਣਾਏ ਗਏ ਕਾਲੇ ਕਨੂੰਨ ਯੂ ਏ ਪੀ ਏ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆ ਰਾਜਪਾਲ ਨੂੰ ਦੱਸਿਆ ਗਿਆ ਕਿ ਪੰਜਾਬ ਅੰਦਰ ਇਸ ਕਨੂੰਨ ਤਹਿਤ ਡੇਢ ਦਰਜਨ ਤੋ ਵੱਧ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾ ਵਿੱਚੋ ਬਹੁਤਿਆ ਨੂੰ ਸੱਕ ਦੇ ਅਧਾਰ ਤੇ ਇਹ ਦੋਸ਼ ਲਗਾਕੇ ਕਿ ਉਹਨਾ ਸੋਸਲਮੀਡੀਆਂ ਤੇ ਕੁਝ ਕੁਮੈਂਟਸ ਕੀਤੇ ਹਨ । ਇਸ ਤਰਾ ਸ਼ੱਕ ਤਹਿਤ ਗ੍ਰਿਫਤਾਰ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਰਿਹਾ ਹੈ ਉਹਨਾ ਪ੍ਰਤੀ ਨਰਮ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ ।

ਸ੍ਰੋਮਣੀ ਅਕਾਲੀ ਦਲ ਟਕਸਾਲੀ ਕੇਂਦਰ ਵੱਲੋਂ ਜਾਰੀ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸਾ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ । ਇਸ ਸਬੰਧੀ ਪੰਜਾਬ ਦੇ ਗਵਰਨਰ ਨੂੰ ਪੰਜਾਬ ਦੇ ਕਿਸਾਨਾ ਅਤੇ ਜਵਾਨਾ ਦੀ ਅਸਲ ਤਸਵੀਰ ਕੇਦਰ ਸਰਕਾਰ ਪਾਸ ਰੱਖਣ ਲਈ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕਰਨੀ ਚਾਹੀਦੀ ਹੈ ।

ਇਸ ਮੌਕੇ ਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਥੇਬੰਦਕ ਸਕੱਤਰ ਸ੍ ਮੇਜਰ ਸਿੰਘ ਸੰਗਤਪੁਰਾ, ਸ੍ ਹਰਦਿੱਤ ਸਿੰਘ ਪਵਾਰ, ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੇ ਮੈਬਰ ਜਗਤਾਰ ਸਿੰਘ ਘੜੂੰਆ , ਰਣਜੀਤ ਸਿੰਘ ਬਰਾੜ , ਸ੍ ਰਣਧੀਰ ਸਿੰਘ ਕਾਦੀਮਾਜਰਾ ਸਰਕਲ ਪ੍ਰਧਾਨ ਮਾਜਰੀ ਅਤੇ ਸ੍ਰੀ ਰਮੇਸ਼ ਮੈਗੀ ਵੀ ਹਾਜਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories