30.1 C
Delhi
Sunday, April 21, 2024
spot_img
spot_img

ਵੈਸਟਰਨ ਸਿਡਨੀ ਯੂਨੀਵਰਸਿਟੀ ਆਸਟਰੇਲੀਆ ਦੇ ਵਫ਼ਦ ਵੱਲੋਂ ਚਿਤਕਾਰਾ ਯੂਨੀਵਰਸਿਟੀ ਦਾ ਦੌਰਾ

ਯੈੱਸ ਪੰਜਾਬ

ਬਨੂਡ਼/ਰਾਜਪੁਰਾ/ਚੰਡੀਗਡ਼੍ਹ, 28 ਜਨਵਰੀ, 2023 – ਵੈਸਟਰਨ ਸਿਡਨੀ ਯੂਨੀਵਰਸਿਟੀ (ਡਬਲਿਊਐੱਸਯੂ) ਆਸਟਰੇਲੀਆ ਦੇ ਕਾਨੂੰਨ ਦੀ ਪਡ਼ਾਈ ਕਰ ਰਹੇ 20 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਚਿਤਕਾਰਾ ਯੂਨੀਵਰਸਿਟੀ ਦਾ ਦੌਰਾ ਕੀਤਾ। ਦੋਹਾਂ ਯੂਨੀਵਰਸਿਟੀਆਂ ਦਰਮਿਆਨ 2017 ਤੋਂ ਵਿੱਦਿਅਕ ਸਮਝੌਤਾ ਚੱਲ ਰਿਹਾ ਹੈ, ਜਿਸ ਤਹਿਤ ਦੋਹਾਂ ਯੂਨੀਵਰਸਿਟੀਆਂ ਰਣਨੀਤਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਅਜਿਹੇ ਵਫ਼ਦ ਭੇਜਦੀਆਂ ਹਨ। ਚਿਤਕਾਰਾ ਯੂਨੀਵਰਸਿਟੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਦੇ ਗਣਤੰਤਰ ਦਿਵਸ ਅਤੇ ਆਸਟਰੇਲੀਆ ਦੇ ਰਾਸ਼ਟਰੀ ਦਿਵਸ ਨੂੰ ਸਾਂਝੇ ਤੌਰ ’ਤੇ ਮਨਾਉਣ ਲਈ ਸੱਦਾ ਦਿੱਤਾ ਸੀ।

ਚਿਤਕਾਰਾ ਯੂਨੀਵਰਸਿਟੀ ਦਾ ਧੰਨਵਾਦ ਕਰਦੇ ਹੋਏ, ਡਾ. ਗ੍ਰੇਸ ਬੋਰਸੇਲੀਨੋ, ਐਸੋਸੀਏਟ ਡੀਨ, ਸਕੂਲ ਆਫ ਲਾਅ, ਵੈਸਟਰਨ ਸਿਡਨੀ ਯੂਨੀਵਰਸਿਟੀ, ਆਸਟਰੇਲੀਆ ਨੇ ਇਸ ਦੌਰੇ ਨੂੰ ਆਪਣੀ ਜ਼ਿੰਦਗੀ ਦਾ ਬੇਮਿਸਾਲ ਅਤੇ ਯਾਦਗਾਰ ਅਨੁਭਵ ਦੱਸਿਆ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦਰਮਿਆਨ ਮਜ਼ਬੂਤ ਦੁਵੱਲੇ ਸਬੰਧਾਂ ਦੀ ਉਹ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਮਹਾਨ ਦੇਸ਼ਾਂ ਦੇ ਨੌਜਵਾਨਾਂ ਲਈ ਅਕਾਦਮਿਕ ਉੱਤਮਤਾ ਅਤੇ ਬੇਮਿਸਾਲ ਅਕਾਦਮਿਕ ਸਿੱਖਣ ਦਾ ਤਜਰਬਾ ਸਿਰਫ਼ ਸੰਮਲਿਤ ਏਕੀਕਰਨ ਅਤੇ ਆਪਸੀ ਸਕਾਰਾਤਮਕ ਕਾਰਵਾਈਆਂ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਨੇ 2017 ਵਿੱਚ ਵੈਸਟਰਨ ਸਿਡਨੀ ਯੂਨੀਵਰਸਿਟੀ (ਡਬਲਯੂ.ਐੱਸ.ਯੂ.), ਆਸਟਰੇਲੀਆ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਸੀ, ਜਿਸ ਨਾਲ ਦੋਵਾਂ ਯੂਨੀਵਰਸਿਟੀਆਂ ਦੇ ਵੱਖ-ਵੱਖ ਫੈਕਲਟੀ ਅਤੇ ਅੰਤਰਰਾਸ਼ਟਰੀ ਦਫ਼ਤਰਾਂ ਵਿਚਕਾਰ ਸਹਿਯੋਗ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਵਿੱਚ ਮੱਦਦ ਮਿਲੀ ਹੈ।

ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਕਈ ਕਦਮ ਚੁੱਕੇ ਗਏ, ਜਿਨ੍ਹਾਂ ਵਿੱਚ ਚਿਤਕਾਰਾ ਯੂਨੀਵਰਸਿਟੀ ਦੇ ਗਲੋਬਲ ਵੀਕ ਦੌਰਾਨ ਵੀ ਐਸਸੀਡੀਐਮਐਸ ਦੀ ਨਿਰੰਤਰ ਸ਼ਮੂਲਅਤ, ਕੋਵਿਡ ਦੌਰਾਨ ਡਬਲਯੂਐਸਯੂ ਵੱਲੋਂ ਮਾਸਟਰ ਕਲਾਸਾਂ ਦਾ ਆਯੋਜਨ, ਵਰਚੁਅਲ ਮਾਧਿਅਮ ਰਾਹੀਂ ਅਨੇਕਾਂ ਵਿੱਦਿਅਕ ਸਰਗਰਮੀਆਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 2019 ਵਿਚਕਾਰ ਇੱਕ ਹੋਰ ਐਮਓਯੂ ’ਤੇ ਹਸਤਾਖਰ ਕੀਤੇ ਗਏ ਸਨ। ਜਿਸ ਅਧੀਨ ਫੈਕਲਟੀ ਦੇ ਦੌਰੇ, ਆਦਾਨ-ਪ੍ਰਦਾਨ, ਗਤੀਸ਼ੀਲਤਾ ਪ੍ਰੋਗਰਾਮਾਂ, ਸੰਯੁਕਤ ਖੋਜ, ਖੋਜ, ਪੋਸਟ ਡਾਕਟੋਰਲ ਫੈਲੋਸ਼ਿਪਾਂ, ਕਾਨਫਰੰਸਾਂ, ਸੈਮੀਨਾਰਾਂ ਅਤੇ ਸਿਖਲਾਈ ਵਰਕਸ਼ਾਪਾਂ ਵਿੱਚ ਸਰਗਰਮ ਭਾਗੀਦਾਰੀ ਦੀ ਸਹੂਲਤ ਆਰੰਭੀ ਹੋਈ ਹੈ। ਚਿਤਕਾਰਾ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਇਸ ਮੌਕੇ ਵੈਸਟਰਨ ਸਿਡਨੀ ਯੂਨੀਵਰਸਿਟੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਦੌਰੇ ਤੇ ਆਏ ਵਿਦਿਆਰਥੀਆਂ ਦਾ ਵਫ਼ਦ ਯੂਨੀਵਰਸਿਟੀ ਦੇ ਕੌਮਾਂਤਰੀ ਪੱਧਰ ਦੇ ਸਹੂਲਤਾਂ ਵਾਲੇ ਵਿੱਦਿਅਕ ਢਾਂਚੇ ਤੋਂ ਬੇਹੱਦ ਪ੍ਰਭਾਵਿਤ ਹੋਇਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION