30.1 C
Delhi
Tuesday, April 23, 2024
spot_img
spot_img

ਵੀਰ ਬਾਲ ਦਿਵਸ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵਾਰ’ ਰਿਲੀਜ਼

ਯੈੱਸ ਪੰਜਾਬ 
ਬਠਿੰਡਾ, 26 ਦਸੰਬਰ, 2022 –
ਵੀਰ ਬਾਲ ਦਿਵਸ ਵਾਲੇ ਦਿਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਪੂਰਾ ਵਿਸ਼ਵ ਯਾਦ ਕਰ ਰਿਹਾ ਹੈ। ਇਸ ਦਿਨ ਨੂੰ ਮਨਾਉਣ ਲਈ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਇੱਕ ਸੀਨੀਅਰ ਫੈਕਲਟੀ ਮੈਂਬਰ ਪ੍ਰੋ: ਅਵਤਾਰ ਸਿੰਘ ਬੁੱਟਰ ਦੁਆਰਾ ਰਚਿਤ ਅਤੇ ਗਾਈ ਗਈ ਇੱਕ ਵਾਰ “ਇੰਝ ਨਾ ਸਮਝੀ ਸੂਬਿਆ ਅਸੀਂ ਨਿੱਕੜੇ-ਨਿੱਕੜੇ ਬਾਲ ਹਾਂ” ਨੂੰ ਅੱਜ ਇੱਥੇ ਇਕ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਰਿਲੀਜ਼ ਕੀਤਾ ਗਿਆ।

ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਬੂਟਾ ਸਿੰਘ ਸਿੱਧੂ ਨੇ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਇਹ ਵਾਰ(ਅਧਿਆਤਮਿਕ ਤੌਰ ‘ਤੇ ਭਗਤੀ ਗੀਤ) ਜਾਰੀ ਕੀਤੀ ਗਈ | ਵਾਰ ਦੇ ਜਾਰੀ ਹੋਣ ਤੋਂ ਪਹਿਲਾਂ ਗ੍ਰੰਥੀ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ। ਰਜਿਸਟਰਾਰ, ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਸਿੱਖ ਧਰਮ ਦਾ ਸੰਖੇਪ ਇਤਿਹਾਸ ਦੱਸਿਆ |

ਇਸ ਮੌਕੇ ਬੋਲਦਿਆਂ ਪ੍ਰੋ: ਸਿੱਧੂ ਨੇ ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਸਫ਼ਰ-ਏ-ਸ਼ਹਾਦਤ ਨੂੰ ਯਾਦ ਕਰਦਿਆਂ ਪ੍ਰੋ. ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਕਦੇ ਵੀ ਬੇਇਨਸਾਫ਼ੀ ਅੱਗੇ ਨਹੀਂ ਝੁਕਿਆ ਅਤੇ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕੀਤੀ ਜੋ ਸਮਾਵੇਸ਼ੀ ਅਤੇ ਸਦਭਾਵਨਾ ਵਾਲਾ ਹੋਵੇ।

ਇਸ ਨਿਵੇਕਲੇ ਉਪਰਾਲੇ ਲਈ ਪ੍ਰੋ: ਅਵਤਾਰ ਸਿੰਘ ਬੁੱਟਰ ਨੂੰ ਵਧਾਈ ਦਿੰਦਿਆਂ ਪ੍ਰੋ: ਸਿੱਧੂ ਨੇ ਕਿਹਾ ਕਿ ਅਜਿਹੇ ਧਾਰਮਿਕ ਗੀਤ ਸਾਡੀ ਨਵੀਂ ਪੀੜ੍ਹੀ ਲਈ ਧਾਰਮਿਕ, ਅਧਿਆਤਮਿਕ ਅਤੇ ਭਾਈਚਾਰਕ ਏਕਤਾ ਲਈ ਪ੍ਰੇਰਨਾ ਸਰੋਤ ਹਨ |

ਐਸੋਸੀਏਟ ਡੀਨ (ਪ੍ਰਸ਼ਾਸਨ), ਡਾ: ਗੁਰਪ੍ਰੀਤ ਸਿੰਘ ਬਾਠ ਨੇ ਡਾ: ਬੁੱਟਰ ਅਤੇ ਸਹਾਇਕ ਪ੍ਰੋਫੈਸਰ ਇੰਜ. ਸੁਖਜਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਵਾਰ ਵਿੱਚ ਪ੍ਰੋ: ਅਵਤਾਰ ਸਿੰਘ ਬੁੱਟਰ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਦਲੇਰੀ ਅਤੇ ਬਹਾਦਰੀ ਨੂੰ ਦਰਸਾਇਆ ਹੈ। ਇਸ ਧਾਰਮਿਕ ਵਾਰ ਦੇ ਬੋਲ ਅਤੇ ਬੈਕਗ੍ਰਾਊਂਡ ਸੰਗੀਤ ਵੀ ਉਨ੍ਹਾਂ ਵੱਲੋਂ ਹੀ ਤਿਆਰ ਕੀਤਾ ਗਿਆ ਸੀ। ਇਹ ਵਾਰ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ (9) ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ (7) ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਸੂਬਾ ਸਰਹਿੰਦ ਦੇ ਹੁਕਮ ਨਾਲ ਨੀਹਾਂ ਵਿੱਚ ਜਿੰਦਾ ਬੰਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਮਹਾਨ ਸਾਹਿਬਜ਼ਾਦਿਆਂ (10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ) ਨੇ ਸਿੱਖ ਧਰਮ ਦੇ ਮਹਾਨ ਸਿਧਾਂਤਾਂ ਤੋਂ ਭਟਕਣ ਦੀ ਬਜਾਏ ਸਰਬੋਤਮ ਕੁਰਬਾਨੀ ਨੂੰ ਤਰਜੀਹ ਦਿੱਤੀ।

ਵਰਨਣਯੋਗ ਹੈ ਕਿ ਇਸ ਧਾਰਮਿਕ ਭਗਤੀ ਵਾਰ ਵਿੱਚ ਬਾਬਾ ਕੁਮਾ ਮਾਸਕੀ, ਭਾਈ ਮੋਤੀ ਰਾਮ ਮਹਿਰਾ ਜੀ, ਦਿਵਾਨ ਟੋਡਰ ਮੱਲ ਜੀ, ਛੋਟੇ ਸਾਹਿਬਜ਼ਾਦੇ ਨਾਲ ਸੂਬਾ ਸਰਹਿੰਦ ਦੀ ਵਾਰਤਾਲਾਪ ਦੇ ਯੋਗਦਾਨ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ ਨੂੰ ਵੀ ਪ੍ਰੋ: ਬੁੱਟਰ ਦੁਆਰਾ ਕਲਮਬੱਧ ਕੀਤਾ ਗਿਆ ਹੈ। ਇੰਜ. ਸੁਖਜਿੰਦਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦੇ ਵੇਰਵਿਆਂ ਅਤੇ ਸਿੱਖ ਸ਼ਹੀਦੀ ਪਰੰਪਰਾ ਦੀਆਂ ਵੱਖ-ਵੱਖ ਤਸਵੀਰਾਂ ਸ਼ਾਮਿਲ ਕਰਕੇ ਵਾਰ ਵਿੱਚ ਵੀਡੀਓ ਸੰਕਲਪ ਜੋੜਿਆ ਗਿਆ ਹੈ।

ਹੋਰ ਜਾਣਕਾਰੀ ਦਿੰਦਿਆਂ ਡਾ: ਬੁੱਟਰ ਨੇ ਅੱਗੇ ਕਿਹਾ ਕਿ ਡਾ: ਦਲਵੀਰ ਕੌਰ ਅਤੇ ਡਾ: ਗੁਰਜਿੰਦਰ ਸਿੰਘ ਆਈ.ਕੇ.ਜੀ.ਪੀ.ਟੀ.ਯੂ, ਜਲੰਧਰ ਨੇ ਇਸ ਵਾਰ ਦੇ ਪਾਠ ਦੀ ਸਮੀਖਿਆ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਇਸ ਮੌਕੇ ਡੀਨਜ਼, ਡਾਇਰੈਕਟਰਜ਼, ਵਿਭਾਗੀ ਮੁਖੀ, ਸੀਨੀਅਰ ਫੈਕਲਟੀ ਮੈਂਬਰ ਡਾ: ਭੁਪਿੰਦਰ ਪਾਲ ਸਿੰਘ ਢੋਟ, ਡਾ: ਬਲਵਿੰਦਰ ਸਿੰਘ ਸਿੱਧੂ, ਡਾ: ਨੀਰਜ ਗਿੱਲ, ਡਾ: ਰਾਕੇਸ਼ ਕੁਮਾਰ ਸਿੰਗਲਾ, ਪ੍ਰੋ: ਜੋਤੀ ਰਾਣੀ, ਪ੍ਰੋ: ਮਮਤਾ ਕਾਂਸਲ, ਸ੍ਰੀ ਹਰਜਿੰਦਰ ਸਿੰਘ ਸਿੱਧੂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION