Sunday, August 7, 2022

ਵਾਹਿਗੁਰੂ

spot_img




ਵਿਰਾਸਤੀ ਸੜਕ ਤੇ ਬੁੱਤਾਂ ਦਾ ਸੰਤਾਪ ਭਾਜਪਾ ਅਤੇ ਬਾਦਲਾਂ ਦੀ ਦੇਣ: ਜੱਥੇਦਾਰ ਹਵਾਰਾ ਕਮੇਟੀ

ਅੰਮ੍ਰਿਤਸਰ, 19 ਜਨਵਰੀ, 2020:

ਸਿੱਖ ਕੌਮ ਦੇ ਨਿਧੜਕ ਜਰਨੈਲ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਕਮੇਟੀ ਨੇ ਰੂਹਾਨੀਅਤ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ ਤੇ ਬਾਦਲਕਿਅਾਂ ਅਤੇ ਭਾਜਪਾ ਦੀ ਸਰਕਾਰ ਵੱਲੋਂ ਸਥਾਪਤ ਕੀਤੇ ਨਚਾਰਾਂ ਦੇ ਬੁੱਤਾਂ ਨੂੰ ਸਿੱਖ ਵਿਰੋਧੀ ਸਾਜਿਸ਼ ਕਰਾਰ ਦਿੱਤਾ।

ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਮੁੱਖ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਮਹਾਂਬੀਰ ਸਿੰਘ ਸੁਲਤਾਨਵਿੰਡ, ਜਸਪਾਲ ਸਿੰਘ ਪੁਤਲੀਘਰ, ਗੁਰਤੇਜ ਸਿੰਘ ਖਾਲਸਾ ਨੇ ਸਾਂਝੇ ਬਿਆਨ ਰਾਹੀਂ ਸੰਗਤਾਂ ਨੂੰ ਯਾਦ ਕਰਵਾਇਆ ਕਿ 2017 ਦੀਆਂ ਸੂਬਾ ਚੋਣਾਂ ਤੋਂ ਪਹਿਲਾਂ ਵਿਰਾਸਤੀ ਮਾਰਗ ਦਾ ਉਦਘਾਟਨ ਅਕਾਲੀ ਭਾਜਪਾ ਸਰਕਾਰ ਵੇਲੇ ਕੀਤਾ ਗਿਆ ਸੀ। ਆਰ ਐੱਸ ਐੱਸ ਦੀ ਕੱਠਪੁਤਲੀ ਬਣ ਚੁੱਕੇ ਬਾਦਲਕਿਆਂ ਨੇ ਪੰਥ ਵਿਰੋਧੀ ਏਜੰਡੇ ਨੂੰ ਲਾਚਾਰਾਂ ਦੇ ਬੁੱਤ ਸਥਾਪਤ ਕਰਕੇ ਆਪਣੇ ਬੌਧਿਕ ਦੀਵਾਲੀਏਪਨ ਦਾ ਸਬੂਤ ਦਿੱਤਾ ਹੈ।

ਉਨ੍ਹਾਂ ਕਿਹਾ ਜਿਨ੍ਹਾਂ ਨੌਜਵਾਨਾਂ ਨੇ ਬਹਾਦਰੀ ਨਾਲ ਬੁੱਤਾਂ ਨੂੰ ਤੋੜਨ ਦਾ ਯਤਨ ਕੀਤਾ ਹੈ ਸਿੱਖ ਕੌਮ ਉਨ੍ਹਾਂ ਦੀ ਸ਼ਲਾਘਾ ਕਰਦੀ ਹੈ। ਇਨ੍ਹਾਂ ਹਾਲਾਤਾਂ ਨੂੰ ਪੈਦਾ ਕਰਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੀ ਦੋਸ਼ੀ ਹੈ ਕਿਉਂਕਿ ਪੰਥਕ ਜਥੇਬੰਦੀਆਂ ਵੱਲੋਂ ਇਨ੍ਹਾਂ ਬੁੱਤਾਂ ਨੂੰ ਸ਼ਾਂਤਮਈ ਢੰਗ ਨਾਲ ਹਟਾਉਣ ਲਈ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਬੇਨਤੀ ਕੀਤੀ ਗਈ ਸੀ। ਪਰ ਪ੍ਰਸ਼ਾਸਨ ਨੇ ਮਸਲੇ ਨੂੰ ਸੁਲਝਾਉਣ ਦੀ ਥਾਂ ਤੇ ਇਸ ਨੂੰ ਉਲਝਾਇਆ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਨਚਾਰਾਂ ਦੇ ਬੁੱਤਾਂ ਨੂੰ ਦੇਖ ਕੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਜਾ ਕੇ ਗੁਰਮਤਿ ਮਰਿਆਦਾ ਦੇ ਉਲਟ ਕਈ ਪ੍ਰਕਾਰ ਦੀਆਂ ਹਰਕਤਾਂ ਕਰਕੇ ਆਪਣੀਆਂ ਵੀਡੀਓ ਅਤੇ ਫੋਟੋਆਂ ਖਿਚਵਾਉਂਦੇ ਹਨ ਜੋ ਕਿ ਸੋਸ਼ਲ ਮੀਡੀਆ ਤੇ ਕਈ ਵਾਰ ਵਾਇਰਲ ਹੋ ਚੁੱਕੀਆਂ ਹਨ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਆਪਣੇ ਕੌਮੀ ਅਤੇ ਧਾਰਮਿਕ ਫਰਜ਼ ਦੀ ਪਹਿਚਾਣ ਨੂੰ ਕਰਦਿਆਂ ਹੋਇਆਂ ਇਨ੍ਹਾਂ ਬੁੱਤਾਂ ਦੇ ਪ੍ਰਤੀ ਰੋਸ ਜ਼ਾਹਿਰ ਕੀਤਾ ਹੈ।

ਜਥੇਦਾਰ ਹਵਾਰਾ ਕਮੇਟੀ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਹੋਇਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਇਨਸਾਫ, ਬਹਿਬਲ ਕਲਾਂ ਗੋਲੀ

ਕਾਂਡ ਦੇ ਦੋਸ਼ੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਅਜੇ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਪਰ ਕੈਪਟਨ ਸਰਕਾਰ ਨੇ ਨਚਾਰਾਂ ਦੇ ਬੁੱਤਾਂ ਨੂੰ ਤੋੜਨ ਵਾਲੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਥੋਂ ਕਿ ਕੈਪਟਨ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਕਮੇਟੀ ਆਗੂਆਂ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

22,214FansLike
113,978FollowersFollow

ENTERTAINMENT

National

GLOBAL

OPINION

Need for speed: The 5G promise, its enablers and roadblocks – by T.V. Ramachandran

The US Federal Communications Commission (FCC) recently proposed revising the definition of broadband to a minimum download speed of 100 mbps, and uploads at...

Civil services have to improve for better governance – by DC Pathak

There is a widely shared view that the All India Services, which provided the 'steel frame' of governance in a democratic India, granting Constitutional...

Will Pak Army Chief Bajwa or his successor reconcile ties with India? – by Rana Banerji

New Delhi, Aug 2, 2022- On July 25, the Supreme Court's three Judge bench headed by Chief Justice Omar Ata Bandial controversially struck down...

SPORTS

Health & Fitness

New Covid-like rapid test to spot cancers, heart disease more easily

London, Aug 7, 2022- A team of international researchers from the UK, US and Germany, has built a new easy-to-use test that could diagnose non-infectious diseases like heart attacks and cancers more quickly. The new test, called CrisprZyme, works by detecting molecular signals in the body called biomarkers, which are already used in things like Covid-19 testing where the presence...

Gadgets & Tech

error: Content is protected !!