ਵਿਧਾਨ ਸਭਾ ਚੋਣਾਂ-2022 : ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵੱਲੋਂ ਚੋਣ ਕਮੇਟੀਆਂ ਦਾ ਗਠਨ, 29 ਕਾਰਜਾਂ ਲਈ ਨੋਡਲ ਅਫ਼ਸਰ ਨਿਯੁਕਤ

ਯੈੱਸ ਪੰਜਾਬ
ਜਲੰਧਰ, 14 ਦਸੰਬਰ, 2021 –
ਆਗਾਮੀ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਵੱਖ-ਵੱਖ ਚੋਣ ਕਮੇਟੀਆਂ ਬਣਾਉਣ ਦੇ ਨਾਲ-ਨਾਲ 29 ਅਹਿਮ ਚੋਣ ਕਾਰਜਾਂ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਜ਼ਿਲ੍ਹਾ ਪੱਧਰੀ ਸਵੀਪ ਕੋਰ ਕਮੇਟੀ, ਘੱਟ ਵੋਟਾਂ ਵਾਲੇ ਬੂਥਾਂ ‘ਤੇ ਵੋਟਰਾਂ ਦੀ ਭਰਵੀਂ ਸ਼ਮੂਲੀਅਤ ਲਈ ਜ਼ਿਲ੍ਹਾ ਪੱਧਰੀ ਕਮੇਟੀ, ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਕਮੇਟੀ, ਚੋਣਾਂ ਦੌਰਾਨ ਜ਼ਬਤ ਕੈਸ਼ ਆਦਿ ਜਾਰੀ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ, ਲਾਇਸੰਸੀ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਅਤੇ ਸੁਖਾਲੀਆਂ ਚੋਣਾਂ ਲਈ ਜ਼ਿਲ੍ਹਾ ਪੱਧਰੀ ਨਿਗਰਾਨ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਸੇ ਤਰ੍ਹਾਂ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਕਾਰਜਾਂ ਲਈ ਵੱਖ-ਵੱਖ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਅਧਿਕਾਰੀਆਂ/ਕਰਮਚਾਰੀਆਂ ਦੇ ਪ੍ਰਬੰਧਨ, ਕਾਨੂੰਨ ਤੇ ਵਿਵਸਥਾ, ਵਲਨਰਬਿਲਟੀ ਮੈਪਿੰਗ, ਜ਼ਿਲ੍ਹਾ ਸੁਰੱਖਿਆ ਤਾਇਨਾਤੀ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ, ਰਸੀਦ ਤੇ ਡਿਸਪੈਚ ਸੈਂਟਰ, ਸਟਰਾਂਗ ਰੂਮ ਅਤੇ ਗਿਣਤੀ ਕੇਂਦਰਾਂ ਦੀ ਜਾਂਚ ਅਤੇ ਸਥਾਪਨਾ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਵੀ.ਵੀ.ਪੈਟਸ ਮੈਨੇਜਮੈਂਟ, ਸਿਖਲਾਈ ਪ੍ਰਬੰਧਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਆਦਰਸ਼ ਚੋਣ ਜ਼ਾਬਤੇ ਨੂੰ ਲਾਗੂਕਰਨ ਸਬੰਧੀ (ਐਮਸੀਸੀ) ਅਤੇ ਚੋਣ ਖਰਚਾ ਨਿਗਰਾਨ (ਈ.ਈ.ਐਮ.) ਦੇ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਸ਼ੂ ਜੈਨ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਜਦਕਿ ਟਰਾਂਸਪੋਰਟ ਸਬੰਧੀ ਕੰਮਾਂ ਲਈ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ, ਜਲੰਧਰ ਅਮਿਤ ਮਹਾਜਨ, ਵੀਡੀਓ ਕੈਮਰੇ/ਵੈੱਬ ਕੈਮਰੇ/ਜੀਪੀਐਸ/ਸੀਸੀਟੀਵੀ ਕੈਮਰਿਆਂ ਆਦਿ ਦੀ ਖਰੀਦ ਸਮੇਤ ਮੈਟੀਰੀਅਲ ਦੇ ਪ੍ਰਬੰਧਨ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਜਲੰਧਰ ਇਕਬਾਲਜੀਤ ਸਿੰਘ, ਅਬਜ਼ਰਵਰਾਂ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਜਲੰਧਰ ਹਰਸ਼ਰਨਜੀਤ ਸਿੰਘ, ਸਰਕਾਰੀ ਪ੍ਰਿਟਿੰਗ ਪ੍ਰੈਸ ਤੋਂ ਈ.ਵੀ.ਐਮ. ਬੈਲਟ ਪੇਪਰ ਛਪਵਾਉਣ ਸਬੰਧੀ ਐਕਸੀਅਨ ਮੰਡੀਬੋਰਡ ਗੁਰਿੰਦਰ ਚੀਮਾ, ਮੀਡੀਆ/ਕਮਿਊਨੀਕੇਸ਼ਨ ਲਈ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਮਲਜੀਤ ਪਾਲ, ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜਸਵੰਤ ਰਾਏ ਅਤੇ ਕੰਪਿਊਟਰਾਈਜ਼ੇਸ਼ਨ, ਆਈ.ਸੀ.ਟੀ. ਐਪਲੀਕੇਸ਼ਨਜ਼, ਸਾਈਬਰ ਸਕਿਓਰਿਟੀ, ਐਫ.ਐਲ.ਸੀ. ਅਤੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ, ਫਲਾਈਂਡ ਸਕੁਐਡ ਦੇ ਵਾਹਨ ਤੇ ਕੈਮਰਾ ਲਗਾਉਣ ਤੋਂ ਇਲਾਵਾ ਐਸ.ਐਮ.ਐਸ. ਮੋਨੀਟਰਿੰਗ ਅਤੇ ਕਮਿਊਨੀਕੇਸ਼ਨ ਯੋਜਨਾ ਸਬੰਧੀ ਜ਼ਿਲ੍ਹਾ ਇਨਫਰਮੇਟਿਕ ਅਫ਼ਸਰ, ਐਨ.ਆਈ.ਸੀ. ਰਣਜੀਤ ਸਿੰਘ ਨੂੰ ਨੋਡਲ ਅਫ਼ਸਰ ਨਿਯੁਕਤ ਗਿਆ ਹੈ।

ਇਸੇ ਤਰ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਵੋਟਰ ਹੈਲਪਲਾਈਨ 1950 ਸਬੰਧੀ ਜ਼ਿਲ੍ਹਾ ਟਾਊਨ ਪਲਾਨਰ, ਜਲੰਧਰ ਅਮਿਤ ਸਿੰਘ ਮਿਨਹਾਸ, ਮਾਈਕਰੋ ਅਬਜ਼ਰਵਰਜ਼ (ਟ੍ਰੇਨਿੰਗ, ਡਿਸਪੈਚ ਅਤੇ ਰਸੀਦ) ਸਬੰਧੀ ਲੀਡ ਡਿਸਟ੍ਰਿਕਟ ਮੈਨੇਜਰ (ਬੈਂਕ), ਜਲੰਧਰ ਜੈ ਭੂਸ਼ਣ, ਸ਼ਰਾਬ ਦੀ ਨਿਗਰਾਨੀ ਲਈ ਡਿਪਟੀ ਕਮਿਸ਼ਨਰ (ਐਕਸਾਈਜ਼)ਜਲੰਧਰ ਜ਼ੋਨ, ਜਲੰਧਰ ਸ਼ਾਲੀਨ ਵਾਲੀਆ, ਆਰ.ਓ./ਪੁਲਿਸ/ ਐਕਸਾਈਜ਼/ਖਰਚਾ ਨਿਗਰਾਨ ਸੈਲ ਅਤੇ ਵੱਖ-ਵੱਖ ਨੋਡਲ ਅਫ਼ਸਰਾਂ ਤੋਂ ਰੋਜ਼ਾਨਾ ਰਿਪੋਰਟਾਂ ਇਕੱਤਰ ਤੇ ਸੰਕਲਨ ਕਰਨ ਅਤੇ ਇਨ੍ਹਾਂ ਨੂੰ ਮੁੱਖ ਚੋਣ ਅਧਿਕਾਰੀ, ਪੰਜਾਬ ਨੂੰ ਭੇਜਣ ਸਬੰਧੀ ਜ਼ਿਲ੍ਹਾ ਮਾਲ ਅਫ਼ਸਰ, ਜਲੰਧਰ ਮਨਦੀਪ ਸਿੰਘ, ਉਮੀਦਵਾਰਾਂ/ਸਿਆਸੀ ਪਾਰਟੀਆਂ ਵੱਲੋਂ ਲਾਊਡ ਸਪੀਕਰ, ਰੈਲੀਆਂ, ਮੀਟਿੰਗਾਂ ਲਈ ਮੰਗੀ ਜਾਣ ਵਾਲੀ ਪ੍ਰਵਾਨਗੀ ਜਾਰੀ ਕਰਨ ਲਈ ਸਿੰਗਲ ਵਿੰਡੋ ਪ੍ਰਮੀਸ਼ਨ ਸੈੱਲ ਦੀ ਸਥਾਪਨਾ ਤੇ ਸੰਚਾਲਨ ਲਈ ਡਿਪਟੀ ਸੀ.ਈ.ਓ.,ਜ਼ਿਲ੍ਹਾ ਪ੍ਰੀਸ਼ਦ, ਜਲੰਧਰ ਸੁਖਬੀਰ ਕੌਰ, ਪੀ.ਡਬਲਯੂ.ਡੀ. (ਪਰਸਨਜ਼ ਵਿਦ ਡਿਸਐਬਿਲਟੀ) ਅਤੇ ਬਜ਼ੁਰਗ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਕੁਮਾਰ, ਪੋਲਿੰਗ ਕਰਮਚਾਰੀਆਂ ਦੀ ਭਲਾਈ ਲਈ ਪਿੰਕੀ ਦੇਵੀ ਪ੍ਰਿੰਸੀਪਲ ਸਟੇਟ ਪਟਵਾਰ ਸਕੂਲ, ਜਲੰਧਰ, ਕੋਵਿਡ-19 ਨਿਰਦੇਸ਼ਾਂ ਨੂੰ ਲਾਗੂਕਰਨ ਲਈ ਸਿਵਲ ਸਰਜਨ, ਜਲੰਧਰ ਡਾ. ਰਣਜੀਤ ਸਿੰਘ, ਈ.ਸੀ.ਆਈ./ਸੀ.ਈ.ਓ./ਡਵੀਜ਼ਨਲ ਕਮਿਸ਼ਨਰ/ਅਬਜ਼ਰਵਰ/ਡੀ.ਈ.ਓ./ਏ.ਡੀ.ਈ.ਓ. ਵੱਲੋਂ ਤੈਅ ਕੀਤੀਆਂ ਜਾਣ ਵਾਲੀਆਂ ਵੀਡੀਓ ਕਾਨਫਰੰਸਾਂ/ਮੀਟਿੰਗਾਂ ਗੂਗਲ ਮੀਟ/ਵੈਬਐਕਸ/ਜ਼ੂਮ ਦੇ ਮਾਧਿਅਮ ਨਾਲ ਕਰਵਾਉਣ ਸਬੰਧੀ ਏ.ਡੀ.ਆਈ.ਓ (ਐਨ.ਆਈ.ਸੀ.) ਸੰਜੇ ਪੁਰੀ, ਡੀ.ਈ.ਓ./ਆਰ.ਓ. ਦਫ਼ਤਰਾਂ ਅਤੇ ਰਸੀਦ/ਡਿਸਪੈਚ ਸੈਂਟਰ ਤੇ ਗਿਣਤੀ ਕੇਂਦਰ ਆਦਿ ਵਿਖੇ ਟੈਲੀਫੋਨ ਅਤੇ ਇੰਟਰਨੈੱਟ ਕੁਨੈਕਸ਼ਨ ਲਗਾਉਣ ਸਬੰਧੀ ਬੀ.ਐਸ.ਐਨ.ਐਲ. ਜਲੰਧਰ ਦੇ ਜਨਰਲ ਮੈਨੇਜਰ ਅਤੇ ਈ.ਸੀ.ਆਈ./ਸੀ.ਈ.ਓ. ਵੱਲੋਂ ਕੀਤੀਆਂ ਜਾਣ ਵਾਲੀਆਂ ਵੀਡੀਓ ਕਾਨਫਰੰਸਾਂ/ਮੀਟਿੰਗਾਂ ਦੇ ਚੋਣ ਸਬੰਧੀ ਏਜੰਡਾ ਪੁਆਇੰਟਾਂ ਲਈ ਡੀਈਐਮਪੀ ਅਤੇ ਵੱਖ-ਵੱਖ ਪੀਪੀਟੀਜ਼ ਦੀ ਤਿਆਰੀ ਲਈ ਸਟੀਫਨ ਸੁਕੀਰਥ ਜੋਨ ਸੀਲਮ ਸੀਨੀਅਰ ਸਲਾਹਕਾਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ