ਵਿਧਾਇਥ ਰਿੰਕੂ ਅਤੇ ਵਿਦਿਆਰਥਣਾਂ ਨੇ ਰੱਖੀ ਨੀਂਹ – ਜਲੰਧਰ ’ਚ ਅੰਬੇਡਕਰ ਸਰਕਾਰੀ ਕੰਨਿਆ ਕਾਲਜ ਦੀ ਉਸਾਰੀ ਸ਼ੁਰੂ

ਸ਼ੁਰੂਜਲੰਧਰ, 04 ਨਵੰਬਰ, 2019

ਵਿਧਾਇਕ ਸ੍ਰੀ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਸਕੂਲੀ ਵਿਦਿਆਰਥਣਾਂ ਵਲੋਂ ਜਲੰਧਰ ਦੇ ਬੂਟਾ ਮੰਡੀ ਖੇਤਰ ਵਿੱਚ ਬਣਾਏ ਜਾ ਰਹੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਕਾਲਜ ਦੇ ਨਿਰਮਾਣ ਦੀ ਨੀਂਹ ਰੱਖਣ ਤੋਂ ਬਾਅਦ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ।

ਵਿਧਾਇਕ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ ਤਿੰਨ ਏਕੜ ਵਿੱਚ 12 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਕਾਲਜ ਦਾ ਨਿਰਮਾਣ ਕਾਰਜ ਇਕ ਸਾਲ ਵਿੱਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵਲੋਂ ਕਾਲਜ ਲੲਂੀ ਜ਼ਮੀਨ ਉਚ ਸਿੱਖਿਆ ਵਿਭਾਗ ਨੂੰ ਤਬਦੀਲ ਕੀਤੀ ਜਾਣੀ ਸੀ ਜਿਸ ਕਰਕੇ ਕਾਲਜ ਨਿਰਮਾਣ ਵਿੱਚ ਕੁਝ ਸਮਾਂ ਲੱਗਿਆ।

ਵਿਧਾਇਕ ਨੇ ਦੱਸਿਆ ਕਿ ਇਸ ਕਾਲਜ ਵਿਖੇ ਇਕ ਪ੍ਰਬੰਧਕੀ ਬਲਾਕ, ਆਰਟਸ ਅਤੇ ਸਾਇੰਸ ਬਲਾਕ, ਜਿਊਲੋਜੀ/ਬੋਟਨੀ ਲੈਬ, ਸਭਿਆਚਾਰਕ ਅਤੇ ਹੋਰ ਵਿਦਿਅਕ ਗਤੀਵਿਧੀਆਂ ਲਈ ਇਕ ਬਹੁ ਮੰਤਵੀ ਹਾਲ ਤੋਂ ਇਲਾਵਾ ਖੇਡਾਂ ਲਈ ਹਰਿਆ ਭਰਿਆ ਗਰਾਊਂਡ ਤਿਆਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਮਾਜ ਵਿੱਚ ਸੁਧਾਰ ਅਤੇ ਸਮਾਜਿਕ ਨਿਆਂ ਲਿਆਉਣ ਲਈ ਸਿੱਖਿਆ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ ਅਤੇ ਉਚ ਸਿੱਖਿਆ ਨਾਲ ਹੀ ਸਮਾਜਿਕ ਬੁਰਾਈਆਂ ਦਾ ਅੰਤ ਕੀਤਾ ਜਾ ਸਕਦਾ ਹੈ।

ਸ੍ਰੀ ਰਿੰਕੂ ਨੇ ਦੱਸਿਆ ਕਿ ਬੂਟਾ ਮੰਡੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕਾਂ ਦੀ ਇਹ ਬਹੁਤ ਚਿਰਾਂ ਤੋਂ ਮੰਗ ਚਲੀ ਆ ਰਹੀ ਸੀ। ਉਨ੍ਹਾਂ ਸਰਵ ਧਰਮ ਕਮੇਟੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜਿਨਾਂ ਨੇ 100 ਦਿਨਾਂ ਤੱਕ ਧਰਨਾ ਲਗਾ ਕੇ ਇਸ ਜਗ੍ਹਾ ਕਾਲਜ ਬਣਾਉਣ ਦੀ ਮੰਗ ਉਠਾਇਆ।

ਸ੍ਰੀ ਰਿੰਕੂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਕਾਲਜ ਦਾ ਨੀਂਹ ਪੱਥਰ 28 ਫਰਵਰੀ ਨੂੰ ਰੱਖਿਆ ਗਿਆ ਸੀ ਅਤੇ ਇਸ ਕਾਲਜ ਦਾ ਨਿਰਮਾਣ ਕਾਰਜ ਮੁਕੰਮਲ ਹੋਣ ਉਪਰੰਤ ਉਦਘਾਟਨ ਵੀ ਮੁੱਖ ਮੰਤਰੀ ਪੰਜਾਬ ਵਲੋਂ ਕੀਤਾ ਜਾਵੇਗਾ।

ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕੌਂਸਲਰ ਸ੍ਰੀਮਤੀ ਸੁਨੀਤਾ ਰਿੰਕੂ, ਪੰਜਾਬ ਖਾਦੀ ਬੋਰਡ ਡਾਇਰੈਕਟਰ ਮੇਜਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Share News / Article

Yes Punjab - TOP STORIES