ਵਿਧਾਇਕ ਪ੍ਰਗਟ ਸਿੰਘ ਨੇ ਅਲੀਪੁਰ ਦੇ ਬਦਬੂਦਾਰ ਤਲਾਅ ਨੂੰ ਪਾਰਕ ਦਾ ਰੂਪ ਦੇ ਕੇ ਲੋਕਾਂ ਨੂੰ ਕੀਤਾ ਸਮਰਪਿਤ

ਜਲੰਧਰ, 29 ਦਸੰਬਰ, 2019:

ਜਲੰਧਰ ਛਾਉਣੀ ਤੋਂ ਵਿਧਾਇਕ ਸ਼੍ਰੀ ਪਰਗਟ ਸਿੰਘ ਵਲੋਂ ਪਿੰਡ ਅਲੀਪੁਰ ਵਿੱਚ ਪਿੰਡ ਦੀ ਪੰਚਾਇਤ ਨੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਇੱਕ ਬਦਬੂਦਾਰ ਤਲਾਅ ਨੂੰ ਸੁੰਦਰ ਪਾਰਕ ਵਿੱਚ ਤਬਦੀਲ ਕਰਕੇ ਕੇ ਲੋਕਾਂ ਨੂੰ ਸਮਰਪਿਤ ਕੀਤਾ ।

ਪਿਛਲੇ ਸਾਲ ਜਲੰਧਰ ਦੇ ਨੇੜੇ ਪਿੰਡ ਅਲੀਪੁਰ ਵਿੱਚ 5000 ਵਰਗ ਫੁੱਟ ਜ਼ਮੀਨ ਦੇ ਪਾਸ ਬਦਬੂਦਾਰ ਤਲਾਅ ਸੀ ਪਰ ਪੰਜਾਬ ਸਰਕਾਰ ਦਾ ਸਹਾਇਤਾ ਨਾਲ ਹੁਣ ਇਹ ਤਲਾਅ ਇੱਕ ਸੁੰਦਰ ਪਾਰਕ ਵਿੱਚ ਬਦਲ ਗਿਆ ਹੈ। ਇਹ ਬਦਬੂਦਾਰ ਤਲਾਅ ਪਿੰਡ ਵਿੱਚ ਇਕ ਵੱਡੀ ਪਰੇਸ਼ਾਨੀ ਸੀ ਜਦੋ ਬਰਸਾਤੀ ਮੌਸਮ ਵਿੱਚ ਇੱਕਠਾ ਹੋਇਆ ਗੰਦਾ ਪਾਣੀ ਘਰਾਂ ਵਿੱਚ ਵੀ ਚਲਾ ਜਾਂਦਾ ਸੀ ਅਤੇ ਇਸ ਛੱਪੜ ਵਿੱਚ ਇੱਕਠਾ ਹੋਇਆ ਪਾਣੀ ਵਿੱਚ ਮੱਛਰ ਪੈਦਾ ਹੁੰਦਾ ਸੀ ਜੋ ਕਿ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਸੀ।

ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਿੰਡ ਨੂੰ ਨਵੀਂ ਨੁਹਾਰ ਦੇਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਖਾਲੀ ਸਰਕਾਰੀ/ਪਿੰਡ ਦੀਆਂ ਜ਼ਮੀਨਾਂ ’ਤੇ ਪਾਰਕ ਬਣਾ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਤਲਾਅ ਦੀ ਪਾਰਕ ਵਿੱਖ ਤਬਦੀਲੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ।

ਮਹਾਤਮਾ ਗਾਂਧੀ ਨੈਸ਼ਨਲ ਰੂਰਲ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਦੇ ਫੰਡਾਂ ਨੇ ਇਸ ਮੁਹਿੰਮ ਨੂੰ ਸਹਾਇਤਾ ਕੀਤੀ ਅਤੇ ਅਲੀਪੁਰ ਵਿੱਚ ਬਦਬੂਦਾਰ ਤਲਾਅ ਇਕ ਸੁੰਦਰ ਪਾਰਕ ਵਿੱਚ ਬਦਲ ਗਿਆ। ਪਾਰਕ ਵਿੱਚ ਸਭ ਤਰ੍ਹਾਂ ਦੀਆਂ ਸਹੂਲਤਾਂ ਹਨ ਪੈਦਲ ਚੱਲਣ ਲਈ ਇਕ ਵਧੀਆ ਰਸਤਾ ਹੈ।

ਲਗਭਗ 100 ਪੌਦੇ ਲਗਾਏ ਗਏ ਹਨ ਜਿਸ ਵਿੱਚ ਅਸ਼ੋਕਾ ਅਤੇ ਹੋਰ ਰਵਾਇਤੀ ਕਿਸਮਾਂ ਦੇ ਰੁੱਖ ਵੀ ਇਸ ਪਾਰਕ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਇਸੇ ਤਰ੍ਹਾਂ ਸੈਕਸ਼ਨ 1 ਘਾਹ ਨੂੰ ਵਿਸ਼ੇਸ਼ ਤੌਰ ’ਤੇ ਲੁਧਿਆਣਾ ਤੋਂ ਲਿਆਇਆ ਗਿਆ ਅਤੇ ਪਾਰਕ ਵਿੱਚ ਲਗਾਇਆ ਗਿਆ ਹੈ। ਪਾਰਕ ਵਿੱਚ ਲੋਕਾਂ ਨੂੰ ਆਰਾਮ ਕਰਨ ਬੈਂਚ ਵੀ ਲਗਾਏ ਗਏ ਹਨ ਅਤੇ ਬੱਚਿਆਂ ਲਈ ਖੇਡਣ ਲਈ ਝੂਲੇ ਵੀ ਲਗਾਏ ਗਏ ਹਨ।

ਇਸੇ ਦੌਰਾਨ ਵਿਧਾਇਕ ਸ਼੍ਰੀ ਪਰਗਟ ਸਿੰਘ ਨੇ ਸੂਬਾ ਸਰਕਾਰ ਵਲੋਂ ਪਿਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਦੁਹਰਾਉਂਦੇ ਹੋਇਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਜਿਲ੍ਹੇੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਇੱਕ ਵਿਆਪਕ ਯੋਜਨਾ ਬਣਾਈ ਹੈ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵਿੱਤ ਕਮਿਸ਼ਨ, ਪੇਂਡੂ ਵਿਕਾਸ ਅਤੇ ਹੋਰ ਫੰਡਾਂ ਤੋਂ ਕੀਤੇ ਜਾਣਗੇ। ਸ਼੍ਰੀ ਪਰਗਟ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦੇ ਵਿਕਾਸ ਪ੍ਰਾਜੈਕਟਾਂ ਨੂੰ ਨਿਰਵਿਘਨ ਅਤੇ ਅਸਰਦਾਰ ਤਰੀਕੇ ਨਾਲ ਚਲਾਉਣ ਲਈ ਇਕ ਵਿਸ਼ਾਲ ਨੀਤੀ ਤਿਆਰ ਕੀਤੀ ਗਈ ਹੈ।

ਵਿਧਾਇਕ ਨੇ ਅੱਗੇ ਕਿਹਾ ਕਿ ਇਹ ਕੰਮ ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਪਿੰਡ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ਼੍ਰੀ ਪਰਗਟ ਸਿੰਘ ਨੇ ਪਿੰਡ ਦੀ ਪੰਚਾਇਤ ਦਾ ਤਲਾਅ ਨੂੰ ਪਾਰਕ ਵਿੱਚ ਤਬਦੀਲ ਕਰਨ ਲਈ ਕੀਤੇ ਅਣਥੱਕ ਕੰਮ ਦੀ ਸ਼ਲਾਘਾ ਕੀਤੀ।

ਇਸ ਤੋਂ ਪਹਿਲਾਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀ ਮਹੇਸ਼ ਕੁਮਾਰ, ਪਿੰਡ ਦੇ ਸਰਪੰਚ ਸ਼੍ਰੀਮਤੀ ਊਸ਼ਾ ਰਾਣੀ, ਏ.ਈ ਸ਼੍ਰੀ ਰਾਜ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਨੇ ਵਿਧਾਇਕ ਦਾ ਸਵਾਗਤ ਕੀਤਾ।

Share News / Article

Yes Punjab - TOP STORIES