ਵਿਧਾਇਕ ਪਿੰਕੀ ਦੀ ਪਤਨੀ ਇੰਦਰਜੀਤ ਕੌਰ ਦੀ ਖਿਲਾਫ਼ ਨਿਵੇਕਲੀ ਪਹਿਲ – ਦੁਕਾਨਦਾਰਾਂ ਨੂੰ ਦਿਵਾਇਆ ‘ਚਾਈਨਾ ਡੋਰ’ ਨਾ ਵੇਚਣ ਦਾ ਪ੍ਰਣ

ਫਿਰੋਜ਼ਪੁਰ, 18 ਜਨਵਰੀ, 2020 –

ਆਉਣ ਵਾਲੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਚਾਈਨਾ ਡੋਰ ਦੀ ਵਿੱਕਰੀ ਤੇ ਵਰਤੋ ਨੂੰ ਰੋਕਣ ਲਈ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਦੀ ਪਤਨੀ ਸਰਦਾਰਨੀ ਇੰਦਰਜੀਤ ਕੋਰ ਖੋਸਾ ਵੱਲੋ ਆਪਣੀ ਰਿਹਾਇਸ਼ ਝੋਕ ਰੋਡ (ਫਿਰੋਜ਼ਪੁਰ ਛਾਉਣੀ) ਵਿਖੇ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਪਤੰਗ/ਡੋਰ ਵੇਚਣ ਵਾਲੇ ਦੁਕਾਨਦਾਰਾ ਨਾਲ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਪ੍ਰਣ ਦਿਵਾਇਆ ਗਿਆ ਕਿ ਅਸੀਂ ਚਾਈਨਾ ਡੋਰ ਨਾ ਹੀ ਵੇਚਾਂਗੇ ਤੇ ਨਾ ਹੀ ਖ਼ਰੀਦਾਂਗੇ।

ਸਰਦਾਰਨੀ ਇੰਦਰਜੀਤ ਕੋਰ ਨੇ ਸਮੂਹ ਪਤੰਗ/ਡੋਰ ਵੇਚਣ ਵਾਲੇ ਦੁਕਾਨਦਾਰਾ ਨੂੰ ਕਿਹਾ ਕਿ ਇਸ ਚਾਈਨਾ ਡੋਰ ਨਾਲ ਜਿੱਥੇ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਦੇ ਗਲ , ਨੱਕ ਤੇ ਕੰਨ ਕੱਟਦੀ ਹੈ, ਉੱਥੇ ਹੀ ਉੱਡਦੇ ਪੱਛੀਆਂ ਤੇ ਪਸ਼ੂਆਂ ਦਾ ਵੀ ਨੁਕਸਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਚਾਈਨਾ ਡੋਰ ਨਾਈਲਨ/ਪਲਾਸਟਿਕ (ਕੱਚ ਦੇ ਪਾਊਡਰ) ਦੀ ਬਣੀ ਹੁੰਦੀ ਹੈ। ਇਹ ਡੋਰ ਨਾ ਹੀ ਗਲਣਯੋਗ ਤੇ ਨਾ ਹੀ ਟੁੱਟਣਯੋਗ ਹੁੰਦੀ ਹੈ।

ਉਨ੍ਹਾਂ ਸਮੂਹ ਪਤੰਗ/ਡੋਰ ਵਿਕ੍ਰੇਤਾਵਾਂ ਨੂੰ ਕਿਹਾ ਕਿ ਸਾਡਾ ਸਾਰੀਆਂ ਦਾ ਵੀ ਦੇਸ਼ ਦਾ ਨਾਗਰਿਕ ਹੋਣ ਕਰਕੇ ਇਹ ਫ਼ਰਜ਼ ਬਣਦਾ ਹੈ ਕਿ ਆਸੀਂ ਚਾਈਨਾ ਡੋਰ ਨੂੰ ਖ਼ਤਮ ਕਰੀਏ ਤੇ ਮਨੁੱਖਤਾ ਤੇ ਜਾਨਵਰਾਂ ਨੂੰ ਇਸ ਨਾਲ ਹੋਣ ਵਾਲੀਆਂ ਘਟਨਾਵਾਂ ਤੋ ਬਚਾਈਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਸੁਧਾਰਨ ਲਈ ਇਸ ਨੂੰ ਨਾਂ ਵੇਚੀਏ, ਅਸੀਂ ਸਾਰੇ ਰਲ ਕੇ ਹੀ ਇਸ ਡੋਰ ਦੀ ਵਿੱਕਰੀ ਤੇ ਰੋਕ ਲਗਾ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਨਾ ਹੀ ਤੁਸੀਂ ਆਪਣੀਆਂ ਦੁਕਾਨਾਂ ਤੇ ਚਾਈਨਾ ਡੋਰ ਵੇਚੋ ਜਦਕਿ ਆਪਣੇ ਬੱਚਿਆ ਨੂੰ ਇਸ ਡੋਰ ਨੂੰ ਨਾ ਖ਼ਰੀਦਣ ਲਈ ਪ੍ਰੇਰਿਤ ਵੀ ਕਰੋ । ਉਨ੍ਹਾਂ ਕਿਹਾ ਕਿ ਤੁਸੀਂ ਸਾਰੀ ਚਾਈਨਾ ਡੋਰ ਨੂੰ ਆਪਣੇ ਨਿਸ਼ਚਿਤ ਸਮੇਂ ਮੁਤਾਬਿਕ ਵਾਪਸ ਕਰ ਦਿਓ ਜੇਕਰ ਕਿਸੇ ਦੀ ਇਹ ਡੋਰ ਵਾਪਸ ਨਹੀਂ ਹੁੰਦੀ ਤਾਂ ਉਹ ਆਪਣੀ ਡੋਰ ਨਸ਼ਟ ਕਰ ਦੇਣ ਤੇ ਤੁਹਾਡਾ ਜੋ ਨੁਕਸਾਨ ਹੋਵੇਗਾ ਉਹ ਅਸੀਂ ਭਰਨ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਦੁਕਾਨਦਾਰ ਕੋਲੋਂ ਚਾਈਨਾ ਡੋਰ ਫੜੀ ਗਈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸਾਡੇ ਸਾਰੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਫਿਰੋਜ਼ਪੁਰ ਸ਼ਹਿਰ ਨੂੰ ਸਾਫ਼ ਸੁਥਰਾ ਤੇ ਚਾਈਨਾ ਡੋਰ ਤੋ ਫ਼ਰੀ ਰੱਖੀਏ । ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਉਪਰਾਲੇ ਕਰਾਂਗੇ ਤਾਂ ਜੋ ਚਾਈਨਾ ਡੋਰ ਕਰਕੇ ਜਾਨ-ਮਾਲ ਦਾ ਨੁਕਸਾਨ ਤੋ ਸਾਰੀਆਂ ਦੀ ਰੱਖਿਆ ਕਰ ਸਕੀਏ।

ਇਸ ਮੌਕੇ ਸੁਰਜੀਤ ਸਿੰਘ ਸੇਠੀ, ਪ੍ਰਿੰਸ ਭਾਊ, ਰਿਸ਼ੀ ਸ਼ਰਮਾ, ਯਾਦਵਿੰਦਰ ਸਿੰਘ, ਮਨਦੀਪ ਸਿੰਘ ਸਮੇਤ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਡੋਰ ਵਿਕਰੇਤਾ (ਦੁਕਾਨਦਾਰ) ਹਾਜ਼ਰ ਸਨ।

Share News / Article

YP Headlines

Loading...