Thursday, July 7, 2022

ਵਾਹਿਗੁਰੂ

spot_img



ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਕੇਂਦਰੀ ਜੇਲ੍ਹ ਦਾ ਦੌਰਾ; ਹਵਾਲਾਤੀਆਂ ਤੇ ਕੈਦੀਆਂ ਲਈ ਲੋੜੀਂਦੀਆਂ ਦਵਾਈਆਂ ਵੀ ਕਰਵਾਈਆਂ ਮੁਹੱਈਆ

ਯੈੱਸ ਪੰਜਾਬ
ਲੁਧਿਆਣਾ, 28 ਮਈ, 2022 –
ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ। ਉਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਲਈ ਲੋੜੀਂਦੀਆਂ ਦਵਾਈਆਂ ਵੀ ਮੁਹੱਈਆ ਕਰਵਾਈਆਂ।

ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦੇ ਧਿਆਨ ਵਿੱਚ ਆਇਆ ਕਿ ਕੇਂਦਰੀ ਜੇਲ੍ਹ ਵਿੱਚ ਕੈਦੀ ਤੇ ਹਵਾਲਾਤੀ ਵੱਖ-ਵੱਖ ਸਮੱਸਿਆਵਾਂ ਨਾਲ ਝੂਜ ਰਹੇ ਹਨ ਜਿਸਦੇ ਤਹਿਤ ਉਨ੍ਹਾਂ ਕੇਂਦਰੀ ਜੇਲ੍ਹ ਦਾ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਆਪਣੇ ਦੌਰੇ ਦੌਰਾਨ ਹਵਾਲਾਤੀਆਂ ਅਤੇ ਕੈਦੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮੌਕੇ ‘ਤੇ ਹੀ ਜੇਲ੍ਹ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਤੁਰੰਤ ਕਰਨ ਦੇ ਹੁਕਮ ਵੀ ਜਾਰੀ ਕੀਤੇ।

ਉਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਲਈ ਜ਼ਰੂਰੀ ਦਵਾਈਆਂ ਵੀ ਵੰਡੀਆਂ ਜਿਸ ਵਿੱਚ ਓ.ਆਰ.ਐਸ. ਦੇ 1 ਹਜ਼ਾਰ ਪਾਊਚ, ਸੈਟਰੀਜਨ ਦੇ 1 ਹਜ਼ਾਰ ਪੱਤੇ, ਲੋਪਰੋਮਾਈਡ ਦੇ 1 ਹਜ਼ਾਰ ਪੱਤੇ, ਜੈਸਿਕ ਪੀ.ਸੀ.ਐਮ. ਦੇ 1 ਹਜ਼ਾਰ ਪੱਤੇ ਅਤੇ ਡੋਨਪੈਰੀਡੋਨ ਦੇ 1 ਹਜ਼ਾਰ ਪੱਤੇ ਸ਼ਾਮਲ ਹਨ।

ਵਿਧਾਇਕ ਸਿੱਧੂ ਵੱਲੋਂ ਹਵਾਲਾਤੀ ਅਤੇ ਕੈਦੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਉਹ ਆਪਣੇ ਕੇਸ ਦੀ ਪੈਰਵੀ ਕਰਨ ਲਈ ਆਪਣੇ ਪ੍ਰਾਈਵੇਟ ਪੱਧਰ ‘ਤੇ ਐਡਵੋਕੇਟ ਨਿਯੁਕਤ ਕਰਨ ਵਿੱਚ ਅਸਮਰੱਥ ਹਨ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਸਹਿਯੋਗ ਨਾਲ ਮੁਫ਼ਤ ਕਾਨੂੰਨੀ ਸਹਾਇਤਾ ਵੀ ਲੈ ਸਕਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

21,042FansLike
113,899FollowersFollow

ENTERTAINMENT

National

GLOBAL

OPINION

Air travel booms but airlines in trouble – by Narvijay Yadav

During the Covid pandemic, air travel was not possible for a full 2 years, due to which the aviation industry came to a standstill...

Losing opportunities: Opposition needs to get its act together – by Deepika Bhan

A sleepy and disjointed opposition may be a boon for any ruling dispensation, but for a nation and a democracy, it is a downhill...

Politics by proxy is disturbing internal peace – by DC Pathak

The diminished opposition in the second term of Prime Minister Narendra Modi in office has stepped up its propaganda offensive against the regime and...

SPORTS

Health & Fitness

Niacinamide: One-stop solution for all your skincare woes

New Delhi, July 6, 2022- With climate change and increasing pollution, new skincare problems are emerging every day. Keeping a list of products essential for your skin can be a tedious task for anyone. How about having an ingredient that answers all your problems? Vitamin B3 often known as Niacinamide is the powerhouse skincare ingredient that is here to...

Gadgets & Tech

error: Content is protected !!