ਵਿਦੇਸ਼ ਮੰਤਰਾਲੇ ਪਾਸਪੋਰਟ ਧਾਰਕਾਂ ਨੂੰ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਭੇਜੇਗਾ ਨਵਿਆਉਣ ਲਈ ਸੰਦੇਸ਼

ਜਲੰਧਰ, 23 ਜਨਵਰੀ, 2020 –

ਪਾਸਪੋਰਟ ਧਾਰਕਾਂ ਦੀ ਸੁਵਿਧਾ ਲਈ ਇਕ ਵੱਡੀ ਮੁਹਿੰਮ ਤਹਿਤ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਧਾਰਕਾਂ ਨੂੰ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ 9ਵੇਂ ਅਤੇ 7ਵੇਂ ਮਹੀਨੇ ਪਹਿਲਾਂ ਦੋ ਐਸ.ਐਮ.ਐਸ ਭੇਜੇ ਜਾਣਗੇ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਰਾਜ ਕੁਮਾਰ ਬਾਲੀ ਨੇ ਕਿਹਾ ਕਿ ਜਿਆਦਾ ਤਰ ਪਾਸਪੋਰਟ ਧਾਰਕ ਸਮੇਂ ਸਿਰ ਪਾਸਪੋਰਟ ਨੂੰ ਨਵਿਆਉਣਾ ਭੁੱਲ ਜਾਣਦੇ ਹਨ। ਉਨ੍ਹਾਂ ਨੇ ਕਿਹਾ ਕੋਈ ਵੀ ਵਿਅਕਤੀ ਜਿਸਦੇ ਪਾਸਪੋਰਟ ਦੀ 6 ਮਹੀਨੇ ਦੀ ਵੈਧਤਾ ਹੈ ਕੇਵਲ ਉਹ ਹੀ ਵਿਦੇਸ਼ ਜਾ ਸਕਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਪਾਸਪੋਰਟ ਨੂੰ ਨਵਿਆਉਣ ਭੁੱਲ ਜਾਂਦੇ ਹਨੇ ਜਿਸ ਕਾਰਨ ਉਹ ਵਿਦੇਸ਼ ਨਹੀ ਜਾ ਪਾਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਨੇ ਆਏ ਹਨ ਜਿਸ ਵਿੱਚ ਕਿਸੇ ਨੂੰ ਐਮਰਜੈਂਸੀ ਕਾਰਨ ਵਿਦੇਸ਼ ਜਾਣਾ ਪੈਂਦਾ ਹੈ ਪਰ ਉਹ ਵਿਦੇਸ਼ ਨਹੀ ਜਾ ਪਾਂਦੇ ਕਿਂਉਕੀ ਉਨ੍ਹਾ ਦੀ ਪਾਸਪੋਰਟ ਦੀ ਮਿਆਦ 6 ਮਹੀਨੇ ਤੋਂ ਘੱਟ ਹੋ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਹਲ ਕਰਨ ਲਈ ਮੰਤਰਾਲੇ ਵੱਲੋਂ ਅੱਜ ਇਸ ਸੁਵਿਧਾ ਦੀ ਸੁਰੂਆਤ ਕੀਤੀ ਗਈ ਹੈ। ਉਨ੍ਹਾ ਕਿਹਾ ਐਸ.ਐਮ.ਐਸ ਰਾਹੀ ਪਾਸਪੋਰਟ ਧਾਰਕਾਂ ਨੂੰ ਪਾਸਪੋਰਟ ਦੀ ਮਿਆਦ ਖਤਮ ਹੋਣ ਦੀ ਮਿਤੀ ਬਾਰੇ ਯਾਦ ਕਰਵਾਈਆ ਜਾਵੇਗਾ ਅਤੇ ਉਨ੍ਹਾ ਨੂੰ www.passportindia.gov.in ਅਤੇ ਪਾਸਪੋਰਟ ਸੇਵਾ ਐਪ ਰਾਹੀ ਮੋਬਾਇਲ ਤੇ ਅਪਲਾਈ ਕਰਨ ਬਾਰੇ ਦੱਸਿਆ ਜਾਵੇਗਾ।

Yes Punjab - Top Stories